Threads ਦੇ ਆਉਣ ਨਾਲ ਘਟਿਆ Twitter ਦਾ ਟ੍ਰੈਫ਼ਿਕ, ਨਵੇਂ ਪਲੇਟਫ਼ਾਰਮ ਨਾਲ ਜੁੜੇ 100 ਮਿਲੀਅਨ ਯੂਜ਼ਰ

07/11/2023 1:31:30 AM

ਗੈਜੇਟ ਡੈਸਕ: ਮਾਰਕ ਜ਼ੁਕਰਬਰਗ ਦੀ ਮੈਟਾ ਨੇ ਟਵਿੱਟਰ ਦੇ ਮੁਕਾਬਲੇ ਆਪਣਾ Threads ਪਲੇਟਫ਼ਾਰਮ ਲਾਂਚ ਕੀਤਾ ਹੈ, ਜੋ ਪਹਿਲੇ ਦਿਨ ਤੋਂ ਹੀ ਤੇਜ਼ੀ ਨਾਲ ਲੋਕਾਂ ਨੂੰ ਆਪਣੇ ਨਾਲ ਜੋੜ ਰਿਹਾ ਹੈ। ਲਾਂਚ ਦੇ ਪਹਿਲੇ ਹਫ਼ਤੇ ਵਿਚ ਹੀ ਇਸ ਨਾਲ 100 ਮਿਲੀਅਨ ਲੋਕ ਜੁੜ ਗਏ ਹਨ। ਉੱਥੇ ਹੀ ਇਸ ਤੋਂ ਬਾਅਦ ਟਵਿਟਰ 'ਤੇ ਟ੍ਰੈਫ਼ਿਕ ਵੀ ਘਟਿਆ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਗੈਂਗਸਟਰਾਂ ਤੇ ਪੁਲਸ ਵਿਚਾਲੇ ਹੋਇਆ ਮੁਕਾਬਲਾ, ਤਾੜ-ਤਾੜ ਚੱਲੀਆਂ ਗੋਲ਼ੀਆਂ

ਮੈਟਾ ਵੱਲੋਂ ਬੁੱਧਵਾਰ ਨੂੰ ਥ੍ਰੈਡਸ ਲਾਂਚ ਕੀਤਾ ਗਿਆ ਸੀ। 100 ਮਿਲੀਅਨ ਯੂਜ਼ਰਸ ਤਕ ਪਹੁੰਚਣ ਦੇ ਮਾਮਲੇ ਵਿਚ ਥ੍ਰੈਡਸ ਨੇ OpenAI's ਦੇ ChatGPT ਨੂੰ ਵੀ ਪਛਾੜ ਦਿੱਤਾ, ਜਿਸ 'ਤੇ 100 ਮਿਲੀਅਨ ਯੂਜ਼ਰਸ ਜੁੜਣ 'ਚ 2 ਮਹੀਨੇ ਲੱਗ ਗਏ ਸਨ। ਇਸ ਬਾਰੇ ਮੈਟਾ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਨੇ ਸੋਮਵਾਰ ਨੂੰ ਪੋਸਟ ਵਿਚ ਕਿਹਾ, "ਥ੍ਰੈਡਸ ਨਾਲ ਇਕ ਹਫ਼ਤੇ ਤੋਂ ਵੀ ਘੱਟ ਸਮੇਂ ਵਿਚ 100 ਮਿਲੀਅਨ ਤੋਂ ਵੱਧ ਲੋਕ ਜੁੜੇ ਹਨ। ਅਸੀਂ ਅਜੇ ਤਕ ਕੋਈ ਖ਼ਾਸ ਪ੍ਰਮੋਸ਼ਨ ਵੀ ਨਹੀਂ ਕੀਤੀ। ਯਕੀਨ ਨਹੀਂ ਹੋ ਰਿਹਾ ਕਿ ਅਜੇ ਸਿਰਫ਼ 5 ਦਿਨ ਹੋਏ ਹਨ।" 

ਇਹ ਖ਼ਬਰ ਵੀ ਪੜ੍ਹੋ - ਬੇਕਾਬੂ ਗੈਸ ਟੈਂਕਰ ਨਾਲ ਵਾਪਰਿਆ ਭਿਆਨਕ ਹਾਦਸਾ, 4 ਔਰਤਾਂ ਸਣੇ 9 ਲੋਕਾਂ ਦੀ ਹੋਈ ਦਰਦਨਾਕ ਮੌਤ

ਦੂਜੇ ਪਾਸੇ ਟਵਿਟਰ ਨੂੰ ਇਸ ਦਾ ਨੁਕਸਾਨ ਹੁੰਦਾ ਵੀ ਨਜ਼ਰ ਆ ਰਿਹਾ ਹੈ। Cloudflare ਦੇ ਸੀ.ਈ.ਓ. ਮੈਥੀਊ ਪ੍ਰਿੰਸ਼ ਨੇ ਐਤਵਾਰ ਨੂੰ ਇਕ ਸਕ੍ਰੀਨਸ਼ਾਟ ਸਾਂਝਾ ਕਰਦਿਆਂ ਦਰਸਾਇਆ ਕਿ ਟਵਿਟਰ 'ਤੇ ਟ੍ਰੈਫਿਕ ਘੱਟ ਰਿਹਾ ਹੈ। ਡਾਟਾ ਕੰਪਨੀ Similarweb ਮੁਤਾਬਕ, ਥ੍ਰੈਡਸ ਦੇ ਆਉਣ ਤੋਂ ਬਾਅਦ ਅਗਲੇ 2 ਦਿਨ ਪਿਛਲੇ ਹਫ਼ਤੇ ਦੇ ਮੁਕਾਬਲੇ ਟਵਿਟਰ 5% ਹੇਠਾਂ ਸੀ। ਕੰਪਨੀ ਨੇ ਕਿਹਾ ਕਿ 2022 ਦੇ ਇਨ੍ਹਾਂ ਦਿਨਾਂ ਦੇ ਹੀ ਮੁਕਾਬਲੇ ਟਵਿਟਰ 11% ਹੇਠਾਂ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News