ਲਾਂਚਿੰਗ ਦੇ ਸਾਲ ਬਾਅਦ ਹੀ Twitter ਨੇ ਆਪਣਾ ਖ਼ਾਸ ਫੀਚਰ ਕੀਤਾ ਬੰਦ, ਦੱਸੀ ਇਹ ਵਜ੍ਹਾ
Wednesday, Aug 04, 2021 - 11:46 AM (IST)
ਗੈਜੇਟ ਡੈਸਕ– ਮਾਈਕ੍ਰੋ-ਬਲਾਗਿੰਗ ਸਾਈਟ ਟਵਿਟਰ ਨੇ ਆਪਣੇ ਸ਼ਾਨਦਾਰ ਫੀਚਰ ਫਲੀਟ ਨੂੰ ਬੰਦ ਕਰ ਦਿੱਤਾ ਹੈ। ਇਸ ਫੀਚਰ ਨੂੰ ਪਿਛਲੇ ਸਾਲ ਜੂਨ ਮਹੀਨੇ ’ਚ ਗਲੋਬਲੀ ਲਾਂਚ ਕੀਤਾ ਗਿਆ ਸੀ। ਫਲੀਟ ਫੀਚਰ ਦੀ ਗੱਲ ਕਰੀਏ ਤਾਂ ਟਵਿਟਰ ’ਤੇ ਸਾਂਝੇ ਕੀਤੇ ਗਏ ਸੰਦੇਸ਼, ਫੋਟੋ ਅਤੇ ਵੀਡੀਓ ਸਿਰਫ 24 ਘੰਟਿਆਂ ਲਈ ਪਲੇਟਫਾਰਮ ’ਤੇ ਉਪਲੱਬਧ ਰਹਿੰਦੇ ਸਨ। ਇਸ ਤੋਂ ਬਾਅਦ ਸਾਰੀਆਂ ਫੋਟੋਆਂ, ਸੰਦੇਸ਼ ਅਤੇ ਵੀਡੀਓ ਆਪਣੇ-ਆਪ ਡਿਲੀਟ ਹੋ ਜਾਂਦੇ ਸਨ।
ਟਾਈਮਲਾਈਨ ’ਚ ਫਲੀਟ ਦੀ ਥਾਂ ਦਿਸੇਗਾ ਇਹ ਫੀਚਰ
ਹੁਣ ਯੂਜ਼ਰਸ ਨੂੰ ਟਵਿਟਰ ਦੇ ਹੋਮ ਪੇਜ ’ਤੇ ਮੌਜੂਦ ਟਾਈਮਲਾਈਨ ’ਚ ਫਲੀਟ ਫੀਚਰ ਦੀ ਥਾਂ ਕੰਪਨੀ ਦਾ ਲੋਗੋ ਵਿਖਾਈ ਦੇਵੇਗਾ। ਨਾਲ ਹੀ ਸੱਜੇ ਪਾਸੇ ਲੇਟੈਸਟ ਟਵੀਟ ਵੇਖਣ ਦਾ ਆਪਸ਼ਨ ਵੀ ਮਿਲੇਗਾ।
ਫਲੀਟ ਫੀਚਰ ਬੰਦ ਹੋਣ ਦਾ ਕਾਰਨ
ਟਵਿਟਰ ਮੁਤਾਬਕ, ਫਲੀਟ ਫੀਚਰ ਦੇ ਲਾਂਚ ਹੋਣ ਤੋਂ ਬਾਅਦ ਨਵੇਂ ਯੂਜ਼ਰਸ ਦੀ ਗਿਣਤੀ ’ਚ ਜ਼ਿਆਦਾ ਵਾਧਾ ਨਹੀਂ ਹੋਇਆ, ਇਸ ਲਈ ਇਸ ਫੀਚਰ ਨੂੰ ਬੰਦ ਕਰ ਦਿੱਤਾ ਗਿਆ ਹੈ। ਹੁਣ ਯੂਜ਼ਰਸ ਨੂੰ ਫਲੀਟ ਫੀਚਰ ਟਵਿਟਰ ਦੇ ਪਲੇਟਫਾਰਮ ’ਤੇ ਨਹੀਂ ਮਿਲੇਗਾ। ਆਉਣ ਵਾਲੇ ਦਿਨਾਂ ’ਚ ਕੰਪੋਜ਼ਰ ਵਰਗੇ ਫੀਚਰਜ਼ ਦੀ ਟੈਸਟਿੰਗ ਕੀਤੀ ਜਾਵੇਗੀ। ਇਸ ਤੋਂ ਇਲਾਵਾ ਯੂਜ਼ਰਸ ਨੂੰ ਪਲੇਟਫਾਰਮ ’ਤੇ ਫੁਲ-ਸਕਰੀਨ ਕੈਮਰਾ, ਟੈਕਸਟ ਫਾਰਮੇਟਿੰਗ ਆਪਸ਼ਨ ਅਤੇ Gif ਸਟਿਕਰ ਵਰਗੀਆਂ ਸੁਵਿਧਾਵਾਂ ਮਿਲ ਸਕਦੀਆਂ ਹਨ।