ਵਟਸਐਪ ਡਾਊਨ ਹੋਣ ''ਤੇ ਸੋਸ਼ਲ ਮੀਡੀਆ ''ਤੇ ਇਹ ਰਿਹਾ ਲੋਕਾਂ ਦਾ ਰਿਐਕਸ਼ਨ

11/03/2017 4:30:31 PM

ਜਲੰਧਰ- ਅੱਜ ਦੇ ਸਮੇਂ 'ਚ ਮੈਸੇਜਿੰਗ ਲਈ ਜੇਕਰ ਕਿਸੇ ਮੋਬਾਇਲ ਯੂਜ਼ਰ ਤੋਂ ਪੁੱਛਿਆ ਜਾਵੇ ਕਿ ਉਹ ਕਿਹੜੀ ਐਪ ਇਸਤੇਮਾਲ ਕਰਦਾ ਹੈ ਤਾਂ ਉਸ ਦਾ ਜਵਾਬ ਇਕ ਹੀ ਹੋਵੇਗਾ, ਵਟਸਐਪ। ਵਟਸਐਪ ਹੁਣ ਸਾਡੀ ਜਿੰਦਗੀ ਦਾ ਅਹਿਮ ਹਿੱਸਾ ਬਣ ਗਈ ਹੈ। ਸ਼ਾਇਦ ਹੀ ਕੋਈ ਹੋਵੇਗਾ ਜੋ ਵਟਸਐਪ ਦਾ ਇਸਤਮਾਲ ਨਾ ਕਰਦਾ ਹੋਵੇ। ਸ਼ੁੱਕਰਵਾਰ ਦਪਹਿਰ ਨੂੰ ਵਟਸਐਪ ਸਰਵਰ ਡਾਊਨ ਹੋ ਗਿਆ ਜਿਸ ਦੇ ਚੱਲਦੇ ਕਿਸੇ ਵੀ ਵਟਸਐਪ ਯੂਜ਼ਰ ਦੀ ਪ੍ਰੋਫਾਇਲ ਫੋਟੋ ਨਹੀਂ ਬਦਲ ਰਹੀ ਸੀ। ਇਸ ਤੋਂ ਇਲਾਵਾ ਨਾ ਤਾਂ ਮੈਸੇਜ ਜਾ ਰਹੇ ਸਨ ਤੇ ਨਾ ਹੀ ਆ ਰਹੇ ਸਨ। ਵਟਸਐਪ ਸਟੇਟਸ ਵੀ ਦਿਖਾਈ ਨਹੀਂ ਦੇ ਰਿਹਾ ਸੀ। ਨਾ ਆਡੀਓ ਕਾਲ ਹੋ ਰਹੀ ਸੀ ਨਾ ਵੀਡੀਓ। ਇਸ ਦੇ ਚੱਲਦੇ ਕੁਝ ਹੀ ਦੇਰ 'ਚ ਸੋਸ਼ਲ ਮੀਡੀਆ ਪਲੇਟਫਾਰਮ ਟਵਿਟਰ 'ਤੇ #WhatsAppdown ਟਾਪ ਟ੍ਰੈਂਡਿਗ 'ਚ ਆ ਗਿਆ। ਲੋਕਾਂ ਨੇ ਕੁਝ ਇਸ ਤਰ੍ਹਾਂ ਟਵੀਟ ਕਰਕੇ ਦੱਸਿਆ ਕਿ ਉਨ੍ਹਾਂ ਦਾ ਵਟਸਐਪ ਕੰਮ ਨਹੀਂ ਕਰ ਰਿਹਾ।

 

 

 

 

 

 

 

 

 


Related News