ਕੋਰੋਨਾ ਦਾ ਖੌਫ : ਟਵਿਟਰ ਨੇ ਸਾਰੇ ਕਰਮਚਾਰੀਆਂ ਨੂੰ ਘਰੋਂ ਕੰਮ ਕਰਨ ਦਾ ਦਿੱਤਾ ਹੁਕਮ

03/12/2020 12:21:05 PM

ਗੈਜੇਟ ਡੈਸਕ– ਕੋਰੋਨਾਵਾਇਰਸ ਦਾ ਖੌਫ ਸਮੇਂ ਦੇ ਨਾਲ-ਨਾਲ ਪੂਰੀ ਦੁਨੀਆ ’ਚ ਵਧਦਾ ਜਾ ਰਿਹਾ ਹੈ। ਇਸ ਸਮੇਂ ਕੋਰੋਨਾਵਾਇਰਸ (COVID-19) ਦੀ ਚਪੇਟ ’ਚ ਕਰੀਬ 100 ਤੋਂ ਜ਼ਿਆਦਾ ਦੇਸ਼ ਆ ਚੁੱਕੇ ਹਨ। ਇਸੇ ਦੇ ਚਲਦੇ ਕਈਵੱਡੇ ਟੈੱਕ ਈਵੈਂਟਸ ਵੀ ਰੱਦ ਹੋ ਗਏ ਹਨ। ਹੁਣ ਮਾਈਕ੍ਰੋਬਲਾਗਿੰਗ ਸਾਈਟ ਟਵਿਟਰ ਨੇ ਦੁਨੀਆ ਭਰ ਦੇ ਆਪਣੇ ਸਾਰੇ ਕਰਮਚਾਰੀਆਂ ਨੂੰ ਘਰੋਂ ਕੰਮ ਕਰਨ ਦਾ ਆਦੇਸ਼ ਦਿੱਤਾ  ਹੈ। 

ਘਰੋਂ ਕੰਮ ਕਰਨ ’ਤੇ ਵੀ ਮਿਲਣਗੇ ਪੂਰੇ ਪੈਸੇ
ਟਵਿਟਰ ਨੇ ਆਪਣੇ ਕਰਮਚਾਰੀਆਂ ਦੀ ਚਿੰਤਾ ਕਰਦੇ ਹੋਏ ਉਨ੍ਹਾਂ ਨੂੰਘਰੋਂ ਕੰਮ ਕਰਨ ਲਈ ਕਿਹਾ ਹੈ ਜਿਸ ਦੇ ਉਨ੍ਹਾਂ ਨੂੰ ਸੈਲਰੀ ਦੇ ਹਿਸਾਬ ਨਾਲ ਪੂਰੇ ਪੈਸੇ ਮਿਲਣਗੇ। ਇਸ ਤੋਂ ਇਲਾਵਾ ਘਰ ’ਚ ਜ਼ਰੂਰੀ ਸੈੱਟਅਪ ਤਿਆਰ ਕਰਨ ਲਈ ਵੀ ਫੰਡ ਕੰਪਨੀ ਜਾਰੀ ਕਰੇਗੀ। ਉਥੇ ਹੀ ਕਰਮਚਾਰੀਆਂ ਦੇ ਮਾਤਾ-ਪਿਤਾ ਨੂੰ ਵੀ ਜੇਕਰ ਕੋਈ ਸਮੱਸਿਆ ਹੁੰਦੀ ਹੈ ਤਾਂ ਕੰਪਨੀ ਉਸ ਲਈ ਇੰਤਜ਼ਾਮ ਕਰੇਗੀ ਅਤੇ ਆਰਥਿਕ ਭੁਗਤਾਨ ਵੀ ਕਰੇਗੀ। 

PunjabKesari

ਵਰਚੁਅਲੀ ਲਏ ਜਾਣਗੇ ਇੰਟਰਵਿਊ
ਟਵਿਟਰ ਨੇ ਕਿਹਾ ਹੈ ਕਿ ਹਰ ਤਰ੍ਹਾਂ ਦੇ ਇੰਟਰਵਿਊ ਵਰਚੁਅਲੀ ਹੋਣਗੇ ਯਾਨੀ ਵੀਡੀਓ ਕਾਨਫਰੈਂਸਿੰਗ ਰਾਹੀਂ ਇੰਟਰਵਿਊ ਲਏ ਜਾਣਗੇ। ਸਿਲੈਕਟ ਕੀਤੇ ਗਏ ਉਮੀਦਵਾਰ ਅਜੇ ਘਰੋਂ ਹੀ ਕੰਮ ਕਰਨਗੇ। 

PunjabKesari

ਦੱਸ ਦੇਈਏ ਕਿ ਕੋਰੋਨਾਵਾਇਰਸ ਤੋਂ ਸੁਰੱਖਿਆ ਦੇ ਮੱਦੇਨਜ਼ਰ ਮਾਈਕ੍ਰੋਸਾਫਟ, ਗੂਗਲ ਅਤੇ ਫੇਸਬੁੱਕ ਵਰਗੀਆਂ ਕੰਪਨੀਆਂ ਨੇ ਆਪਣੇ ਈਵੈਂਟਸ ਰੱਦ ਕਰ ਦਿੱਤੇ ਹਨ। ਹਾਲ ਹੀ ’ਚ ਐਪਲ ਨੇ 31 ਮਾਰਚ ਨੂੰ ਹੋਣ ਵਾਲੇ ਆਪਣੇ ਈਵੈਂਟ ਨੂੰ ਰੱਦ ਕੀਤਾ ਹੈ ਜਿਸ ਵਿਚ ਸਭ ਤੋਂ ਅਫੋਰਡੇਬਲ ਆਈਫੋਨ ਲਾਂਚ ਹੋਣ ਵਾਲਾ ਸੀ। 


Related News