ਇਜ਼ਰਾਈਲੀ ਫ਼ੌਜ ਨੇ ਸਹਾਇਤਾ ਕਰਮਚਾਰੀਆਂ ਦੀ ਮੌਤ ''ਤੇ ਦੁੱਖ ਪ੍ਰਗਟਾਇਆ, ਸੁਤੰਤਰ ਜਾਂਚ ਦਾ ਦਿੱਤਾ ਭਰੋਸਾ

Tuesday, Apr 02, 2024 - 06:15 PM (IST)

ਇਜ਼ਰਾਈਲੀ ਫ਼ੌਜ ਨੇ ਸਹਾਇਤਾ ਕਰਮਚਾਰੀਆਂ ਦੀ ਮੌਤ ''ਤੇ ਦੁੱਖ ਪ੍ਰਗਟਾਇਆ, ਸੁਤੰਤਰ ਜਾਂਚ ਦਾ ਦਿੱਤਾ ਭਰੋਸਾ

ਗਾਜ਼ਾ ਪੱਟੀ (ਭਾਸ਼ਾ)- ਇਜ਼ਰਾਈਲੀ ਫ਼ੌਜ ਨੇ ਗਾਜ਼ਾ 'ਤੇ ਹਮਲੇ ਵਿਚ ਮਾਰੇ ਗਏ 7 ਸਹਾਇਤਾ ਕਰਮਚਾਰੀਆਂ ਦੀ ਮੌਤ 'ਤੇ "ਡੂੰਘੇ ਦੁੱਖ" ਦਾ ਪ੍ਰਗਟਾਵਾ ਕੀਤਾ, ਪਰ ਹਮਲੇ ਦੀ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕਰ ਦਿੱਤਾ। ਚੋਟੀ ਦੇ ਫ਼਼ੌਜੀ ਬੁਲਾਰੇ ਰਿਅਰ ਐਡਮਿਰਲ ਡੇਨੀਅਲ ਹਾਗਾਰੀ ਨੇ ਮੰਗਲਵਾਰ ਨੂੰ ਕਿਹਾ ਕਿ ਅਧਿਕਾਰੀ ਉੱਚ ਪੱਧਰ 'ਤੇ ਘਟਨਾ ਦੀ ਸਮੀਖਿਆ ਕਰ ਰਹੇ ਹਨ।

ਇਹ ਵੀ ਪੜ੍ਹੋ: ਟੋਰਾਂਟੋ 'ਚ ਔਰਤ ’ਤੇ ਹਮਲੇ ਦੇ ਦੋਸ਼ 'ਚ ਭਾਰਤੀ ਵਿਅਕਤੀ ਗ੍ਰਿਫ਼ਤਾਰ

ਉਨ੍ਹਾਂ ਦਾ ਕਹਿਣਾ ਹੈ ਕਿ ਇੱਕ ਸੁਤੰਤਰ ਜਾਂਚ ਸ਼ੁਰੂ ਕੀਤੀ ਜਾਵੇਗੀ ਜੋ "ਇਸ ਤਰ੍ਹਾਂ ਦੀ ਘਟਨਾ ਦੇ ਦੁਬਾਰਾ ਵਾਪਰਨ ਦੇ ਜੋਖਮ ਨੂੰ ਘਟਾਉਣ ਵਿੱਚ ਸਾਡੀ ਮਦਦ ਕਰੇਗੀ।" ਹਮਲੇ ਵਿੱਚ ਇੱਕ ਸਹਾਇਤਾ ਕਾਫਲੇ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ਵਿੱਚ 'ਵਰਲਡ ਸੈਂਟਰਲ ਕਿਚਨ' ਦੇ 6 ਅੰਤਰਰਾਸ਼ਟਰੀ ਕਰਮਚਾਰੀ ਅਤੇ ਉਨ੍ਹਾਂ ਦੇ ਫਲਸਤੀਨੀ ਡਰਾਈਵਰ ਦੀ ਮੌਤ ਹੋ ਗਈ। ਉਹ ਸਮੁੰਦਰ ਰਾਹੀਂ ਲਿਆਂਦੀ ਗਈ ਜ਼ਰੂਰੀ ਭੋਜਨ ਸਹਾਇਤਾ ਵੰਡ ਰਹੇ ਸਨ।

ਇਹ ਵੀ ਪੜ੍ਹੋ: ਸਵਿਟਰਜ਼ਰਲੈਂਡ ਦੇ ਸਕੀ ਰਿਜ਼ੋਰਟ 'ਚ ਬਰਫ਼ ਦੇ ਤੋਦੇ ਡਿੱਗਣ ਕਾਰਨ 3 ਲੋਕਾਂ ਦੀ ਮੌਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


author

cherry

Content Editor

Related News