ਟਵਿਟਰ ਨੇ ਲਾਂਚ ਕੀਤਾ ''IIFA'' ਇਮੋਜੀ

06/24/2018 11:38:10 AM

ਜਲੰਧਰ— ਮਾਈਕ੍ਰੋਬਲਾਗਿੰਗ ਨੈੱਟਰਕਿੰਗ ਵੈੱਬਸਾਈਟ ਟਵਿਟਰ ਨੇ ਸ਼ੁੱਕਰਵਾਰ ਨੂੰ ਅੰਤਰਰਾਸ਼ਟਰੀ ਭਾਰਤੀ ਫਿਲਮ ਅਕਾਦਮੀ (IIFA) ਪੁਰਸਕਾਰ ਲਈ ਖਾਸ IIFA ਇਮੋਜੀ ਲਾਂਚ ਕੀਤਾ ਹੈ। ਇਸ ਲਈ ਯੂਜ਼ਰਸ ਨੂੰ ਟਵਿਟਰ 'ਚ ਸਿਰਫ 'ਹੈਸ਼ ਆਈ.ਆਈ.ਏ.ਐੱਫ. 2018' ਦਾ ਇਸਤੇਮਾਲ ਕਰਨਾ ਹੋਵੇਗਾ, ਜਿਸ ਤੋਂ ਬਾਅਦ ਖਾਸ ਇਮੋਜੀ ਹੈਸ਼ਟੈਗ ਤੋਂ ਬਾਅਦ ਦਿਸਣ ਲੱਗੇਗਾ ਜਿਸ ਦਾ ਡਿਜ਼ਾਇਨ ਆਈਫਾ ਪੁਰਸਕਾਰ 'ਤੇ ਆਧਾਰਿਤ ਹੈ। 
ਟਵਿਟਰ ਇੰਡੀਆ ਦੇ ਐਂਟਰਟੇਨਮੈਂਟ ਪਾਰਟਨਰਸ਼ਿਪ ਦੀ ਮੁਖੀ ਕੇਯਾ ਮਾਧਵਾਨੀ ਨੇ ਕਿਹਾ ਕਿ ਫਿਲਮੀ ਦੁਨੀਆ ਦੇ ਲੋਕਾਂ ਅਤੇ ਟਵਿਟਰ ਨੇ ਲਾਂਚ ਕੀਤਾ 'IIFA' ਇਮੋਜੀ

 

 

ਬਾਲੀਵੁੱਡ ਦੇ ਪ੍ਰਸ਼ੰਸਕਾਂ ਨੂੰ ਆਈਫਾ ਪੁਰਸਕਾਰ ਦਾ ਇੰਤਜ਼ਾਰ ਸਾਲ ਭਰ ਰਹਿੰਦਾ ਹੈ। ਟਵਿਟਰ ਗਲੋਬਲੀ ਪੱਧਰ 'ਤੇ ਮੌਜੂਦ ਇਸ ਦੇ ਯੂਜ਼ਰਸ ਲਈ ਪ੍ਰੋਗਰਾਮ ਦਾ ਮਾਹੌਲ ਤਿਆਰ ਕਰਨ ਲਈ ਆਈਫਾ ਦਾ ਸਾਂਝੀਦਾਰ ਬਣ ਕੇ ਖੁਸ਼ ਹੈ। 
ਇਸ ਸਾਲ ਤਿੰਨ ਦਿਨਾਂ ਪ੍ਰੋਗਰਾਮ ਬੈਂਕਾਕ 'ਚ ਹੋ ਰਿਹਾ ਹੈ, ਜਿਸ ਵਿਚ ਹਿੰਦਾ ਫਿਲਮਾਂ ਦੇ ਕੁਝ ਮਸ਼ਹੂਰ ਕਲਾਕਾਰ ਅਤੇ ਨਵੇਂ ਕਲਾਕਾਰ ਦਰਸ਼ਕਾਂ ਨਾਲ ਰੂਬਰੂ ਹੋਣਗੇ। ਆਈਫਾ ਦਾ ਮੁਖ ਪ੍ਰੋਗਰਾਮ ਐਤਵਾਰ ਨੂੰ ਆਯੋਜਿਤ ਹੋਵੇਗਾ।


Related News