Twitter hack: ਟਵਿਟਰ ਹੈਕ ਮਾਮਲੇ ’ਚ US ਤੇ UK ਦੇ ਨਾਬਾਲਗਾਂ ਦੀ ਹੋਈ ਗ੍ਰਿਫਤਾਰੀ
Saturday, Aug 01, 2020 - 11:19 AM (IST)
ਗੈਜੇਟ ਡੈਸਕ– ਬੀਤੇ ਦਿਨੀਂ ਮਾਈਕ੍ਰੋਬਲਾਗਿੰਗ ਵੈੱਬਸਾਈਟ ਟਵਿਟਰ ’ਤੇ ਸਾਬਕਾ ਅਮਰੀਕੀ ਰਾਸ਼ਟਰਪਤੀ ਜੋਈ ਬਿਡੇਨ ਅਤੇ ਐਪਲ ਮਸਕ ਵਰਗੇ 130 ਵੱਡੇ ਸੈਲੀਬ੍ਰੀਟੀਜ਼ ਦੇ ਅਕਾਊਂਟ ਹੈਕ ਹੋ ਗਏ ਸਨ। ਇਨ੍ਹਾਂ ਹਾਈ-ਪ੍ਰੋਫਾਈਲ ਅਕਾਊਂਟਸ ਦੇ ਹੈਕ ਹੋਣ ਦੇ ਮਾਮਲੇ ’ਚ ਫਲੋਰੀਡਾ ਦੇ ਇਕ ਨਾਬਾਲਗ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਦਿੱਗਜਾਂ ਦੇ ਅਕਾਊਂਟਸ ਹੈਕ ਕਰਨ ਦੇ ਪਿੱਛੇ ਉਹੀ ਅਸਲੀ ‘ਮਾਸਟਰਮਾਈਂਡ’ ਸੀ। ਦੋਸ਼ ਹੈ ਕਿ ਉਸ ਨੇ ਅਕਾਊਂਟ ਹੈਕ ਕਰਕੇ ਬਿਟਕੁਆਇਨ ’ਚ 10,0000 ਡਾਲਰ ਤੋਂ ਜ਼ਿਆਦਾ ਦੇ ਘੋਟਾਲੇ ਨੂੰ ਅੰਜ਼ਾਮ ਦਿੱਤਾ ਹੈ।
ਹੁਣ ਤਕ ਤਿੰਨ ਲੋਕਾਂ ਨੂੰ ਕੀਤਾ ਗਿਆ ਗ੍ਰਿਫਤਾਰ
ਇਸ ਮਾਮਲੇ ’ਚ ਅਮਰੀਕਾ ’ਚ ਹੁਣ ਤਕ ਕੁਲ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ’ਚ ਫਲੋਰੀਡਾ ਦਾ ਇਕ ਨਾਬਾਲਗ ਹੈ, ਜਿਸ ਦੀ ਉਮਰ 17 ਸਾਲ ਹੈ। ਉਥੇ ਹੀ ਕੈਲੀਫੋਰਨੀਆ ’ਚ ਅਮਰੀਕੀ ਅਟਾਰਨੀ ਦੇ ਦਫਤਰ ਤੋਂ ਮਿਲੀ ਜਾਣਕਾਰੀ ਮੁਤਾਬਕ, ਦੋ ਹੋਰ ਦੋਸ਼ੀਆਂ ’ਚ ਫਲੋਰੀਡਾ ਦਾ 22 ਸਾਲਾ ਨਿਮਾ ਫਜ਼ਲੀ ਦੇ ਨਾਲ ਬ੍ਰਿਟੇਨ ਦਾ ਰਹਿਣ ਵਾਲਾ 19 ਸਾਲਾ ਮੇਸਨ ਸ਼ੈਵਾਨ ਸ਼ੇਪਰਡ ਸ਼ਾਮਲ ਹੈ। ਹਾਲਾਂਕਿ 17 ਸਾਲਾ ਗ੍ਰਹਮ ਈਵਾਨ ਕਲਾਰਕ ਨੂੰ ਹੈਕਿੰਗ ਦਾ ਮਾਸਟਰਮਾਈਂਡ ਦੱਸਿਆ ਗਿਆ ਹੈ। ਹਿਲਸਬਰਗ ਅਟਾਰਨੀ ਦੇ ਸਾਹਮਣੇ ਇਸ ਮਾਮਲੇ ਦੀ ਸੁਣਵਾਈ ਹੋਈ ਅਤੇ ਉਸ ਨੂੰ ਕਰੀਬ 30 ਦੋਸ਼ਾਂ ਦਾ ਸਾਹਮਣਾ ਕਰਨਾ ਪਿਆ।
ਹੁਣ ਤਕ ਕਈ ਹੈਕਿੰਗ ਨਾਲ ਜੁੜੇ ਹਮਲੇ ਕਰ ਚੁੱਕਾ ਹੈ ਕਲਾਰਕ
ਸਿਰਫ 17 ਸਾਲ ਦੀ ਉਮਰ ’ਚ ਕਲਾਰਕ ਨੇ ਹੁਣ ਤਕ ਆਪਣੇ ਸ਼ਾਤਿਰ ਦਿਮਾਗ ਨਾਲ ਕਈ ਹੈਕਿੰਗ ਨਾਲ ਜੁੜੇ ਮਾਮਲਿਆਂ ਨੂੰ ਅੰਜ਼ਾਮ ਦਿੱਤਾ ਹੈ। ਲੀਗਲ ਡਾਕਿਊਮੈਂਟਸ ਦੀ ਮੰਨੀਏ ਤਾਂ ਅਪ੍ਰੈਲ ’ਚ ਇਕ ਸੀਕ੍ਰੇਟ ਸਰਵਿਸ ਨੇ ਉਸ ਕੋਲ ਮੌਜੂਦ 700,000 ਡਾਲਰ (ਕਰੀਬ 5.2 ਕਰੋੜ ਰੁਪਏ) ਤੋਂ ਜ਼ਿਆਦਾ ਦੇ ਬਿਟਕੁਆਇਨ ਸੀਜ਼ ਕਰ ਦਿੱਤੇ ਸਨ। ਟਵਿਟਰ ਹੈਕਿੰਗ 15 ਜੁਲਾਈ ਨੂੰ ਹੋਈ ਸੀ ਅਤੇ ਇਨ੍ਹਾਂ ਰਾਹੀਂ ਵੀ ਹੈਕਰ ਕ੍ਰਿਪਟੋਕਰੰਸੀ ਦੀ ਮੰਗ ਕਰਨ ਲੱਗਾ ਸੀ।
ਦੱਸ ਦੇਈਏ ਕਿ 15 ਜੁਲਾਈ ਨੂੰ ਹੋਈ ਇਸ ਹੈਕਿੰਗ ਦੌਰਾਨ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ, ਜੋ ਬਿਡੇਨ, ਮਾਈਕ ਬਲੂਮਬਰਗ, ਬਿੱਲ ਗੇਟਸ, ਐਲਨ ਮਸਕ ਵਰਦੀਆਂ ਦੇਸ਼-ਦੁਨੀਆ ਦੀਆਂ ਪ੍ਰਮੁੱਖ ਹਸਤੀਆਂ ਦੇ ਟਵਿਟਰ ਅਕਾਊਂਟ ਹੈਕ ਕਰਕੇ ਉਨ੍ਹਾਂ ਰਾਹੀਂ ਫਰਜ਼ੀ ਟਵੀਟ ਕੀਤੇ ਗਏ ਸਨ। ਇਨ੍ਹਾਂ ’ਚ ਇਕ ਵਿਸ਼ੇਸ਼ ਬਿਟਕੁਆਇਨ ਖਾਤੇ ’ਚ ਇਕ ਹਜ਼ਾਰ ਡਾਲਰ ਭੇਜਣ ਦੇ ਬਦਲੇ ’ਚ ਦੋ ਹਜ਼ਾਰ ਡਾਲਰ ਵਾਪਸ ਮਿਲਣ ਦਾ ਝਾਂਸਾ ਦਿੱਤਾ ਗਿਆ ਸੀ।
ਕੀ ਹੈਕਿੰਗ ਅਟੈਕ ’ਚ ਕੰਪਨੀ ਦੇ ਕਾਮੇ ਵੀ ਸ਼ਾਮ ਹਨ!
ਮੰਨਿਆ ਜਾ ਰਿਹਾ ਹੈ ਕਿ ਹੈਕਰਾਂ ਨੇ ਕੰਪਨੀ ਦੇ ਕਾਮਿਆਂ ਰਾਹੀਂ ਇਸ ਹੈਕਿੰਗ ਨੂੰ ਅੰਜ਼ਾਮ ਦਿੱਤਾ। ਇਸ ਤੋਂ ਬਾਅਦ ਟਵਿਟਰ ਨੇ ਕਿਹਾ ਸੀ ਕਿ ਇਹ ਹਮਲਾ ਕੁਝ ਕਾਮਿਆਂ ਨੂੰ ਗੁੰਮਰਾਹ ਕਰਕੇ ਕੀਤਾ ਗਿਆ ਹੈ ਜਿਸ ਨਾਲ ਹੈਕਰ ਸਾਡੀ ਆਂਤਰਿਕ ਪ੍ਰਣਾਲੀਆਂ ਤਕ ਪਹੁੰਚ ਬਣਾ ਸਕੇ ਹਨ। ਇਹ ਅਟੈਕ ਮਨੁੱਖੀ ਕਮਜ਼ੋਰੀਆਂ ਦਾ ਫਾਇਦਾ ਚੁੱਕਕੇ ਕੀਤਾ ਗਿਆ ਸੀ।