ਟਵਿਟਰ ਨੇ ਗਲੋਬਲੀ ਲਾਂਚ ਕੀਤਾ ਫਲੀਟਸ ਫੀਚਰ, ਜਾਣੋ ਕੀ ਹੈ ਖ਼ਾਸ

Wednesday, Nov 18, 2020 - 12:29 PM (IST)

ਟਵਿਟਰ ਨੇ ਗਲੋਬਲੀ ਲਾਂਚ ਕੀਤਾ ਫਲੀਟਸ ਫੀਚਰ, ਜਾਣੋ ਕੀ ਹੈ ਖ਼ਾਸ

ਗੈਜੇਟ ਡੈਸਕ– ਟਵਿਟਰ ਨੇ ਆਪਣੇ ਫਲੀਟਸ ਫੀਚਰ ਨੂੰ ਆਖ਼ਿਰਕਾਰ ਗਲੋਬਲੀ ਲਾਂਚ ਕਰ ਦਿੱਤਾ ਹੈ। ਇਸ ਨੂੰ ਹੌਲੀ-ਹੌਲੀ ਪੂਰੀ ਦੁਨੀਆ ਦੇ ਟਵਿਟਰ ਯੂਜ਼ਰਸ ਲਈ ਉਪਲੱਬਧ ਕਰ ਦਿੱਤਾ ਜਾਵੇਗਾ। ਫਲੀਟਸ ਟਵਿਟਰ ਐਪ ’ਚ ਸਭ ਤੋਂ ਉਪਰ ਵਟਸਐਪ ਸਟੋਰੀਜ਼ ਦੀ ਤਰ੍ਹਾਂ ਹੀ ਵਿਖਦਾ ਹੈ। ਇਸ ਫੀਚਰ ਰਾਹੀਂ ਯੂਜ਼ਰਸ ਫੋਟੋ ਅਤੇ ਵੀਡੀਓ ਪੋਸਟ ਕਰ ਸਕਣਗੇ, ਜੋ 24 ਘੰਟਿਆਂ ਬਾਅਦ ਆਪਣੇ-ਆਪ ਗਾਇਬ ਹੋ ਜਾਵੇਗੀ। 
ਟਵਿਟਰ ਫਲੀਟਸ ਦੀ ਗਲੋਬਲ ਲਾਚਿੰਗ ਨੂੰ ਲੈ ਕੇ ਟਵਿਟਰ ਦੇ ਡਿਜ਼ਾਇਨਰ ਡਾਇਰੈਕਟਰ ਜੋਸ਼ੁਆ ਹੈਰਿਸ ਨੇ ਇਕ ਵਰਚੁਅਲ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਟੈਸਟਿੰਗ ਦੌਰਾਨ ਅਸੀਂ ਵੇਖਿਆ ਹੈ ਕਿ ਲੋਕ ਆਪਣੀਆਂ ਗੱਲਾਂ ਨੂੰ ਫਲੀਟਸ ਰਾਹੀਂ ਆਸਾਨੀ ਨਾਲ ਦੁਨੀਆ ਦੇ ਸਾਹਮਣੇ ਰੱਖ ਰਹੇ ਹਨ। ਟਵਿਟਰ ਲਈ ਇਕ ਆਡੀਓ ਸਪੇਸ ਨਾਮ ਦਾ ਨਵਾਂ ਫੀਚਰ ਵੀ ਜਾਰੀ ਕੀਤਾ ਜਾਵੇਗਾ ਜੋ ਕਿ ਪਹਿਲਾਂ ਟੈਸਟਿੰਗ ਦੌਰਾਨ ਕੁਝ ਹੀ ਯੂਜ਼ਰਸ ਲਈ ਰਿਲੀਜ਼ ਹੋਵੇਗਾ। ਆਡੀਓ ਸਪੇਸ ਰਾਹੀਂ ਯੂਜ਼ਰਸ ਕਿਸੇ ਗੱਲ ਨੂੰ ਲੈ ਕੇ ਬਹਿਸ ਕਰ ਸਕਣਗੇ। 

 


author

Rakesh

Content Editor

Related News