ਭਾਰਤ ’ਚ ਲਾਂਚ ਹੋਈ TVS Ronin, ਕੀਮਤ 1.49 ਲੱਖ ਰੁਪਏ ਤੋਂ ਸ਼ੁਰੂ

07/07/2022 5:49:20 PM

ਗੈਜੇਟ ਡੈਸਕ– ਟੀ.ਵੀ.ਐੱਸ. ਮੋਟਰ ਕੰਪਨੀ ਨੇ ਆਪਣੀ ਪਹਿਲੀ ‘ਮਾਡਰਨ ਰੈਟਰੋ’ ਬਾਈਕ TVS Ronin ਨੂੰ ਭਾਰਤੀ ਬਾਜ਼ਾਰ ’ਚ ਉਤਾਰ ਦਿੱਤਾ ਹੈ। ਇਸ ਬਾਈਕ ਦੀ ਸ਼ੁਰੂਆਤੀ ਕੀਮਤ 1.49 ਲੱਖ ਰੁਪਏ ਰੱਖੀ ਗਈ ਹੈ। ਟੀ.ਵੀ.ਐੱਸ. ਰੋਨਿਨ ਨੂੰ ਇਕ ਆਕਰਸ਼ਕ ਡਿਜ਼ਾਈਨ ਅਤੇ ਆਧੁਨਿਕ ਫੀਚਰਜ਼ ਨਾਲ ਲਾਂਚ ਕੀਤਾ ਹੈ। ਇਸ ਦੇ ਨਾਲ ਹੀ ਦਮਦਾਰ ਇੰਜਣ ਵੀ ਦਿੱਤਾ ਗਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਟੀ.ਵੀ.ਐੱਸ. ਰੋਨਿਨ ਇਕ ਲਾਈਫਸਟਾਈਲ ਸਟੇਟਮੈਂਟ ਹੈ, ਜੋ ਮਾਡਰਨ, ਨਵੇਂ ਜ਼ਮਾਨੇ ਦੇ ਰਾਈਡਰ ਤੋਂ ਪ੍ਰੇਰਣਾ ਲੈਂਦਾ ਹੈ। ਟੀ.ਵੀ.ਐੱਸ. ਰੋਨਿਨ ਨੂੰ ਸਟਾਈਲ, ਤਕਨਾਲੋਜੀ ਅਤੇ ਰਾਈਡਿੰਗ ਅਨੁਭਵ ਦੇ ਨਾਲ ਡਿਜ਼ਾਈਨ ਕੀਤਾ ਗਿਆ ਹੈ ਜਿਸ ਨਾਲ ਇਕ ਅਨਕ੍ਰਿਪਟੇਡ ਲਾਈਫਸਟਾਈਲ ਨੂੰ ਉਤਸ਼ਾਹ ਦਿੱਤਾ ਜਾ ਸਕੇ। 

PunjabKesari

ਫੀਚਰਜ਼

TVS Ronin ’ਚ ਡਿਊਲ ਪਰਪਸ ਟਾਇਲ, ਹਾਈ ਗ੍ਰਾਊਂਡ ਕਲੀਅਰੈਂਸ ਅਤੇ ਗੋਲਡਨ-ਡਿਪਡ ਯੂ.ਐੱਸ.ਡੀ. ਫਰੰਟ ਫੋਰਕ, ਐੱਲ.ਈ.ਡੀ. ਲਾਈਟਾਂ ਅਤੇ ਗੋਲਾਕਾਰ ਹੈੱਡਲੈਂਪ ਰੈਟਰੋ ਥੀਮ ਦੇ ਨਾਲ ਮਾਡਰਨ ਡਿਜ਼ਾਈਨ ਫਿਲਾਸਫੀ ਨੂੰ ਇਕੱਠੇ ਮਿਲਾਉਂਦੇ ਹਨ। ਪਤਲੇ ਬੇਜ਼ਲ ਦੇ ਨਾਲ ਪੂਰੀ ਤਰ੍ਹਾਂ ਡਿਜੀਟਲ ਰਾਊਂਡ ਇੰਸਟਰੂਮੈਂਟ ਕਲੱਟਰ ਅਤੇ ਕੰਪਨੀ ਦੇ ਪੇਟੈਂਟ TVS Smart Xonnect ਬਲੂਟੁੱਥ ਫੀਚਰ ਬਾਈਕ ਦੀ ਪ੍ਰੀਮੀਅਮ ਅਪੀਲ ਨੂੰ ਵਧਾਉਂਦੇ ਹਨ। ਬਾਈਕ ’ਚ ਵੌਇਸ ਅਸਿਸਟੈਂਟ ਦਾ ਫੀਚਰ ਵੀ ਦਿੱਤਾ ਗਿਆ ਹੈ। ਇਹ ਫੀਚਰ ਟੂ-ਵ੍ਹੀਲਸ ਇੰਡਸਟਰੀ ’ਚ ਪਹਿਲੀ ਵਾਰ ਦਿੱਤਾ ਗਿਆ ਹੈ। 

PunjabKesari

ਇੰਜਣ ਪਾਵਰ ਅਤੇ ਸਪੀਡ

ਟੀ.ਵੀ.ਐੱਸ. ਰੋਨਿਨ ’ਚ 225.9cc ਸਿੰਗਲ ਸਿਲੰਡਰ ਇੰਜਣ ਮਿਲਦਾ ਹੈ। ਇਹ ਇੰਜਣ 7,750 rpm ’ਤੇ 15.01 kW ਦੀ ਪਾਵਰ ਅਤੇ 3,750 rpm ’ਤੇ 19.93 Nm ਦਾ ਟਾਰਕ ਜਨਰੇਟ ਕਰਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਬਾਈਕ ਦੀ ਟਾਪ ਸਪੀਡ 120 ਕਿਲੋਮੀਟ ਪ੍ਰਤੀ ਘੰਟਾ ਹੈ। ਇਹ ਇੰਜਣ ਬਿਹਤਰੀਨ ਪਰਫਾਰਮੈਂਸ ਦਾ ਦਾਅਵਾ ਕਰਦਾ ਹੈ। ਇਹ ਸਾਈਲੈਂਟ ਸਟਾਰਟ ਸਿਸਟਮ ਆਈ.ਐੱਸ.ਜੀ. ਦੇ ਨਾਲ ਆਉਂਦਾ ਹੈ। 

PunjabKesari


Rakesh

Content Editor

Related News