ਆਪਣੇ ਸਮਾਰਟਫੋਨ ਨੂੰ ਬਦਲੋ 3D ਹੋਲੋਗ੍ਰਾਮ ''ਚ (ਵੀਡੀਓ)

Tuesday, Aug 04, 2015 - 02:19 PM (IST)

ਆਪਣੇ ਸਮਾਰਟਫੋਨ ਨੂੰ ਬਦਲੋ 3D ਹੋਲੋਗ੍ਰਾਮ ''ਚ (ਵੀਡੀਓ)

ਜਲੰਧਰ- ਇਹ ਸੱਚ ਹੈ ਕਿ ਹੋਲੋਗ੍ਰਾਮ ਟੈਕਨਾਲੋਜੀ ਨੂੰ ਅਜੇ ਬਹੁਤ ਲੰਬਾ ਸਫਰ ਤੈਅ ਕਰਨਾ ਹੈ ਪਰ ਸਮਾਰਟਫੋਨ ਨੂੰ 3D ਹੋਲੋਗ੍ਰਾਮ ''ਚ ਬਦਲਿਆ ਜਾ ਸਕਦਾ ਹੈ। ਸਮਾਰਟਫੋਨ ਦੇ ਨਾਲ ਹੋਲੋਗ੍ਰਾਫਿਕ ਭਰਮ ਬਣਾਉਣ ਲਈ ਬਹੁਤ ਕੁਝ ਸਾਧਾਰਣ ਜਿਹੀਆਂ ਚੀਜ਼ਾਂ ਦੀ ਲੋੜ ਪਵੇਗੀ ਜੋ ਸ਼ਾਇਦ ਤੁਹਾਨੂੰ ਘਰ ''ਚ ਹੀ ਮਿਲ ਜਾਣਗੀਆਂ।

ਸਮਾਰਟਫੋਨ ਦੇ ਨਾਲ ਹੋਲੋਗ੍ਰਾਫਿਕ ਭਰਮ ਬਣਾਉਣ ਲਈ ਤੁਹਾਨੂੰ ਗ੍ਰਾਫ ਪੇਪਰ ਟਰਾਂਸਪੇਰੈਂਟ cd ਕਵਰ, ਟੇਪ ਤੇ ਗੂੰਦ, ਪੈਨ, ਕੈਂਚੀ, ਚਾਕੂ ਤੇ ਗਲਾਸ ਕਟਰ ਦੀ ਲੋੜ ਪਵੇਗੀ। ਇਸ ਤੋਂ ਬਾਅਦ ਦਾ ਪ੍ਰੋਸੈਸ ਇਸ ਤਰ੍ਹਾਂ ਹੈ :-

- ਗ੍ਰਾਫ ਪੇਪਰ ''ਤੇ ਤਿਕੋਣੀ ਆਕਾਰ ਬਣਾਉਂਦੇ ਹੋਏ ਪੇਪਰ ਨੂੰ ਉਪਰੋਂ 1 ਸੈ.ਮੀ., ਦੋਵਾਂ ਸਾਈਡ ਤੋਂ 3.5 ਸੈ.ਮੀ ਤੇ ਥੱਲੇ ਤੋਂ 6 ਸੈ.ਮੀ. ਕੱਟ ਲਵੋ।
- ਟਰਾਂਸਪੇਰੈਂਟ CD ਕਵਰ ਨੂੰ ਸਾਈਡ ਤੋਂ ਤੋੜ ਦਿਓ।
- ਤਿਕੋਣੀ ਆਕਾਰ ''ਚ ਕੱਟੇ ਗਏ ਗ੍ਰਾਫ ਪੇਪਰ ਦੀ ਮਦਦ ਨਾਲ ਸਾਈਡ ਤੋਂ ਤੋੜੀ ਗਈ ਟਰਾਂਸਪੇਰੈਂਟ CD ਕਵਰ ਨੂੰ ਚਾਕੂ ਤੇ ਗਲਾਸ ਕਟਰ ਦੀ ਮਦਦ ਨਾਲ ਚਾਰ ਟੁਕੜਿਆਂ ''ਚ ਕੱਟ ਲਵੋ।
- ਇਸ ਦੇ ਬਾਅਦ ਟੇਪ ਤੇ ਗੂੰਦ ਦੀ ਮਦਦ ਨਾਲ ਚਾਰੋਂ ਟੁਕੜਿਆਂ ਨੂੰ ਜੋੜ ਦਿਓ ਤੇ ਆਪਣੇ ਸਮਾਰਟਫੋਨ ਦੀ ਸਕਰੀਨ ''ਤੇ ਰੱਖੋ।
- ਸਮਾਰਟਫੋਨ ''ਤੇ ਵੀਡੀਓ ਨੂੰ ਚਲਾਓ ਤੇ ਕਮਰੇ ਦੀ ਲਾਈਟ ਨੂੰ ਬੰਦ ਕਰ ਦਿਓ, ਤੁਹਾਨੂੰ ਵਧੀਆ ਹੋਲੋਗ੍ਰਾਫਿਕ ਭਰਮ ਬਣਦਾ ਦਿਖਾਈ ਦੇਵੇਗਾ।


Related News