Truvison 50 ਇਚ ਫੁੱਲ HD ਟੀ. ਵੀ. ਭਾਰਤ ''ਚ ਕੀਤਾ ਲਾਂਚ

Wednesday, Jan 03, 2018 - 07:15 PM (IST)

Truvison 50 ਇਚ ਫੁੱਲ HD ਟੀ. ਵੀ. ਭਾਰਤ ''ਚ ਕੀਤਾ ਲਾਂਚ

ਜਲੰਧਰ-ਕੁਝ ਸਮਾਂ ਪਹਿਲਾਂ  Truvison ਨੇ TX407Z ਫੁੱਲ ਐੱਚ. ਡੀ. ਸਮਾਰਟ ਟੀ. ਵੀ. ਭਾਰਤ 'ਚ ਲਾਂਚ ਕੀਤਾ ਸੀ। ਹੁਣ ਕੰਪਨੀ ਨੇ ਇਕ ਹੋਰ ਨਵਾਂ ਮਾਡਲ ਭਾਰਤ 'ਚ ਲਾਂਚ ਕਰ ਦਿੱਤਾ ਹੈ, ਜਿਸ ਦਾ ਨਾਂ Truvison TW5067 ਹੈ। ਇਹ ਸਮਾਰਟ ਟੀ. ਵੀ. Cornea ਟੈਕਨਾਲੌਜੀ ਆਧਾਰਿਤ ਹੈ, ਜੋ ਕਿ ਜੋ ਬਰਾਈਟ ਅਤੇ ਡਾਰਕ ਕਲਰ ਨੂੰ ਆਕਰਸ਼ਿਤ ਤਰੀਕੇ ਨਾਲ ਪੇਸ਼ ਕਰਦਾ ਹੈ। ਇਹ ਅੱਖਾਂ 'ਤੇ ਪੈਣ ਵਾਲੇ ਮਾੜੇ ਪ੍ਰਭਾਵ ਤੋਂ ਬਚਾਉਦਾ ਹੈ।
 

ਸਪੈਸੀਫਿਕੇਸ਼ਨ-
ਜੇਕਰ ਗੱਲ ਕਰੀਏ ਇਸ ਸਮਾਰਟ ਟੀ. ਵੀ. ਦੇ ਫੀਚਰਸ ਦੀ ਤਾਂ ਇਸ ਸਮਾਰਟ ਟੀ. ਵੀ. 'ਚ 50 ਇੰਚ ਦੀ ਡਿਸਪਲੇਅ ਨਾਲ 1920x1080 ਪਿਕਸਲ ਰੈਜ਼ੋਲਿਊਸ਼ਨ ਦਿੱਤਾ ਗਿਆ ਹੈ। ਐੱਲ. ਈ. ਡੀ. ਡਾਲਬੀ ਡਿਜੀਟਲ ਪਲੱਸ ਸਾਊਡ ਟੈਕਨਾਲੌਜੀ ਅਤੇ ਦੋ 5W ਸਪੀਕਰ ਨਾਲ ਆਧੁਨਿਕ ਆਡੀਓ ਆਉਟਪੁੱਟ ਪ੍ਰਦਾਨ ਕਰਦਾ ਹੈ। ਸਮਾਰਟ ਟੀ. ਵੀ. ਦੇ ਇੰਟਰਨਲ ਯੂਜ਼ਰਸ ਸਪੱਸ਼ਟ ਵਾਇਸ 2 ਟੈਕਨਾਲੌਜੀ ਨਾਲ ਲੈਸ ਹੈ। ਇਸ ਸਮਾਰਟ ਟੀ ਵੀ 'ਚ ਵਰਚੂਅਲ ਚਾਰਜ ਸਾਊਂਡ ਸਿਸਟਮ , ਐੱਚ. ਡੀ. ਐੱਮ. ਆਈ. 2.0 ਪੋਰਟ ਅਤੇ ਬਿਲਟ ਇਨ ਯੂ. ਐੱਸ. ਬੀ. ਤੋਂ ਯੂ. ਐੱਸ. ਬੀ. ਕਾਪੀ ਫੰਕਸ਼ਨ ਉਪਲੱਬਧ ਹਨ।
 

ਕੀਮਤ ਅਤੇ ਉਪਲੱਬਧਤਾ-
ਇਹ Truvison TW5067 ਫੁੱਲ ਐੱਚ. ਡੀ. ਟੀ. ਵੀ. ਦੀ ਕੀਮਤ 40,490 ਰੁਪਏ ਦਿੱਤੀ ਗਈ ਹੈ। ਇਸ ਕੀਮਤ ਨਾਲ ਟੀ. ਵੀ. ਦੇਸ਼ਭਰ 'ਚ ਮਸ਼ਹੂਰ ਰੀਟੇਲ ਸਟੋਰਾਂ 'ਤੇ ਉਪਲੱਬਧ ਹੋਵੇਗਾ।


Related News