ਗੁਰਦਾਸਪੁਰ 'ਚ ਕੱਲ੍ਹ ਵੀ ਸਕੂਲ ਰਹਿਣਗੇ ਬੰਦ

Sunday, May 11, 2025 - 06:38 PM (IST)

ਗੁਰਦਾਸਪੁਰ 'ਚ ਕੱਲ੍ਹ ਵੀ ਸਕੂਲ ਰਹਿਣਗੇ ਬੰਦ

ਗੁਰਦਾਸਪੁਰ (ਹਰਮਨ)-ਭਾਰਤ ਅਤੇ ਪਾਕਿਸਤਾਨ ਦਰਮਿਆਨ ਜੰਗਬੰਦੀ ਸਬੰਧੀ ਹੋਏ ਐਲਾਨ ਦੇ ਬਾਵਜੂਦ ਅਤਿਆਤ ਵਰਤਣ ਲਈ ਸਰਕਾਰ ਵੱਲੋਂ ਕਈ ਨਵੇਂ ਉਪਰਾਲੇ ਕੀਤੇ ਗਏ ਹਨ ਜਿਸ ਤਹਿਤ ਜ਼ਿਲ੍ਹਾ ਗੁਰਦਾਸਪੁਰ ਅੰਦਰ ਡਿਪਟੀ ਕਮਿਸ਼ਨਰ ਵੱਲੋਂ ਐਡਵਾਈਜਰੀ ਜਾਰੀ ਕੀਤੀ ਗਈ ਹੈ। ਇਸ ਤਹਿਤ ਜਿੱਥੇ ਰਾਤ ਸਮੇਂ ਬਲੈਕ ਆਊਟ ਜਾਰੀ ਰੱਖਣ ਦੀ ਅਪੀਲ ਕੀਤੀ ਗਈ ਹੈ, ਉਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਲੋਕ ਸ਼ਾਂਤ ਰਹਿਣ ਅਤੇ 8 ਵਜੇ ਹੀ ਲਾਈਟਾਂ ਬੰਦ ਕਰ ਦੇਣ।

ਇਹ ਵੀ ਪੜ੍ਹੋ- ਗੁਰਦਾਸਪੁਰ 'ਚ ਜਾਰੀ ਰਹੇਗਾ ਬਲੈਕਆਉਟ, ਹੈਲਪ ਲਾਈਨ ਨੰਬਰ ਕੀਤਾ ਜਾਰੀ

ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਵੱਲੋਂ ਗੁਰਦਾਸਪੁਰ ਵਿੱਚ ਕੱਲ੍ਹ 12 ਮਈ ਨੂੰ ਸਾਰੇ ਸਕੂਲ ਬੰਦ ਰੱਖ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਕਿਬਹਾ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਅਤੇ ਸਾਰੀ ਸਥਿਤੀ ਕੰਟਰੋਲ ਵਿੱਚ ਹੈ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਵਿੱਚ ਕੱਲ੍ਹ 12 ਮਈ ਨੂੰ ਸਾਰੇ ਸਕੂਲ ਬੰਦ ਰਹਿਣਗੇ।

ਇਹ ਵੀ ਪੜ੍ਹੋ- ਪੰਜਾਬ ਤੋਂ ਵੱਡੀ ਖ਼ਬਰ, ਨਹਿਰ 'ਚ ਨਹਾਉਂਦਿਆਂ 2 ਦੀ ਮੌਤ

 ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News