Triumph ਨੇ ਭਾਰਤ ’ਚ ਲਾਂਚ ਕੀਤੀ 11.33 ਲੱਖ ਰੁਪਏ ਦੀ ਬਾਈਕ, ਜਾਣੋ ਕੀ ਹੈ ਖ਼ਾਸ

Wednesday, Aug 19, 2020 - 02:30 AM (IST)

Triumph ਨੇ ਭਾਰਤ ’ਚ ਲਾਂਚ ਕੀਤੀ 11.33 ਲੱਖ ਰੁਪਏ ਦੀ ਬਾਈਕ, ਜਾਣੋ ਕੀ ਹੈ ਖ਼ਾਸ

ਆਟੋ ਡੈਸਕ– ਬ੍ਰਿਟਿਸ਼ ਮੋਟਰਸਾਈਕਲ ਨਿਰਮਾਤਾ ਕੰਪਨੀ ਟ੍ਰਾਇੰਫ ਨੇ 2020 Triumph Bonneville Speedmaster ਮੋਟਰਸਾਈਕਲ ਨੂੰ ਭਾਰਤੀ ਬਾਜ਼ਾਰ ’ਚ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਦੇ ਬੀ.ਐੱਸ.-6 ਮਾਡਲ ਦੀ ਕੀਮਤ 11.33 ਲੱਖ ਰੁਪਏ ਰੱਖੀ ਹੈ। ਭਾਰਤੀ ਬਾਜ਼ਾਰ ’ਚ ਇਸ ਮੋਟਰਸਾਈਕਲ ਦਾ ਮੁਕਾਬਲਾ ਹਾਰਲੇ-ਡੇਵਿਡਸਨ 1200 ਕਸਟਮ ਨਾਲ ਹੋਵੇਗਾ। Triumph Bonneville Speedmaster ਨੂੰ ਵੀ ਉਸੇ ਪਲੇਟਫਾਰਮ ’ਤੇ ਤਿਆਰ ਕੀਤਾ ਗਿਆ ਹੈ ਜਿਸ ’ਤੇ ਬਾਬਰ ਨੂੰ ਬਣਾਇਆ ਗਿਆ ਹੈ ਅਤੇ ਇਸ ਬਾਈਕ ’ਚ ਕਈ ਪਾਰਟਸ ਵੀ ਬਾਬਰ ਦੇ ਹੀ ਇਸਤੇਮਾਲ ਕੀਤੇ ਗਏ ਹਨ। 

PunjabKesari

1200cc ਦਾ ਪੈਰਲਲ-ਟਵਿਨ ਇੰਜਣ
2020 Triumph Bonneville Speedmaster ’ਚ ਬੀ.ਐੱਸ.-6 ਅਨੁਕੂਲ 1200 ਸੀਸੀ ਦਾ ਪੈਰਲਲ-ਟਵਿਨ ਇੰਜਣ ਲੱਗਾ ਹੈ ਜੋ 6,100 ਆਰ.ਪੀ.ਐੱਮ. ’ਤੇ 76 ਬੀ.ਐੱਚ.ਪੀ. ਦੀ ਪਾਵਰ ਅਤੇ 106 ਨਿਊਟਨ ਮੀਟਰ ਦਾ ਟਾਰਕ ਪੈਦਾ ਕਰਦਾ ਹੈ। ਇਸ ਦੇ ਅਗਲੇ ਪਹੀਏ ’ਚ ਬ੍ਰੇਕਿੰਗ ਲਈ ਬ੍ਰੈਮਬੋ ਦੀ ਡਿਸਕ ਬ੍ਰੇਕ ਅਤੇ ਪਿਛਲੇ ਪਹੀਏ ’ਚ ਨਿਸਾਨ ਦੀ ਸਿੰਗਲ-ਡਿਸਕ ਬ੍ਰੇਕ ਦਾ ਇਸਤੇਮਾਲ ਕੀਤਾ ਗਿਆ ਹੈ। 

PunjabKesari

ਦੱਸ ਦੇਈਏ ਕਿ ਟ੍ਰਾਇੰਫ ਸਪੀਡਮਾਸਟਰ ’ਚ ਕੰਪਨੀ ਨੇ ਦੋ ਰਾਈਡਿੰਗ ਮੋਡਸ ਵੀ ਦਿੱਤੇ ਹਨ। ਇਨ੍ਹਾਂ ਰਾਈਡਿੰਗ ਮੋਡਸ ’ਚ ਰੋਡ ਅਤੇ ਰੇਨ ਮੋਡ ਸਾਮਲ ਹਨ। ਇਸ ਤੋਂ ਇਲਾਵਾ ਇਸ ਬਾਈਕ ’ਚ ਸਵਿੱਚੇਬਲ ਟ੍ਰੈਕਸ਼ਨ ਕੰਟਰੋਲ, ਕਰੂਜ਼ ਕੰਟਰੋਲ ਦੇ ਨਾਲ ਏ.ਬੀ.ਐੱਸ. ਵੀ ਦਿੱਤਾ ਗਿਾ ਹੈ। ਇਸ ਦੀ ਬੁਕਿੰਗਸ ਜਲਦੀ ਹੀ ਸ਼ੁਰੂ ਕੀਤੀ ਜਾਵੇਗੀ। 

PunjabKesari


author

Rakesh

Content Editor

Related News