ਅੱਜ ਭਾਰਤ 'ਚ ਲਾਂਚ ਹੋ ਸਕਦਾ ਹੈ ਸ਼ਿਓਮੀ best selfie smartphone

Thursday, Nov 02, 2017 - 11:41 AM (IST)

ਜਲੰਧਰ - ਸ਼ਿਓਮੀ ਅੱਜ ਆਪਣੇ 'best selfie smartphone' ਨੂੰ ਭਾਰਤ 'ਚ ਲਾਂਚ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਅੱਜ ਇਕ ਈਵੈਂਟ ਦੌਰਾਨ ਨਵੇਂ ਸਮਾਰਟਫੋਨ ਨੂੰ ਪੇਸ਼ ਕੀਤਾ ਜਾਵੇਗਾ। ਤੁਸੀਂ ਇਸ ਈਵੈਂਟ ਨੂੰ ਲਾਈਵ ਸਟ੍ਰੀਮ ਦੇ ਇਸ ਲਿੰਕ  ਦੀ ਮਦਦ ਨਾਲ ਦੇਖ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਈਵੈਂਟ ਦੀ ਅਪਡੇਟ ਲਈ ਸ਼ਿਓਮੀ ਦੇ ਫੇਸਬੁੱਕ ਅਤੇ ਟਵਿੱਟਰ ਹੈਂਡਲ ਨੂੰ ਫੋਲੋ ਕਰ ਸਕਦੇ ਹੋ। 

ਕੰਪਨੀ ਅੱਜ ਮੀ ਨੋਟ 3 ਨੂੰ ਪੇਸ਼ ਕਰ ਸਕਦੀ ਹੈ। ਸ਼ਿਓਮੀ ਦੇ ਟੀਜ਼ਰ ਨੇ ਇਸ ਅਫਵਾਹ ਨੂੰ ਗਲਤ ਸਾਬਤ ਕੀਤਾ। 26 ਅਕਤੂਬਰ ਨੂੰ ਸ਼ਿਓਮੀ ਇੰਡੀਆ ਹੈੱਡ ਮਨੁ ਕੁਮਾਰ ਜੈਨ ਨੇ ਆਪਣੇ ਪਰਸਨਲ ਟਵਿੱਟਰ ਹੈਂਡਲ 'ਤੇ ਪੋਸਟ ਕੀਤਾ 'I’m not a Note, I’m not a Book, I’m a ‘New Series' ਇਸ ਦਾ ਮਤਲਬ ਇਹ ਹੈ ਕਿ ਕੰਪਨੀ ਅੱਜ ਇਕ ਨਵੀਂ ਸੀਰੀਜ਼ ਦੇ ਸਮਾਰਟਫੋਨ ਨੂੰ ਪੇਸ਼ ਕਰ ਸਕਦੀ ਹੈ। 

ਇਸ ਤੋਂ ਇਲਾਵਾ ਟੀਜ਼ਰ 'ਚ ਇਕ ਤਸਵੀਰ ਸੀ, ਜਿਸ 'ਚ ਚਾਰਜਿੰਗ ਦਾ ਲੋਗੋ ਬਣਿਆ ਹੋਇਆ ਸੀ। ਇਸ ਤੋਂ ਉਮੀਦ ਕੀਤੀ ਜਾ ਸਕਦੀ ਹੈ ਕਿ ਆਉਣ ਵਾਲੇ ਫੋਨ 'ਚ ਫਾਸਟ ਚਾਰਜਿੰਗ ਸਪੋਰਟ ਹੋਵੇਗਾ। ਸ਼ਿਓਮੀ ਟਵਿੱਟਰ 'ਤੇ ਭਾਰਤੀ ਸੇਲੀਬ੍ਰਿਟੀ ਵੱਲੋਂ #YourBestSelfie ਕੈਂਪੇਨ ਚੱਲਿਆ ਰਿਹਾ ਹੈ। ਇਸ ਕੈਂਪੇਨ 'ਚ ਵਿਜੇਂਦਰ ਸਿੰਘ, ਆਰ ਜਡੇਜਾ ਅਤੇ ਵਿਰੇਂਦਰ ਸਹਿਵਾਗ ਹੈ, ਜਿੰਨ੍ਹਾਂ ਨੇ ਨਵੇਂ ਸ਼ਿਓਮੀ ਸਮਾਰਟਫੋਨ ਨਾਲ ਸੈਲਫੀ ਪੋਰਟ੍ਰੇਟਸ ਨੂੰ ਸਾਂਝਾ ਕੀਤਾ ਹੈ।


Related News