ਪੰਜਾਬ 'ਚ ਲੋਕਾਂ ਲਈ ਫਰਿਸ਼ਤਾ ਬਣੀ ਸੜਕ ਸੁਰੱਖਿਆ ਫੋਰਸ, ਬਚ ਰਹੀਆਂ ਕਈ ਕੀਮਤੀ ਜਾਨਾਂ

Thursday, Sep 12, 2024 - 04:23 PM (IST)

ਪੰਜਾਬ 'ਚ ਲੋਕਾਂ ਲਈ ਫਰਿਸ਼ਤਾ ਬਣੀ ਸੜਕ ਸੁਰੱਖਿਆ ਫੋਰਸ, ਬਚ ਰਹੀਆਂ ਕਈ ਕੀਮਤੀ ਜਾਨਾਂ

ਜਲੰਧਰ (ਵੈੱਬ ਡੈਸਕ)- ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸੜਕ ਸੁਰੱਖਿਆ ਫੋਰਸ ਪੰਜਾਬ ਵਿਚ ਵਰਦਾਨ ਸਾਬਤ ਹੋ ਰਹੀ ਹੈ। ਹਾਦਸਿਆਂ ਦਾ ਸ਼ਿਕਾਰ ਹੋਣ ਵਾਲੇ ਕਈ ਕੀਮਤੀ ਲੋਕਾਂ ਦੀਆਂ ਜਾਨਾਂ ਸੜਕ ਸੁਰੱਖਿਆ ਫੋਰਸ ਦੇ ਤਹਿਤ ਬੱਚ ਰਹੀਆਂ ਹਨ।ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ 'ਚ ਕਾਨੂੰਨ ਵਿਵਸਥਾ ਦੀ ਮਜ਼ਬੂਤੀ ਲਈ ਲਗਾਤਾਰ ਪੁਲਸ ਦੇ ਆਧੁਨਿਕੀਕਰਨ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ ਤਾਂ ਜੋ ਹਰ ਪੰਜਾਬੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕੇ ਅਤੇ ਸਭ ਦੇ ਜਾਨ-ਮਾਲ ਦੀ ਰਾਖੀ ਦੇ ਸਕੇ। ਸੜਕਾਂ 'ਤੇ ਸੁਰੱਖਿਆ ਦੇ ਆਲਮ ਨੂੰ ਕਾਇਮ ਰੱਖਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੰਜਾਬ 'ਚ ਸੜਕ ਸੁਰੱਖਿਆ ਫੋਰਸ ਦਾ ਗਠਨ ਕੀਤਾ ਗਿਆ। ਇਸ ਫੋਰਸ ਦਾ ਮੁੱਖ ਕਾਰਜ ਮੁੱਢਲੀ ਸਿਹਤ ਸਹਾਇਤਾ ਪ੍ਰਦਾਨ ਕਰਨਾ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਤੱਕ ਪਹੁੰਚਾਉਣਾ ਹੈ। ਇਸ ਦੇ ਨਾਲ ਹੀ ਇਸ ਫੋਰਸ ਵੱਲੋਂ ਸੜਕਾਂ 'ਤੇ ਨਾਗਰਿਕਾਂ ਨੂੰ ਹਰ ਕਿਸਮ ਦੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ।

ਸੜਕ ਸੁਰੱਖਿਆ ਫੋਰਸ ਦੀ ਮਦਦ ਨਾਲ ਗੁਰਪ੍ਰੀਤ ਸਿੰਘ ਦੀ ਬਚੀ ਜਾਨ 
ਨਵਾਂਸ਼ਹਿਰ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸੜਕ ਸੁਰੱਖਿਆ ਫੋਰਸ ਬਹੁਤ ਵਧੀਆ ਤਰੀਕੇ ਨਾਲ ਲੋਕਾਂ ਦੀਆਂ ਜਾਨਾਂ ਬਚਾ ਰਹੀ ਹੈ। ਉਨ੍ਹਾਂ ਹੱਡਬੀਤੀ ਸੁਣਾਉਂਦੇ ਹੋਏ ਕਿਹਾ ਕਿ ਇਕ ਦਿਨ ਉਹ ਆਪਣੇ ਕੰਮ ਤੋਂ ਘਰ ਪਰਤ ਰਹੇ ਸਨ ਕਿ ਹਨ੍ਹੇਰੀ-ਤੂਫ਼ਾਨ ਕਰਕੇ ਅਚਾਨਕ ਗੱਡੀ ਵਿਚ ਵੱਜਣ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਏ। ਉਨ੍ਹਾਂ ਦੱਸਿਆ ਕਿ ਉਸ ਸਮੇਂ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਬਹੁਤ ਮਦਦ ਕੀਤੀ ਅਤੇ ਉਸ ਨੂੰ ਮੌਕੇ ਹਸਪਤਾਲ ਪਹੁੰਚਾਇਆ, ਜਿੱਥੇ ਪੂਰੀ ਤਰ੍ਹਾਂ ਉਨ੍ਹਾਂ ਦਾ ਇਲਾਜ ਕਰਵਾਉਣ ਉਪਰੰਤ ਘਰਦਿਆਂ ਦੇ ਆਉਣ ਮਗਰੋਂ ਹੀ ਉਹ ਵਾਪਸ ਪਰਤੇ। ਉਨ੍ਹਾਂ ਦੱਸਿਆ ਕਿ ਸੜਕ ਸੁਰੱਖਿਆ ਫੋਰਸ ਦੇ ਤਹਿਤ ਹੀ ਉਨ੍ਹਾਂ ਦੀ ਜਾਨ ਬਚ ਸਕੀ ਹੈ। ਇਸ ਮੌਕੇ ਉਨ੍ਹਾਂ ਸੜਕ ਸੁਰੱਖਿਆ ਫੋਰਸ ਦੇ ਨਾਲ-ਨਾਲ ਪੰਜਾਬ ਸਰਕਾਰ ਦਾ ਧੰਨਵਾਦ ਵੀ ਕੀਤਾ। 

PunjabKesari

ਅੱਗੇ ਬੋਲਦਿਆਂ ਉਨ੍ਹਾਂ ਕਿਹਾ ਕਿ ਸੜਕ ਸੁਰੱਖਿਆ ਫੋਰਸ ਦੀ ਗੱਡੀ ਕਰੀਬ 5 ਮਿੰਟਾਂ ਦੇ ਵਿਚ ਹੀ ਹਾਦਸੇ ਵਾਲੀ ਥਾਂ 'ਤੇ ਪਹੁੰਚ ਜਾਂਦੀ ਹੈ ਅਤੇ ਮੌਕੇ ਉਤੇ ਵਿਅਕਤੀ ਨੂੰ ਇਲਾਜ ਮਿਲਣ ਕਰਕੇ ਉਸ ਦੀ ਜਾਨ ਬਚ ਜਾਂਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਹਾਦਸੇ ਦਾ ਸ਼ਿਕਾਰ ਹੋਣ ਵਾਲੇ ਵਿਅਕਤੀ ਦੇ ਦਸਤਾਵੇਜ਼ਾਂ ਦੀ ਵੀ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਪੂਰੀ ਜ਼ਿੰਮੇਵਾਰੀ ਨਾਲ ਸਾਂਭ-ਸੰਭਾਲ ਕਰਦੇ ਹਨ। ਉਨ੍ਹਾਂ ਕਿਹਾ ਕਿ ਹਾਦਸੇ ਦਾ ਸ਼ਿਕਾਰ ਹੋਣ ਮਗਰੋਂ ਮੇਰੇ ਬ੍ਰੇਨ ਵਿਚ ਸੱਟ ਲੱਗੀ ਸੀ, ਜੇਕਰ ਮੌਕੇ ਉਤੇ ਸੜਕ ਸੁਰੱਖਿਆ ਫੋਰਸ ਦੀ ਟੀਮ ਨਾ ਪਹੁੰਚਦੀ ਤਾਂ ਪਤਾ ਨਹੀਂ ਸਾਡੇ ਨਾਲ ਕੀ ਹੋਣਾ ਸੀ। ਸਾਰੇ ਇਲਾਜ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮਾਂ ਨੇ ਮੁਫ਼ਤ ਵਿਚ ਕਰਵਾਇਆ ਅਤੇ ਕੋਈ ਵੀ ਪੈਸਾ ਨਹੀਂ ਲਿਆ। 

ਦੱਸ ਦੇਈਏ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਫਰਵਰੀ ਵਿਚ ਸੜਕ ਸੁਰੱਖਿਆ ਫੋਰਸ ਮੁਹੱਈਆ ਹੋਣ ਮਗਰੋਂ ਕਰਮਚਾਰੀਆਂ ਵੱਲੋਂ 1300-1400 ਦੇ ਕਰੀਬ ਲੋਕਾਂ ਦੀਆਂ ਬਚਾਈਆਂ ਗਈਆਂ ਹਨ। ਇਸ ਦੇ ਇਲਾਵਾ ਸੜਕ ਹਾਦਸੇ ਦਾ ਸ਼ਿਕਾਰ ਹੋਣ ਵਾਲੇ ਲੋਕਾਂ ਦੀਆਂ ਗੱਡੀਆਂ ਵਿਚ ਰਹਿ ਚੁੱਕੇ 80 ਤੋਂ 90 ਲੱਖ ਦੇ ਕਰੀਬ ਨਕਦੀ ਅਤੇ ਗਹਿਣੇ ਵੀ ਕਰਮਚਾਰੀਆਂ ਵੱਲੋਂ ਉਨ੍ਹਾਂ ਲੋਕਾਂ ਦੇ ਘਰਾਂ ਵਿਚ ਪਹੁੰਚਾਏ ਗਏ ਹਨ। 

ਹਰ 30 ਕਿਲੋਮੀਟਰ 'ਤੇ ਵਾਹਨਾਂ ਦੀ ਤਾਇਨਾਤੀ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੜਕ ਸੁਰੱਖਿਆ ਫੋਰਸ ਤਹਿਤ ਨਵੇਂ ਸ਼ਾਮਲ ਕੀਤੇ ਗਏ ਵਾਹਨ ਇਕ ਉੱਨਤ ਮੋਬਾਈਲ ਨੈੱਟਵਰਕ ਵੀਡੀਓ ਰਿਕਾਰਡਿੰਗ ਸਿਸਟਮ (ਐੱਮ. ਐੱਨ. ਵੀ. ਆਰ. ਐੱਸ.), ਚਾਰ ਕੈਮਰੇ-2 ਬਾਹਰੀ ਅਤੇ 2 ਅੰਦਰੂਨੀ ਅਤੇ ਇਕ ਵਾਹਨ ਸਥਾਨ ਟਰੈਕਿੰਗ ਸਿਸਟਮ (ਵੀ.ਐੱਲ. ਟੀ. ਐੱਸ) ਨਾਲ ਲੈਸ ਹਨ।  ਇਨ੍ਹਾਂ ਬੋਲੇਰੋ ਵਾਹਨਾਂ ਵਿਚ ਸਥਾਪਤ ਐਡਵਾਂਸਡ ਮੋਬਾਈਲ ਸਰਵੀਲਾਂਸ ਸਿਸਟਮ ਉਦਯੋਗਿਕ-ਗਰੇਡ ਦੇ ਮਿਆਰਾਂ ਨਾਲ ਮਜ਼ਬੂਤ ਹੈ ਅਤੇ ਅਸਲ ਸਮੇਂ ਦੀ ਨਿਗਰਾਨੀ ਅਤੇ ਚਿਤਾਵਨੀਆਂ ਨਾਲ ਸਬੂਤ ਇਕੱਠੇ ਕਰਨ ਲਈ ਇਕ ਚੱਲਦੇ ਵਾਹਨ ਵਿਚ ਵੀਡੀਓ ਰਿਕਾਰਡ ਕਰ ਸਕਦਾ ਹੈ। ਉਥੇ ਹੀ ਸੜਕ ਸੁਰੱਖਿਆ ਫੋਰਸ (ਐੱਸ. ਐੱਸ. ਐੱਫ਼.) ਦੇ ਗਠਨ ਤੋਂ ਬਾਅਦ ਸੜਕਾਂ 'ਤੇ ਪੁਲਸ ਕਰਮਚਾਰੀਆਂ ਦੀ ਤਾਇਨਾਤੀ ਵਧੀ ਹੈ। ਹਰ 30 ਕਿਲੋਮੀਟਰ 'ਤੇ ਇਕ ਵਾਹਨ ਖੜ੍ਹਾ ਹੁੰਦਾ ਹੈ। ਵਾਹਨ ਵਿਚ ਤਿੰਨ ਪੁਲਸ ਕਰਮਚਾਰੀ ਤਾਇਨਾਤ ਹੁੰਦੇ ਹਨ। ਜੇਕਰ ਕੋਈ ਸੜਕ ਹਾਦਸਾ ਹੋ ਜਾਂਦਾ ਹੈ ਤਾਂ ਉਹ ਜ਼ਖਮੀ ਵਿਅਕਤੀ ਦੀ ਮਦਦ ਕਰਦੇ ਹਨ ਅਤੇ ਸੜਕ 'ਤੇ ਨੁਕਸਾਨਿਆ ਵਾਹਨ ਤੁਰੰਤ ਪਿੱਛੇ ਹਟਾਉਂਦੇ ਹਨ। ਪੰਜਾਬ ਸਰਕਾਰ ਨੇ ਵਿਗਿਆਨਿਕ ਤਰੀਕੇ ਨਾਲ ਸੜਕਾਂ ਦਾ ਨਿਰੀਖਣ ਕਰਨ ਤੋਂ ਬਾਅਦ ਇਸ ਫੋਰਸ ਨੂੰ ਅਮਲੀ ਜਾਮਾ ਪਹਿਨਾਇਆ ਹੈ। 

ਕਿਸ ਤਰ੍ਹਾਂ ਕਰੀਏ ਐੱਸ. ਐੱਸ. ਫੋਰਸ ਤਕ ਪਹੁੰਚ
ਸੜਕ ਸੁਰੱਖਿਆ ਫੋਰਸ ਦਾ ਗਠਨ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ। ਹੁਣ ਜੇਕਰ ਸੜਕ ’ਤੇ 30 ਕਿਲੋਮੀਟਰ ਦੇ ਦਾਇਰੇ ਅੰਦਰ ਕੋਈ ਵੀ ਹਾਦਸਾ ਹੁੰਦਾ ਹੈ ਤਾਂ ਤੁਰੰਤ ਇਸ ਦੀ ਜਾਣਕਾਰੀ ਹੈਲਪਲਾਈਨ ਨੰ. 112 ’ਤੇ ਦਿੱਤੀ ਜਾ ਸਕਦੀ ਹੈ। ਜਿਵੇਂ ਹੀ ਜਾਣਕਾਰੀ ਕੰਟਰੋਲ ਰੂਮ ’ਤੇ ਬੈਠੇ ਕਰਮਚਾਰੀਆਂ ਨੂੰ ਮਿਲੇਗੀ, ਉਹ ਤੁਹਾਡੀ ਮਦਦ ਲਈ ਹਾਈ-ਟੈੱਕ ਵਾਹਨ ਨੂੰ ਰਵਾਨਾ ਕਰ ਦੇਵੇਗਾ। ਇਸਦੀ ਕਾਰਜਸ਼ੈਲੀ ਬਾਰੇ ਦੱਸਿਆ ਜਾ ਰਿਹਾ ਹੈ ਕਿ ਇਹ ਫੋਰਸ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਦੇ ਨਾਲ ਨਾਲ ਆਵਾਜਾਈ ਸੁਚਾਰੂ ਬਣਾਉਣ ’ਚ ਵੱਡਾ ਰੋਲ ਅਦਾ ਕਰ ਰਹੀ ਹੈ। ਇਸ ਫੋਰਸ ਦੇ ਸਦਕਾ ਹੁਣ ਤਕ ਹਜ਼ਾਰਾਂ ਕੀਮਤੀ ਜਾਨਾਂ ਬਚਾਈਆਂ ਜਾ ਚੁੱਕੀਆਂ ਹਨ। 


author

shivani attri

Content Editor

Related News