ਡਾਕਟਰਾਂ ਦੀ ਹੜਤਾਲ ਨੂੰ ਲੈ ਕੇ ਐਕਸ਼ਨ ’ਚ CM ਮਾਨ! ਅੱਜ ਖੁੱਲ੍ਹੇਗੀ OPD

Saturday, Sep 14, 2024 - 09:38 AM (IST)

ਡਾਕਟਰਾਂ ਦੀ ਹੜਤਾਲ ਨੂੰ ਲੈ ਕੇ ਐਕਸ਼ਨ ’ਚ CM ਮਾਨ! ਅੱਜ ਖੁੱਲ੍ਹੇਗੀ OPD

ਪਟਿਆਲਾ (ਪਰਮੀਤ): ਪੰਜਾਬ ਵਿਚ ਚਲ ਰਹੀ ਪੰਜਾਬ ਸਟੇਟ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ (PSMSA) ਦੀ ਹੜਤਾਲ ਦੇ ਮਾਮਲੇ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਹੱਥ ਵਿਚ ਲੈਂਦਿਆਂ ਹਰੇਕ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ ਐਸੋਸੀਏਸ਼ਨ ਦੀ ਹਰੇਕ ਜ਼ਿਲ੍ਹਾ ਇਕਾਈ ਨੂੰ ਮਿਲ ਕੇ ਮੁੱਖ ਮੰਤਰੀ ਵੱਲੋਂ ਮੰਗਾਂ ਮੰਨੀਆ ਜਾ ਚੁੱਕੀਆ ਹੋਣ ਦਾ ਭਰੋਸਾ ਦੁਆਉਣ ਦੀਆਂ ਹਦਾਇਤਾਂ ਕੀਤੀਆਂ ਹਨ। ਇਸ ਦੌਰਾਨ ਡਾਕਟਰਾਂ ਨੇ ਵੀ ਤਿੰਨ ਘੰਟੇ ਹੜਤਾਲ ਕਰ ਕੇ ਅੱਜ ਓ ਪੀ ਡੀ ਖੋਲ੍ਹਣ ਦਾ ਫੈਸਲਾ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਵਾਸੀ ਧਿਆਨ ਦਿਓ! ਛੇਤੀ ਕਰ ਲਓ ਇਹ ਕੰਮ ਨਹੀਂ ਤਾਂ ਪੈ ਸਕਦੈ ਪਛਤਾਉਣਾ

ਇਸ ਮੁੱਦੇ 'ਤੇ ਕਾਡਰ ਦੀ ਨਾਰਾਜ਼ਗੀ ਨੂੰ ਦੂਰ ਕਰਨ ਲਈ ਅੱਜ ਇਸ ਮਾਮਲੇ ਵਿਚ ਮੁੱਖ ਮੰਤਰੀ ਦੇ ਦਖਲ ਤੋਂ ਬਾਅਦ, ਜ਼ਿਲ੍ਹਾ ਪੱਧਰ 'ਤੇ ਸਥਾਪਤ ਕੀਤੇ ਜਾ ਰਹੇ ਇਕ ਤੋਂ ਇਕ ਸੰਚਾਰ ਚੈਨਲ ਦਾ ਡਾਕਟਰਾਂ ਨੇ ਤਹਿ ਦਿਲੋਂ ਸੁਆਗਤ ਕੀਤਾ ਹੈ। ਅੱਜ 14 ਸਤੰਬਰ ਨੂੰ 2 ਵਜੇ ਚੰਡੀਗੜ੍ਹ ਪੰਜਾਬ ਭਵਨ ਵਿਚ ਐਸੋਸੀਏਸ਼ਨ ਨੂੰ ਇਕ ਵਾਰ ਫੇਰ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਵਿਭਾਗੀ ਸਕੱਤਰ ਤੇ ਵਿਤ ਸਕੱਤਰ ਨਾਲ ਮੀਟਿੰਗ ਲਈ ਸੱਦਿਆ ਗਿਆ ਹੈ ਤੇ ਡਾਕਟਰਾਂ ਨੂੰ ਲੱਗਦਾ ਹੈ ਕਿ ਸਰਕਾਰ ਇਸ ਵਾਰ ਹੱਲ ਲੇ ਕੇ ਆਵੇਗੀ। ਇਯ ਮੀਟਿੰਗ ਵਿਚ ਪੰਜਾਬ ਦੇ ਸਾਰੇ 23 ਜਿਲ੍ਹਿਆਂ ਤੋਂ ਡਾਕਟਰ ਮੀਟਿੰਗ ਵਿਚ ਭਾਗ ਲੈਣਗੇ ਅਤੇ ਅਗਲਾ ਫੈਸਲਾ ਕੱਲ ਮੀਟਿੰਗ ਤੋਂ ਬਾਅਦ ਕਰਨਗੇ।

ਇਹ ਖ਼ਬਰ ਵੀ ਪੜ੍ਹੋ - ਡਾਕਟਰਾਂ ਦੀ ਹੜਤਾਲ ਕਾਰਨ 29 ਮਰੀਜ਼ਾਂ ਦੀ ਮੌਤ

ਡਾਕਟਰ ਵੀ ਆਪਣੇ ਵਲੋਂ ਖਿੱਚੋ ਤਾਣ ਛੱਡਦਿਆਂ, ਸਵੇਰੇ 3 ਘੰਟੇ ਦੇ ਮੁਜ਼ਾਹਰੇ ਤੋਂ ਬਾਅਦ ਕੱਲ ਦੇ ਦਿਨ ਮਰੀਜ਼ਾਂ ਨੂੰ ਓ ਪੀ ਡੀ ਵਿੱਚ ਦੇਖਣ ਲਈ ਡਾਕਟਰ ਤਿਆਰ ਹੋ ਗੲ ਹਨ। ਇਸ ਤੋਂ ਇਲਾਵਾ PSMSA ਨੇ ਸਾਰੇ ਜ਼ਿਲ੍ਹਿਆਂ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਉਹ ਸਾਰੀਆਂ ਪੁਰਾਣੀਆਂ ਬਿਮਾਰੀਆਂ ਦੇ ਮਰੀਜ਼ਾਂ ਨੂੰ ਘੱਟੋ-ਘੱਟ ਦੋ ਹਫ਼ਤਿਆਂ ਦੀ ਦਵਾਈ ਦੀ ਵੰਡ ਨੂੰ ਯਕੀਨੀ ਬਣਾਉਣ। ਅੱਜ ਦੀ ਮੀਟਿੰਗ ਵਿਚ ਕਿਸੇ ਸਿੱਟੇ ’ਤੇ ਨਾ ਪਹੁੰਚਣ ਤੇ ਚੰਡੀਗੜ੍ਹ ਵਿਖੇ ਹੀ ਸਾਂਝੇ ਤੌਰ ਤੇ ਰਣਨੀਤੀ ਘੜੀ ਜਾਏਗੀ। ਇਸ ਤੋਂ ਬਾਅਦ ਫੇਰ ਜਥੇਬੰਦੀ ਇਸ ਮੁੱਦੇ ’ਤੇ ਸਿੱਧੀ ਮੁੱਖ ਮੰਤਰੀ ਨਾਲ ਹੀ ਗੱਲ ਕਰਨੀ ਚਾਹੇਗੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News