ਅੱਜ ਸਚਿਨ ਤੇਂਦੁਲਕਰ ਦੁਆਰਾ ਲਾਂਚ ਕੀਤਾ srt.phone, ਜਾਣੋ ਕੀਮਤ ਅਤੇ ਫੀਚਰਜ਼

05/03/2017 3:29:53 PM

ਜਲੰਧਰ-ਭਾਰਤੀ Startup Smartron ਨੇ ਅੱਜ ਨਵੀਂ ਦਿੱਲੀ ਦੇ ਇਵੇਂਟ ''ਚ ਸਚਿਨ ਤੇਂਦੁਲਕਰ ਸੀਰੀਜ਼ ਦਾ ਪਹਿਲਾਂ ਸਮਾਰਟਫੋਨ Srt.phone  ਲਾਂਚ ਕੀਤਾ ਹੈ ਤੇ ਲਾਂਚ ਦੇ ਦੌਰਾਨ ਸਚਿਨ ਤੇਂਦੁਲਕਰ ਖੁਦ ਮੌਜ਼ੂਦ ਰਹੇ। ਇਸ ਸਮਾਰਟਫੋਨ ਇਕ ਵੇਂਰੀਅੰਟ ''ਚ 4GB ਰੈਮ ਦੇ ਨਾਲ 32GB ਦੀ ਇੰਟਰਨਲ ਮੈਮਰੀ ਦਿੱਤੀ ਗਈ ਹੈ। ਇਸ ਦੇ ਦੂਜੇ ਵੇਂਰੀਅੰਟ ''ਚ ਰੈਮ ਤਾਂ 4GB ਹੀ ਹੈ ਪਰ ਇੰਟਰਨਲ ਮੈਮਰੀ 64GB ਹੈ।

32GB ਇੰਟਰਨਲ ਮੈਮਰੀ ਵੇਰਿਅੰਟ ਦੀ ਕੀਮਤ 12,999 ਰੁਪਏ ਹੈ ਜਦਕਿ 64GBਇੰਟਰਨਲ ਮੈਮਰੀ ਵਾਲਾ ਵੇਂਰਿਅੰਟ ਤੁਹਾਨੂੰ 13,999 ਰੁਪਏ ''ਚ ਮਿਲੇਗਾ। ਇਸ ਦੀ ਬਾਡੀ ਮੇਟਲ ਦੀ ਹੈ ਅਤੇ ਪਿੱਛੇ ਫਿੰਗਰਪ੍ਰਿੰਟ ਸਕੈਨਰ ਦਿੱਤਾ ਗਿਆ ਹੈ। ਇਸ ''ਚ ਐਂਡਰਾਈਡ ਦਾ ਲੈਟੇਸਟ ਮੋਬਾਇਲ ਆਪਰੇਟਿੰਗ ਸਿਸਟਮ Nougat 7.1.1 ਦਿੱਤਾ ਗਿਆ ਹੈ। ਕੰਪਨੀ ਐਕਸਚੇਂਜ਼ ਦੇ ਤਹਿਤ 1500 ਰੁਪਏ ਦੀ ਛੂਟ ਦੇ ਰਹੀਂ ਹੈ ਅਤੇ 599 ਰੁਪਏ ਕੀਮਤ ਵਾਲਾ ਸਚਿਨ ਤੇਂਦੁਲਕਰ ਬੈਕ ਕਵਰ ਵੀ ਫਰੀ ਦਿੱਤਾ ਜਾ ਰਿਹਾ ਹੈ। ਕੰਪਨੀ ਨੇ ਕਿਹਾ ਹੈ ਕਿ 1,499 ਰੁਪਏ ਐਕਸਟਰਾਂ ਦੇ ਕੇ ਇਸ ਦੀ Warranty ਇਕ ਸਾਲ ਦੇ ਲਈ ਐਕਸਟੈਂਡ  ਕੀਤੀ ਜਾ ਸਕਦੀ ਹੈ। ਇਸ ''ਚ ਯੂ. ਐੱਸ. ਬੀ.  ਟਾਇਪ  ਸੀ ਪੋਰਟ ਦਿੱਤਾ ਗਿਆ ਹੈ। 

ਇਸ ''ਚ ਦਿੱਤਾ ਗਿਆ ਡਿਸਪਲੇ 5.5 ਇੰਚ ਦਾ ਹੈ ਅਤੇ ਫੁਲ ਐੱਚ ਡੀ ਰੇਜ਼ੋਲੂਸ਼ਨ ਹੈ। ਇਸ ਦੇ ਇਲਾਵਾ ਇਸ ''ਚ  Snapdragon 652 ਪ੍ਰੋਸੈਸਰ ਲਾਇਆ ਗਿਆ ਹੈ। ਫੋਟੋਗ੍ਰਾਫੀ ਦੇ ਲਈ ਇਸ ''ਚ ਆਟੋ ਫੋਕਸ, ਸਿੰਗਲ ਐੱਲ. ਈ. ਡੀ. ਅਤੇ ਫੇਸ ਡਿਟੈਕਸ਼ਨ ਆਟੋਫੋਕਸ ਦੇ ਨਾਲ 13 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਜਦਕਿ ਸੈਲਫੀ ਦੇ ਲਈ ਇਸ ''ਚ 5 ਮੈਗਾਪਿਕਸਲ ਦਾ ਵਾਇਡ ਐਂਗਲ ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਇਸ ''ਚ ਦੋ ਸਿਮ ਲਾਏ ਜਾ ਸਕਦੇ ਹਨ। ਇਸ ਦੀ ਬੈਟਰੀ 3000 mAh ਦੀ ਹੈ ਅਤੇ ਤੇਜ਼ ਚਾਰਜ਼ਿੰਗ ਦੇ ਲਈ ਕੁਵਿਕ ਚਾਰਜ ਫੀਚਰ ਦਿੱਤਾ ਗਿਆ ਹੈ।  ਹਾਲ ਹੀ ''ਚ ਇਕ ਕੰਪਨੀ ਨੇ ਮੋਟੋਰੋਲਾ ਇੰਡੀਆ ਦੇ ਸਾਬਕਾ ਕਾਰਜ਼ਕਾਰੀ Amit Bonnie ਨੂੰ ਸੇਲਜ਼ ਅਤੇ ਮਾਰਕੀਟਿੰਗ ਡਿਪਾਰਟਮੈਂਟ ਦਾ ਵਾਇਸ ਪ੍ਰੈਂਜ਼ੀਡੈਟ ਬਣਾਇਆ ਗਿਆ ਹੈ। ਹੁਣ ਉਹ ਕੰਪਨੀ ਦੇ ਬ੍ਰਾਂਡ ਬਿਲਡਿੰਗ ਦੇ ਲਈ ਵੀ ਜਿੰਮੇਦਾਰ ਹੋਣਗੇ। ਇੰਨ੍ਹਾਂ ਹੀ ਨਹੀਂ Smartron ਨੇ ਮੋਟੋਰੋਲਾ ਦੇ ਸਾਬਕਾ ਚੇਅਰਮੈਨ ਅਤੇ ਸੀ. ਈ. ਓ. Sanjay Jha ਨੂੰ ਵੀ ਆਪਣੇ ਬੋਰਡ ਆਫ ਡਾਇਰੈਕਟਰ ''ਚ ਰੱਖਿਆ ਹੈ। ਉਹ ਇਸ ਕੰਪਨੀ ''ਚ ਨਿਵੇਸ਼ਕ ਹੈ ਅਤੇ Independent  ਡਾਇਰੈਕਟਰ ਦੀ ਵੀ Post ਉਨ੍ਹਾਂ ਦੇ ਕੋਲ ਹੈ। 


Related News