ਟਾਈਮੈਕਸ ਨੇ SOS ਟੈਕਨਾਲੌਜੀ ਨਾਲ ਨਵਾਂ ਫਿਟਨੈੱਸ ਬੈਂਡ ਭਾਰਤ ''ਚ ਕੀਤਾ ਲਾਂਚ

11/15/2017 5:22:56 PM

ਜਲੰਧਰ-ਟਾਈਮੈਕਸ ਦੀ ਸਟਾਰਟ ਅਪ ਕੰਪਨੀ ਬਿਲੰਕ ਨੇ  ਭਾਰਤੀ ਬਾਜ਼ਾਰ 'ਚ ਨਵਾਂ ਐਕਟੀਵਿਟੀ ਟ੍ਰੈਕਰ ਫਿਟਨੈੱਸ ਬੈਂਡ ਲਾਂਚ ਕੀਤਾ ਹੈ। ਇਸ ਡਿਵਾਇਸ ਦਾ ਨਾਂ Timex Blink ਹੈ। ਇਸ ਦੇ ਲੈਦਰ ਸਟਾਇਲ ਵਾਲੇ ਫਿਟਨੈੱਸ ਬੈਂਡ ਦੀ ਕੀਮਤ 4,495 ਰੁਪਏ ਹੈ ਅਤੇ ਬ੍ਰੈਸਲੇਟ ਸਟਾਇਲ ਵਾਲੇ ਫਿਟਨੈੱਸ ਬੈਂਡ ਦੀ ਕੀਮਤ 4,995 ਰੁਪਏ ਹੈ। ਇਹ ਐਕਟੀਵਿਟੀ ਟ੍ਰੈਕਰ ਵਾਚ ਐਕਸਕਲੂਸਿਵਲੀ ਰੂਪ ਨਾਲ ਟਾਈਮੈਕਸ ਦੇ ਅਧਿਕਾਰਿਕ ਸਟੋਰਾਂ 'ਤੇ 15 ਨਵੰਬਰ ਤੋਂ ਵਿਕਰੀ ਲਈ ਉਪਲੱਬਧ ਹੋਵੇਗਾ। ਪਹਿਲੀ ਵਾਰ ਲਾਂਚ ਆਫਰ ਨਾਲ ਸਾਰੇ ਡਿਵਾਇਸ ਦੇ ਪੈਕਿੰਗ ਬਾਕਸ 'ਚ ਇਕ ਸਿਲੀਕਾਨ ਸੁਪੋਟ ਸਟ੍ਰੈਪ ਫਰੀ ਮਿਲੇਗਾ।

ਇਸ ਫਿਟਨੈੱਸ ਟ੍ਰੈਕਰ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਸ 'ਚ SOS ਟੈਕਨਾਲੌਜੀ ਹੈ, ਜੋ ਐਮਰਜੈਸੀ ਸਥਿਤੀ 'ਚ ਮਦਦ ਕਰਨ ਲਈ ਤਰੁੰਤ ਮੇਲ , SMS, ਅਤੇ ਐਮਰਜੈਂਸੀ ਨੰਬਰ 'ਤੇ ਯੂਜ਼ਰ ਦੇ GPS ਲੋਕੇਸ਼ਨ ਨੂੰ ਭੇਜ ਸਕਦੀ ਹੈ। ਇਹ ਫਿਟਨੈੱਸ ਬੈਂਡ ਬਲੂਟੁੱਥ ਦੀ ਮਦਦ ਨਾਲ ਸਮਾਰਟਫੋਨ ਕੁਨੈਕਟ ਹੋ ਜਾਂਦਾ ਹੈ ਅਤੇ ਯੂਜ਼ਰ Timex Blink ਐਪ ਦੀ ਮਦਦ ਨਾਲ ਆਪਣੇ ਐਕਟੀਵਿਟੀ ਨੂੰ ਦੇਖ ਸਕਦੇ ਹਨ। ਕੰਪਨੀ ਦਾ ਇਹ ਐਪ IOS ਅਤੇ ਐਂਡਰਾਇਡ ਦੋਵੇ ਯੂਜ਼ਰਸ ਦੇ ਲਈ ਉਪਲੱਬਧ ਹਨ। ਇਹ ਡਿਵਾਇਸ ਬਲੈਕ SS , ਸਿਲਵਰ SS ਅਤੇ ਰੋਜ ਗੋਲਡSS ਕਲਰ ਆਪਸ਼ਨ ਨਾਲ ਆਉਦਾ ਹੈ।

ਇਸ ਦੇ ਬਾਕੀ ਫੀਚਰਸ ਦੀ ਗੱਲ ਕਰੀਏ ਤਾਂ ਇਹ ਯੂਜ਼ਰ ਦੇ ਚੱਲਣ ਨਾਲ ਕਦਮ , ਦੂਰੀ , ਕੈਲੋਰੀ ਅਤੇ ਸੌਣ ਦੇ ਸਮੇਂ ਨੂੰ ਟ੍ਰੈਕ ਕਰਦਾ ਹੈ। ਇਸ ਬੈਂਡ 'ਚ 90mAh ਦੀ ਬੈਟਰੀ ਹੈ, ਜਿਸ ਲਈ ਕੰਪਨੀ ਦਾ ਕਹਿਣਾ ਹੈ ਕਿ ਇਹ ਇਕ ਵਾਰ ਚਾਰਜ ਹੋਣ ਤੋਂ ਬਾਅਦ 10 ਦਿਨ ਦੀ ਬੈਕਅਪ ਦਿੰਦੀ ਹੈ। ਇਸ ਫਿਟਨੈੱਸ ਬੈਂਡ 'ਚ ਯੂਜ਼ਰ ਦੀ ਐਕਟੀਵਿਟੀ ਟ੍ਰੈਕਿੰਗ ਲਈ 6 ਐਕਸਿਸ ਮੋਸ਼ਨ ਸੈਂਸਰ ਹੈ। ਇਹ ਡਿਵਾਇਸ ਰੀਮੂਵਬੇਲ ਸਟੈਪ ਖੂਬੀ ਨਾਲ ਆਉਦਾ ਹੈ ਅਤੇ ਇਸ 'ਚ ਯੂਜ਼ਰਸ ਨੂੰ ਮੇਂਟਲ, ਲੈਦਰ ਅਤੇ ਸਿਲੀਕਾਨ ਸਟ੍ਰੈਪ ਤੋਂ ਚੁਣਨ ਦਾ ਆਪਸ਼ਨ ਮਿਲਦਾ ਹੈ।

ਟਾਈਮੈਕਸ ਗਰੁੱਪ ਇੰਡੀਆ ਲਿਮਟਿਡ ਦੇ ਸੇਲਜ਼ ਅਤੇ ਮਾਰਕੀਟਿੰਗ ਹੈੱਡ ਅਨੁਪਮ ਮਾਥੁਰ ਨੇ ਲਾਂਚ ਦੇ ਮੌਕੇ 'ਤੇ ਕਿਹਾ ਹੈ,'' ਇਹ ਵਾਚ ਨਵੇਂ ਜ਼ਮਾਨੇ ਦੇ ਲੋਕਾਂ ਲਈ ਹੈ, ਜੋ ਕਿ ਰੁੱਝੇ ਟਾਇਮ 'ਚ ਵੀ ਫਿਟ ਅਤੇ ਐਕਟਿਵ ਲਾਈਫ-ਸਟਾਇਲ ਜਿਉਣਾ ਚਾਹੁੰਦੇ ਹਨ।''


Related News