26 ਸਾਲਾਂ ਬਾਅਦ ਨਵਾਜ਼ ਸ਼ਰੀਫ ਨੇ ਕਬੂਲ ਕੀਤਾ ਸੱਚ, ਕਿਹਾ-ਅਸੀਂ ਭਾਰਤ ਨਾਲ ਕੀਤੇ ਸਮਝੌਤੇ ਦੀ ਕੀਤੀ ''ਉਲੰਘਣਾ''

Wednesday, May 29, 2024 - 05:33 PM (IST)

ਇੰਟਰਨੈਸ਼ਨਲ ਡੈਸਕ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਮੰਗਲਵਾਰ ਨੂੰ ਮੰਨਿਆ ਕਿ ਇਸਲਾਮਾਬਾਦ ਨੇ 1999 'ਚ ਉਨ੍ਹਾਂ ਅਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੁਆਰਾ ਹਸਤਾਖ਼ਰ ਕੀਤੇ ਭਾਰਤ ਨਾਲ ਸਮਝੌਤੇ ਦੀ 'ਉਲੰਘਣਾ' ਕੀਤੀ ਹੈ। ਉਨ੍ਹਾਂ ਇਹ ਗੱਲ ਜਨਰਲ ਪਰਵੇਜ਼ ਮੁਸ਼ੱਰਫ਼ ਵੱਲੋਂ ਕਾਰਗਿਲ ਵਿੱਚ ਕੀਤੇ ਗਏ ਹਮਲੇ ਦੇ ਪ੍ਰਤੱਖ ਸੰਦਰਭ ਵਿੱਚ ਕਹੀ।

ਇਹ ਵੀ ਪੜ੍ਹੋ - ਏਅਰਪੋਰਟ 'ਤੇ ਬਿਨਾਂ ਪਾਇਲਟ ਦੇ ਤੁਰ ਪਿਆ ਜਹਾਜ਼, ਹੈਰਾਨ ਕਰ ਦੇਵੇਗੀ ਇਹ ਵੀਡੀਓ

ਸੱਤਾਧਾਰੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਦਾ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਪਾਰਟੀ ਦੀ ਜਨਰਲ ਕੌਂਸਲ ਨੂੰ ਸੰਬੋਧਨ ਕਰਦੇ ਹੋਏ ਸ਼ਰੀਫ ਨੇ ਕਿਹਾ, ''28 ਮਈ 1998 ਨੂੰ ਪਾਕਿਸਤਾਨ ਨੇ ਪੰਜ ਪ੍ਰਮਾਣੂ ਪ੍ਰੀਖਣ ਕੀਤੇ। ਉਸ ਤੋਂ ਬਾਅਦ ਵਾਜਪਾਈ ਸਾਹਿਬ ਇੱਥੇ ਆਏ ਅਤੇ ਸਾਡੇ ਨਾਲ ਸਮਝੌਤਾ ਕੀਤਾ। ਪਰ ਅਸੀਂ ਉਸ ਸਮਝੌਤੇ ਦੀ ਉਲੰਘਣਾ ਕੀਤੀ...ਇਹ ਸਾਡੀ ਗਲਤੀ ਸੀ।" ਸ਼ਰੀਫ ਅਤੇ ਵਾਜਪਾਈ ਨੇ ਇਥੇ 21 ਫਰਵਰੀ 1999 ਨੂੰ ਲਾਹੌਰ ਸਮਝੌਤੇ 'ਤੇ ਦਸਤਖ਼ਤ ਕੀਤੇ ਸਨ।

ਇਹ ਵੀ ਪੜ੍ਹੋ - UAE ਦੇ ਹਵਾਈ ਅੱਡਿਆਂ 'ਤੇ ਚੈਕਿੰਗ ਪ੍ਰਕਿਰਿਆ ਸਖ਼ਤ, ਜੇ ਇਹ ਸ਼ਰਤਾਂ ਨਾ ਹੋਈਆਂ ਪੂਰੀਆਂ ਤਾਂ ਆਉਣਾ ਪੈ ਸਕਦੈ ਵਾਪਸ

ਦੋਵੇਂ ਦੇਸ਼ਾਂ ਦੇ ਵਿਚਾਲੇ ਸ਼ਾਂਤੀ ਅਤੇ ਸਥਿਰਤਾ ਦੇ ਦ੍ਰਿਸ਼ਟੀਕੌਣ ਦੀ ਗੱਲ ਕਰਨ ਵਾਲੇ ਇਸ ਸਮਝੌਤੇ ਨੇ ਇਕ ਵੱਡੀ ਸਫਲਤਾ ਦਾ ਸੰਕੇਤ ਦਿੱਤਾ ਪਰ ਕੁਝ ਮਹੀਨਿਆਂ ਬਾਅਦ ਜੰਮੂ-ਕਸ਼ਮੀਰ ਦੇ ਕਾਰਗਿਲ ਜ਼ਿਲ੍ਹੇ ਵਿਚ ਪਾਕਿਸਤਾਨੀ ਘੁਸਪੈਠ ਦੇ ਕਾਰਨ ਕਾਰਗਿਲ ਯੁੱਧ ਸ਼ੁਰੂ ਹੋਇਆ। ਪਾਕਿਸਤਾਨ ਦੇ ਪਰਮਾਣੂ ਪਰੀਖਣ ਦੀ 26ਵੀਂ ਵਰ੍ਹੇਗੰਢ ਮਨਾਉਂਦੇ ਸਮੇਂ ਸ਼ਰੀਫ ਨੇ ਕਿਹਾ ਕਿ ਰਾਸ਼ਟਰਪਤੀ ਬਿਲ ਕਲਿੰਟਨ ਨੇ ਪਾਕਿਸਤਾਨ ਨੂੰ ਪ੍ਰਮਾਣੂ ਪ੍ਰੀਖਣ ਕਰਨ ਤੋਂ ਰੋਕਣ ਲਈ ਪੰਚ ਅਰਬ ਅਮਰੀਕੀ ਡਾਲਰ ਦੀ ਪੇਸ਼ਕਸ਼ ਕੀਤੀ ਸੀ ਪਰ ਮੈਂ ਇਨਕਾਰ ਕਰ ਦਿੱਤਾ। ਜੇਕਰ (ਸਾਬਕਾ ਪ੍ਰਧਾਨ ਮੰਤਰੀ) ਇਮਰਾਨ ਖਾਨ ਵਰਗਾ ਕੋਈ ਵਿਅਕਤੀ ਮੇਰੀ ਸੀਟ 'ਤੇ ਹੁੰਦਾ ਤਾਂ ਉਹ ਕਲਿੰਟਨ ਦੇ ਪ੍ਰਸਤਾਵ ਨੂੰ ਸਵੀਕਾਰ ਕਰ ਲੈਂਦਾ।

ਇਹ ਵੀ ਪੜ੍ਹੋ - ਸ਼ਰਾਬ ਦਾ ਜ਼ਿਆਦਾ ਸੇਵਨ ਕਰਨ ਵਾਲੇ ਲੋਕਾਂ ਲਈ ਖ਼ਾਸ ਖ਼ਬਰ, ਇਸ ਮਸ਼ਰੂਮ ਨਾਲ ਪਾ ਸਕਦੇ ਹੋ ਛੁਟਕਾਰਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News