ਸੋਸ਼ਲ ਮੀਡੀਆ ਦਾ 'ਧਰੂ ਤਾਰਾ' ਬਣਿਆ ਟਿਕ-ਟਾਕ, 1.5 ਅਰਬ ਵਾਰ ਹੋਇਆ ਡਾਊਨਲੋਡ

11/16/2019 9:55:08 PM

ਗੈਜੇਟ ਡੈਸਕ—ਸੋਸ਼ਲ ਮੀਡੀਆ ਐਪ ਟਿਕਟਾਕ ਦੇ ਦੁਨੀਆਭਰ 'ਚ 1.5 ਅਰਬ ਯੂਜ਼ਰਸ ਹੋ ਗਏ ਹਨ ਅਤੇ ਇਸ ਸੂਚੀ 'ਚ ਭਾਰਤ ਚੋਟੀ ਦੇ ਸਥਾਨ 'ਤੇ ਹੈ। ਐਪ ਸਟੋਰ ਦੇ ਨਾਲ-ਨਾਲ ਗੂਗਲ ਪਲੇਅ 'ਤੇ ਟਿਕਟਾਕ ਨੂੰ 1.5 ਅਰਬ ਵਾਰ ਡਾਊਨਲੋਡ ਕੀਤਾ ਗਿਆ ਹੈ। 46.68 ਕਰੋੜ ਵਾਰ ਸਿਰਫ ਭਾਰਤ 'ਚ ਐਪ ਨੂੰ ਡਾਊਨਲੋਡ ਕੀਤਾ ਗਿਆ ਹੈ ਜੋ ਕੁਲ ਅੰਕੜਿਆਂ ਦਾ ਲਗਭਗ 31 ਫੀਸਦੀ ਹੈ।

PunjabKesari

ਮੋਬਾਇਲ ਇੰਟੈਲੀਜੈਂਸ ਫਰਮ ਸੈਂਸਰ ਟਾਵਰ ਮੁਤਾਬਕ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ 2019 'ਚ 6 ਫੀਸਦੀ ਜ਼ਿਆਦਾ ਐਪ ਟਿਕਟਾਕ ਨੂੰ 61.4 ਕਰੋੜ ਲੋਕਾਂ ਨੇ ਡਾਊਨਲੋਡ ਕੀਤਾ। ਭਾਰਤ 'ਚ 2019 'ਚ ਲੋਕਾਂ ਨੇ ਇਸ ਦੇ ਇਸਤੇਮਾਲ 'ਤੇ ਤੇਜ਼ੀ ਦਿਖਾਈ, ਇਸ ਸਾਲ 27.76 ਕਰੋੜ ਲੋਕਾਂ ਨੇ ਇਸ ਨੂੰ ਡਾਊਨਲੋਡ ਕੀਤਾ। ਇਹ ਵਿਸ਼ਵ 'ਚ ਸਾਰਿਆਂ ਦੇ ਡਾਊਨਲੋਡ ਦੇ ਅੰਕੜਿਆਂ ਦਾ 45 ਫੀਸਦੀ ਹੈ।

PunjabKesari

ਇਸ ਸੂਚੀ 'ਚ ਚੀਨ 4.55 ਕਰੋੜ ਡਾਊਨਲੋਡ ਨਾਲ ਦੂਜੇ ਸਥਾਨ 'ਤੇ ਹੈ, ਜੋ ਕਿ ਅੰਕੜਿਆਂ ਦਾ 7.4 ਫੀਸਦੀ ਹੈ। ਇਸ ਤੋਂ ਇਲਾਵਾ 3.76 ਕਰੋੜ ਡਾਊਲੋਡ ਨਾਲ ਅਮਰੀਕਾ ਤੀਸਰੇ ਸਥਾਨ 'ਤੇ ਹੈ ਜੋ ਇਸ ਸਾਲ ਦੇ ਅੰਕੜਿਆਂ ਦਾ 6 ਫੀਸਦੀ ਹੈ। ਸੈਂਸਰ ਟਾਵਰ ਨੇ ਕਿਹਾ ਕਿ ਇਸ ਅੰਕੜਿਆਂ 'ਚ ਦੇਸ਼ 'ਚ ਤੀਸਰੇ ਪੱਖ ਦੇ ਐਂਡ੍ਰਾਇਡ ਸਟੋਰ ਤੋਂ ਇੰਸਟਾਲ ਕੀਤੇ ਜਾਣ ਵਾਲੇ ਅੰਕੜੇ ਸ਼ਾਮਲ ਨਹੀਂ ਹਨ।

61.4 ਕਰੋੜ ਡਾਊਨਲੋਡ ਨਾਲ ਟਿਕ-ਟਾਕ ਵਰਤਮਾਨ 'ਚ ਸਾਲ ਦੀ ਤੀਸਰਾ ਸਭ ਤੋਂ ਜ਼ਿਆਦਾ ਡਾਊਨਲੋਡ ਕੀਤੀ ਜਾਣ ਵਾਲੀ ਗੈਰ-ਗੇਮਿੰਗ ਐਪ ਹੈ। ਸੂਚੀ 'ਚ ਪਹਿਲੇ ਸਥਾਨ 'ਤੇ ਵਟਸਐਪ 70.74 ਕਰੋੜ ਇੰਸਟਾਲ ਨਾਲ ਚੋਟੀ 'ਤੇ ਹੈ, ਉੱਥੇ ਫੇਸਬੁੱਕ ਮੈਸੇਂਜਰ 63.62 ਕਰੋੜ ਇੰਸਟਾਲ ਨਾਲ ਦੂਜੇ ਸਥਾਨ 'ਤੇ ਹੈ। ਇਸ ਸੂਚੀ 'ਚ 58.7 ਕਰੋੜ ਡਾਊਨਲੋਡ ਨਾਲ ਫੇਸਬੁੱਕ ਚੌਥੇ ਅਤੇ 37.62 ਕਰੋੜ ਡਾਊਨਲੋਡ ਨਾਲ ਇੰਸਟਾਗ੍ਰਾਮ ਨਾਲ ਪਜਵੇਂ ਸਥਾਨ 'ਤੇ ਹੈ।


Karan Kumar

Content Editor

Related News