ਟਵਿਟਰ 'ਤੇ ਇਸ ਫੀਚਰ ਰਾਹੀਂ 24 ਘੰਟਿਆਂ 'ਚ ਆਪਣੇ-ਆਪ ਗਾਇਬ ਹੋ ਜਾਣਗੇ ਟਵੀਟਸ

Friday, Mar 06, 2020 - 01:54 AM (IST)

ਗੈਜੇਟ ਡੈਸਕ—ਮਾਈਕ੍ਰੋਬਲਾਗਿੰਗ ਸਾਈਟ ਟਵਿਟਰ 'ਤੇ ਇਨ੍ਹਾਂ ਦਿਨੀਂ ਇਕ ਨਵਾਂ ਫੀਚਰ ਟੈਸਟ ਕੀਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਇੰਸਟਾਗ੍ਰਾਮ ਸਟੋਰੀਜ਼ ਦੀ ਤਰ੍ਹਾਂ ਹੀ 24 ਘੰਟੇ 'ਚ ਆਪਣੇ ਆਪ ਡਿਲੀਟ ਹੋਣ ਵਾਲੇ ਟਵਿਟਸ ਕੀਤੇ ਜਾ ਸਕਣਗੇ। ਫਿਲਹਾਲ ਇਸ ਫੀਚਰ ਨੂੰ ਸਿਰਫ ਬ੍ਰਾਜ਼ੀਲ 'ਚ ਟੈਸਟ ਕੀਤਾ ਜਾ ਰਿਹਾ ਹੈ। ਕੰਪਨੀ ਦਾ ਕਹਿਣਾ ਹੈ ਕਿ ਆਪਣੇ ਆਪ ਡਿਲੀਟ ਹੋਣ ਨਾਲ ਜੁੜੇ ਫੀਚਰ ਦੇ ਚੱਲਦੇ 'fleets' ਕਿਹਾ ਜਾਵੇਗਾ।

24 ਘੰਟਿਆਂ 'ਚ ਆਪਣੇ ਆਪ ਡਿਲੀਟ ਹੋਣ ਵਾਲੇ ਇਨ੍ਹਾਂ ਫਲੀਟਸ ਨੂੰ ਰੀਟੀਵਟ ਨਹੀਂ ਕੀਤਾ ਜਾ ਸਕੇਗਾ ਅਤੇ ਉਨ੍ਹਾਂ 'ਤੇ ਲਾਈਕ ਦਾ ਆਪਸਨ ਵੀ ਯੂਜ਼ਰਸ ਨੂੰ ਨਹੀਂ ਮਿਲੇਗਾ। ਹਾਲਾਂਕਿ, ਇਨ੍ਹਾਂ 'ਤੇ ਕੀਤੇ ਜਾਣ ਵਾਲੇ ਰਿਪਲਾਈ ਓਰੀਜਨਲ ਟਵੀਟ ਕਰਨ ਵਾਲਿਆਂ ਨੂੰ ਡਾਇਰੈਕਟ ਮੈਸੇਜ ਦੀ ਤਰ੍ਹਾਂ ਮਿਲਣਗੇ। ਇਸ ਤਰ੍ਹਾਂ ਟਵੀਟ 'ਤੇ ਪਬਲਿਕ ਰਿਸਪਾਂਸ ਅਤੇ ਪਬਲਿਕ ਡਿਕਸ਼ਨਸ ਨਹੀਂ ਹੋਵੇਗੀ। ਟਵੀਟ ਕਰਨ ਵਾਲਾ ਯੂਜ਼ਰ ਚਾਹੇ ਤਾਂ ਪਰਸਨਲ ਮੈਸੇਜਸ 'ਚ ਰਿਪਲਾਈ ਕਰ ਸਕਦਾ ਹੈ।

PunjabKesari

ਨਾਲ ਹੀ ਇਨ੍ਹਾਂ ਨੂੰ ਨਵੇਂ ਯੂਜ਼ਰਸ ਨੂੰ ਧਿਆਨ 'ਚ ਰੱਖਦੇ ਹੋਏ ਡਿਜ਼ਾਈਨ ਕੀਤਾ ਗਿਆ ਹੈ ਜੋ ਨਾਰਮਲ ਟਵਿਟਸ ਦੇ ਪਬਲਿਕ ਅਤੇ ਪਰਮਾਨੈਂਟ ਨੇਚਰ ਕਾਰਣ ਪਲੇਟਫਾਰਮਸ ਦਾ ਇਸਤੇਮਾਲ ਨਹੀਂ ਕਰਦੇ। ਪ੍ਰੈਜੀਡੈਂਟ ਡੋਨਾਲਡ ਟਰੰਪ ਅਤੇ ਪੀ.ਐੱਮ. ਨਰਿੰਦਰ ਮੋਦੀ ਵਰਗੇ ਪਾਵਰਫੁੱਲ ਯੂਜ਼ਰਸ ਹੋਣ ਦੇ ਬਾਵਜੂਦ ਟਵਿਟਰ ਬਾਕੀ ਟੈੱਕ ਕੰਪਨੀਆਂ ਫੇਸਬੁੱਕ ਅਤੇ ਗੂਗਲ ਦੇ ਮੁਕਾਬਲੇ ਯੂਜ਼ਰ ਗ੍ਰੋਥ ਤੋਂ ਲੈ ਕੇ ਐਡਵਰਾਈਜਿੰਗ ਰੈਵਿਨਿਊ ਦੇ ਮਾਮਲੇ 'ਚ ਪਿਛੇ ਹੈ।

PunjabKesari

ਵਧਾਵੇਗਾ ਯੂਜ਼ਰਬੇਸ
ਟਵਿਟਰ ਡਿਸਅਪਿਅਰਿੰਗ ਟਵਿਟਰ ਵਰਗੇ ਨਵੇਂ ਫੀਚਰਸ ਦੀ ਮਦਦ ਨਾਲ ਜ਼ਿਆਦਾ ਯੂਜ਼ਰਸ ਨੂੰ ਪਲੇਟਫਾਰਮਸ 'ਤੇ ਅਟ੍ਰੈਕਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਨਵਾਂ ਫੀਚਰ ਸਨੈਪਚੈਟ, ਫੇਸਬੁੱਕ ਅਤੇ ਇੰਸਟਾਗ੍ਰਾਮ ਦੇ ਸਟੋਰੀਜ਼ ਫੀਚਰ ਨਾਲ ਮਿਲਦਾ ਜੁਲਦਾ ਹੈ ਜਿਸ 'ਚ 24 ਘੰਟੇ ਲਈ ਫੋਟੋ ਅਤੇ ਮੈਸੇਜ ਸ਼ੇਅਰ ਕੀਤੇ ਜਾ ਸਕਦੇ ਹਨ ਅਤੇ ਉਸ ਤੋਂ ਬਾਅਦ ਆਪਣੇ ਆਪ ਡਿਲੀਟ ਹੋ ਜਾਂਦੇ ਹਨ। ਅਜਿਹੇ ਫੀਚਰ ਸੋਸ਼ਲ ਮੀਡੀਆ ਯੂਜ਼ਰਸ ਵਿਚਾਲੇ ਕਾਫੀ ਮਸ਼ਹੂਰ ਹੋਏ ਹਨ।

PunjabKesari

ਇਨ੍ਹਾਂ ਯੂਜ਼ਰਸ ਨੂੰ ਫਾਇਦਾ
ਟਵਿਟਰ ਫੇਸਬੁੱਕ ਅਤੇ ਇੰਸਟਾਗ੍ਰਾਮ ਤੋਂ ਕਾਫੀ ਵੱਖ ਹੈ, ਉੱਥੇ ਦੂਜੇ ਪਾਸੇ ਇਸ ਦਾ ਯੂਜ਼ਰਬੇਸ ਵੀ ਕਨਵਰਸੇਸ਼ਨ ਅਤੇ ਪਬਲਿਕ ਡਿਸਕਸ਼ਨ ਜ਼ਿਆਦਾ ਕਰਦਾ ਹੈ। ਅਜਿਹੇ 'ਚ ਨਵੇਂ ਯੂਜ਼ਰਸ ਜੋ ਆਪਣੇ ਟਵਿਟਸ ਨੂੰ ਪਰਮਾਨੈਂਟ ਨਹੀਂ ਰੱਖਣਾ ਚਾਹੁੰਦੇ ਅਤੇ ਉਨ੍ਹਾਂ 'ਤੇ ਪਬਲਿਕ ਰਿਪਲਾਈ ਨਹੀਂ ਚਾਹੁੰਦੇ, ਉਨ੍ਹਾਂ ਲਈ ਇਹ ਨਵੇਂ ਫਲੀਟਸ ਕਾਫੀ ਕੰਮ ਦੇ ਹੋ ਸਕਦੇ ਹਨ। ਇਸ ਨੂੰ ਕਦੋ ਲਿਆਇਆ ਜਾਵੇਗਾ ਇਸ ਨਾਲ ਜੁੜੀ ਕੋਈ ਜਾਣਕਾਰੀ ਅਜੇ ਸ਼ੇਅਰ ਨਹੀਂ ਕੀਤੀ ਗਈ ਹੈ।

PunjabKesari

 

ਇਹ ਵੀ ਪੜ੍ਹੋ- ਹਰ 5 ’ਚੋਂ ਇਕ ਯੂਰਪੀ ਵਿਅਕਤੀ ਧੁਨੀ ਪ੍ਰਦੂਸ਼ਣ ਤੋਂ ਪ੍ਰਭਾਵਿਤ  ਬਜ਼ੁਰਗਾਂ ਲਈ ਲੋੜ ਤੋਂ ਵੱਧ ਨੀਂਦ ਹਾਨੀਕਾਰਕ  ਕੋਰੋਨਾਵਾਇਰਸ ਨੂੰ ਲੈ ਕੇ ਅਲਰਟ ਕਰੇਗੀ ਇਹ ਐਪ, ਇੰਝ ਕਰਦੀ ਹੈ ਕੰਮ 


Karan Kumar

Content Editor

Related News