ਜਲੰਧਰ ''ਚ ਹੁਣ ਇਸ ਥਾਂ ''ਤੇ ਲੱਗੇਗੀ ਪਟਾਕਾ ਮਾਰਕਿਟ, ਨਿਗਮ ਵੱਲੋਂ NOC ਜਾਰੀ
Wednesday, Oct 08, 2025 - 03:28 PM (IST)

ਜਲੰਧਰ (ਖੁਰਾਣਾ)-ਤਤਕਾਲੀ ਡਿਪਟੀ ਕਮਿਸ਼ਨਰ ਅਸ਼ੋਕ ਗੁਪਤਾ ਦੇ ਯਤਨਾਂ ਨਾਲ ਅੱਜ ਤੋਂ ਕਈ ਸਾਲ ਪਹਿਲਾਂ ਪਟਾਕਾ ਮਾਰਕਿਟ ਸ਼ਹਿਰ ਦੇ ਅੰਦਰੂਨੀ ਬਾਜ਼ਾਰਾਂ ਵਿਚੋਂ ਕੱਢ ਕੇ ਬਰਲਟਨ ਪਾਰਕ ਵਿਚ ਸ਼ਿਫਟ ਕੀਤੀ ਗਈ ਸੀ। ਉਦੋਂ ਤੋਂ ਲੈ ਕੇ ਪਿਛਲੇ ਸੀਜ਼ਨ ਤਕ ਪਟਾਕਾ ਵਿਕ੍ਰੇਤਾਵਾਂ ਦੀ ਕਾਫ਼ੀ ਮੌਜ ਲੱਗੀ ਰਹੀ ਕਿਉਂਕਿ ਬਰਲਟਨ ਪਾਰਕ ਵਿਚ ਉਨ੍ਹਾਂ ਨੂੰ ਨਾ ਸਿਰਫ਼ ਕਾਫ਼ੀ ਖੁੱਲ੍ਹੀ ਥਾਂ ਮਿਲੀ, ਸਗੋਂ ਕੋਈ ਰੋਕ-ਟੋਕ ਵੀ ਨਹੀਂ ਸੀ।
ਇਹ ਵੀ ਪੜ੍ਹੋ: MLA ਰਮਨ ਅਰੋੜਾ ਦੇ ਮਾਮਲੇ 'ਚ ਪੰਜਾਬ ਦਾ DSP ਸਸਪੈਂਡ, ਜਾਣੋ ਕੀ ਹੈ ਪੂਰਾ ਮਾਮਲਾ
ਆਉਣ-ਜਾਣ ਦੇ ਵੱਖ-ਵੱਖ ਰਸਤਿਆਂ ਕਾਰਨ ਟ੍ਰੈਫਿਕ ਦੀ ਵੀ ਕਦੀ ਦਿੱਕਤ ਨਹੀਂ ਆਈ ਅਤੇ ਸੁਰੱਖਿਆ ਦੇ ਲਿਹਾਜ਼ ਨਾਲ ਵੀ ਬਰਲਟਨ ਪਾਰਕ ਏਰੀਆ ਕਾਫ਼ੀ ਬਿਹਤਰ ਮੰਨਿਆ ਗਿਆ। ਹੁਣ ਸਾਬਕਾ ਭਾਜਪਾ ਵਿਧਾਇਕ ਕੇ. ਡੀ. ਭੰਡਾਰੀ ਦੇ ਯਤਨਾਂ ਨਾਲ ਪਟਾਕਾ ਮਾਰਕਿਟ ਪਠਾਨਕੋਟ ਚੌਕ ਦੇ ਕਾਰਨਰ ’ਤੇ ਪਈ ਖ਼ਾਲੀ ਜ਼ਮੀਨ ਵਿਚ ਲੱਗਣ ਜਾ ਰਹੀ ਹੈ। ਇਸ ਲਈ ਨਗਰ ਨਿਗਮ ਨੇ ਐੱਨ. ਓ. ਸੀ. ਜਾਰੀ ਕਰ ਦਿੱਤੀ ਹੈ। ਉਥੇ ਹੀ ਸੋਮਵਾਰ ਨੂੰ ਉਥੇ ਸਾਫ਼-ਸਫ਼ਾਈ ਦਾ ਕੰਮ ਵੀ ਸ਼ੁਰੂ ਕਰਵਾ ਦਿੱਤਾ ਗਿਆ। ਮੀਂਹ ਕਾਰਨ ਜਿੱਥੇ-ਜਿੱਥੇ ਪਾਣੀ ਜਮ੍ਹਾ ਸੀ, ਉਥੇ ਮਿੱਟੀ ਪਾ ਕੇ ਪੱਧਰਾ ਕੀਤਾ ਗਿਆ।
ਇਹ ਵੀ ਪੜ੍ਹੋ: ਪੰਜਾਬ ਵਾਸੀਆਂ ਲਈ ਵੱਡੀ ਖ਼ੁਸ਼ਖ਼ਬਰੀ! ਹੁਣ ਨਹੀਂ ਲੱਗਣਗੇ Power Cut, CM ਮਾਨ ਨੇ ਕੀਤਾ ਵੱਡਾ ਐਲਾਨ
ਖ਼ਾਸ ਗੱਲ ਇਹ ਹੈ ਕਿ ਬਰਲਟਨ ਪਾਰਕ ਵਿਚ ਜਿੱਥੇ ਪਟਾਕਾ ਮਾਰਕਿਟ ਲਗਭਗ 10-20 ਏਕੜ ਇਲਾਕੇ ਵਿਚ ਲੱਗਦੀ ਹੁੰਦੀ ਸੀ, ਉਥੇ ਹੀ ਪਠਾਨਕੋਟ ਚੌਕ ਦੇ ਕਾਰਨਰ ’ਤੇ ਖ਼ਾਲੀ ਪਈ ਜ਼ਮੀਨ ਢਾਈ ਏਕੜ ਤੋਂ ਵੀ ਘੱਟ ਹੈ। ਇਸ ਕਾਰਨ ਦੁਕਾਨਦਾਰਾਂ ਨੂੰ ਉਥੇ ਸਪੇਸ ਦੀ ਘਾਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ 1-2 ਦਿਨਾਂ ਵਿਚ ਸਥਿਤੀ ਸਪੱਸ਼ਟ ਹੋਣ ਦੇ ਬਾਅਦ ਦੁਕਾਨਾਂ ਦਾ ਨਿਰਮਾਣ ਕਾਰਜ ਸ਼ੁਰੂ ਕਰ ਦਿੱਤਾ ਜਾਵੇਗਾ ਪਰ ਇਸ ਵਾਰ ਦੁਕਾਨਾਂ ਦਾ ਫਰੰਟ ਕਾਫ਼ੀ ਘੱਟ ਹੋਵੇਗਾ, ਜਿਸ ਨਾਲ ਵਪਾਰੀਆਂ ਨੂੰ ਦਿੱਕਤਾਂ ਪੇਸ਼ ਆ ਸਕਦੀਆਂ ਹਨ। ਦੂਜੇ ਪਾਸੇ ਪਟਾਕਾ ਮਾਰਕਿਟ ਨੂੰ ਲੈ ਕੇ ਕਾਨੂੰਨੀ ਮੁਸ਼ਕਿਲਾਂ ਦੇ ਵੀ ਸੰਕੇਤ ਮਿਲ ਰਹੇ ਹਨ। ਹੁਣ ਦੇਖਣਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਪਟਾਕਾ ਮਾਰਕਿਟ ਨੂੰ ਲੈ ਕੇ ਪੈਦਾ ਹੋ ਰਹੇ ਵਿਵਾਦ ਕੀ ਰੂਪ ਧਾਰਨ ਕਰਦੇ ਹਨ।
ਇਹ ਵੀ ਪੜ੍ਹੋ: ਕਿਸਾਨਾਂ ਲਈ ਚੰਗੀ ਖ਼ਬਰ! ਤੁਰੰਤ ਖ਼ਾਤਿਆਂ 'ਚ ਆਉਣਗੇ ਪੈਸੇ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8