ਪੰਜਾਬ ਦੇ ਇਸ SHO 'ਤੇ ਹੋ ਗਈ ਵੱਡੀ ਕਾਰਵਾਈ, ਮਹਿਲਾ ਕਮਿਸ਼ਨ ਵੱਲੋਂ ਨੋਟਿਸ ਜਾਰੀ

Friday, Oct 10, 2025 - 01:00 PM (IST)

ਪੰਜਾਬ ਦੇ ਇਸ SHO 'ਤੇ ਹੋ ਗਈ ਵੱਡੀ ਕਾਰਵਾਈ, ਮਹਿਲਾ ਕਮਿਸ਼ਨ ਵੱਲੋਂ ਨੋਟਿਸ ਜਾਰੀ

ਫਿਲੌਰ- ਫਿਲੌਰ ਥਾਣੇ ਦੇ ਐੱਸ. ਐੱਚ. ਓ. ਭੂਸ਼ਣ ਕੁਮਾਰ 'ਤੇ ਨਾਬਾਲਗ ਧੀ ਅਤੇ ਮਾਂ ਨਾਲ ਛੇੜਛਾੜ ਦੇ ਲੱਗੇ ਗੰਭੀਰ ਇਲਜ਼ਾਮਾਂ ਮਗਰੋਂ ਐੱਸ. ਐੱਚ. ਓ. ਦੀਆਂ ਮੁਸੀਬਤਾਂ ਵਧਦੀਆਂ ਜਾ ਰਹੀਆਂ ਹਨ। ਤਾਜ਼ਾ ਜਾਣਕਾਰੀ ਮੁਤਾਬਕ ਮਹਿਲਾ ਕਮਿਸ਼ਨ ਨੇ ਇਸ ਮਾਮਲੇ ਵਿਚ ਐੱਸ. ਐੱਸ. ਪੀ. ਨੂੰ ਨੋਟਿਸ ਜਾਰੀ ਕੀਤਾ ਹੈ। ਕਮਿਸ਼ਨ ਨੇ ਕਿਹਾ ਕਿ ਇਕ ਨਾਬਾਲਗ ਜਬਰ-ਜ਼ਿਨਾਹ ਪੀੜਤ ਦੇ ਮਾਮਲੇ ਵਿਚ ਐੱਸ. ਐੱਚ. ਓ. ਭੂਸ਼ਣ ਕੁਮਾਰ ਨੇ ਕਾਰਵਾਈ ਕਰਨ ਦੀ ਬਜਾਏ ਪੀੜਤਾ ਅਤੇ ਉਸ ਦੀ ਮਾਂ ਨਾਲ ਗਲਤ ਹਰਕਤਾਂ ਕੀਤੀਆਂ, ਜਿਵੇਂ ਕਿ ਸੋਸ਼ਲ ਮੀਡੀਆ ’ਤੇ ਰਿਪੋਰਟ ਕੀਤੀ ਗਈ ਹੈ। 

ਇਹ ਵੀ ਪੜ੍ਹੋ: ਪੰਜਾਬ ਵਾਸੀਆਂ ਲਈ ਅਹਿਮ ਖ਼ਬਰ! 12 ਤੋਂ 14 ਤੱਕ ਲਈ ਹੋਇਆ ਵੱਡਾ ਐਲਾਨ

ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਸਖ਼ਤ ਨੋਟਿਸ ਜਾਰੀ ਕਰਦੇ ਹੋਏ ਕਿਹਾ ਹੈ ਕਿ ਪੰਜਾਬ ਰਾਜ ਮਹਿਲਾ ਕਮਿਸ਼ਨ ਐਕਟ 2001 ਦੀ ਧਾਰਾ 12 ਦੇ ਤਹਿਤ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਉਹ ਔਰਤਾਂ ਦੇ ਅਧਿਕਾਰਾਂ, ਮਾਣ ਅਤੇ ਸੁਰੱਖਿਆ ਦੀ ਉਲੰਘਣਾ ਨਾਲ ਜੁੜੇ ਮਾਮਲਿਆਂ ਦਾ ਖ਼ੁਦ ਨੋਟਿਸ ਲੈ ਸਕਦਾ ਹੈ। ਕਮਿਸ਼ਨ ਅਜਿਹੇ ਮਾਮਲਿਆਂ ਨੂੰ ਬਹੁਤ ਗੰਭੀਰਤਾ ਨਾਲ ਵੇਖਦਾ ਹੈ ਅਤੇ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਪੰਜਾਬ ਵਿਚ ਔਰਤਾਂ ਦੇ ਅਧਿਕਾਰਾਂ, ਮਾਣ ਅਤੇ ਸਾਖ ਦੀ ਰੱਖਿਆ ਕੀਤੀ ਜਾਵੇ। ਇਸ ਵਿਚ ਕਿਹਾ ਗਿਆ ਹੈ ਕਿ ਕਮਿਸ਼ਨ ਦਾ ਧਿਆਨ ਸੋਸ਼ਲ ਮੀਡੀਆ ’ਤੇ ਘੁੰਮ ਰਹੀ ਇਕ ਵੀਡੀਓ ਵੱਲ ਖਿੱਚਿਆ ਗਿਆ ਹੈ, ਜਿਸ ਵਿਚ ਐੱਸ. ਐੱਚ. ਓ. ਭੂਸ਼ਣ ਕੁਮਾਰ ਨੇ ਇਕ ਨਾਬਾਲਗ ਜਬਰ-ਜ਼ਿਨਾਹ ਪੀੜਤ ਦੇ ਮਾਮਲੇ ਵਿਚ ਕਾਰਵਾਈ ਕਰਨ ਦੀ ਬਜਾਏ ਪੀੜਤਾ ਅਤੇ ਉਸ ਦੀ ਮਾਂ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਹਨ। 

ਇਹ ਵੀ ਪੜ੍ਹੋ: ਪੁਲਸ ਮੁਲਾਜ਼ਮ ਦਾ ਸ਼ਰਮਨਾਕ ਕਾਰਾ ਕਰੇਗਾ ਹੈਰਾਨ, ਡਿੱਗੀ ਗਾਜ, ਕੁੜੀ ਨਾਲ ਜਬਰ-ਜ਼ਿਨਾਹ ਦੇ ਮਾਮਲੇ ’ਚ...

ਵੀਡੀਓ ਦੇ ਆਧਾਰ ’ਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਐਕਟ 2001 ਤਹਿਤ ਖ਼ੁਦ ਕਾਰਵਾਈ ਕਰਦੇ ਹੋਏ ਇਹ ਲਿਖਿਆ ਜਾਂਦਾ ਹੈ ਕਿ ਨਾਬਾਲਗ ਲੜਕੀ ਨਾਲ ਜਬਰ-ਜ਼ਿਨਾਹ ਅਤੇ ਸੰਬੰਧਤ ਐੱਸ. ਐੱਚ. ਓ. ਵੱਲੋਂ ਪੀੜਤ ਲੜਕੀ ਅਤੇ ਉਸ ਦੀ ਮਾਂ ਨਾਲ ਕੀਤੇ ਗਏ ਅਸ਼ਲੀਲ ਹਰਕਤਾਂ ਦਾ ਲਿੰਕ ਅਤੇ ਸਕ੍ਰੀਨਸ਼ਾਟ ਦੀ ਇਕ ਕਾਪੀ ਤੁਹਾਨੂੰ ਭੇਜੀ ਜਾ ਰਹੀ ਹੈ। ਗ਼ਲਤ ਹਰਕਤਾਂ ਦੇ ਸੰਬੰਧ ਵਿਚ ਡਿਪਟੀ ਸੁਪਰਡੈਂਟ ਆਫ਼ ਪੁਲਸ ਰੈਂਕ ਦੇ ਇਕ ਅਧਿਕਾਰੀ ਨੂੰ ਬੇਨਤੀ ਕੀਤੀ ਜਾਣੀ ਚਾਹੀਦੀ ਹੈ ਕਿ ਉਹ ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ ਕਰਨ ਵਾਲੇ ਵਿਅਕਤੀ ਵਿਰੁੱਧ ਕਾਨੂੰਨ ਅਨੁਸਾਰ ਤੁਰੰਤ ਲੋੜੀਂਦੀ ਕਾਰਵਾਈ ਕਰੇ ਅਤੇ ਸੰਬੰਧਤ ਐੱਸ. ਐੱਚ. ਓ. ਭੂਸ਼ਣ ਕੁਮਾਰ ਅਤੇ ਸੰਬੰਧਤ ਡਿਪਟੀ ਸੁਪਰਡੈਂਟ ਆਫ਼ ਪੁਲਸ ਨੂੰ ਕੀਤੀ ਗਈ ਕਾਰਵਾਈ ਬਾਰੇ ਸਟੇਟਸ ਰਿਪੋਰਟ ਪੇਸ਼ ਕਰਨ ਅਤੇ 13 ਅਕਤੂਬਰ ਨੂੰ ਸਵੇਰੇ 11:00 ਵਜੇ ਕਮਿਸ਼ਨ ਦੇ ਦਫ਼ਤਰ ਵਿਚ ਦੋਵਾਂ ਧਿਰਾਂ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।

ਇਹ ਵੀ ਪੜ੍ਹੋ: ਪੰਜਾਬ ਦੇ ਏਜੰਟਾਂ ਦੀ ਗੰਦੀ ਖੇਡ ਆਈ ਸਾਹਮਣੇ! ਨੌਜਵਾਨਾਂ ’ਤੇ ਵੀ ਮੰਡਰਾ ਰਿਹੈ ਵੱਡਾ ਖ਼ਤਰਾ, ਹੈਰਾਨ ਕਰੇਗਾ ਪੂਰਾ ਮਾਮਲਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News