Thomson ਨੇ ਭਾਰਤ ’ਚ ਲਾਂਚ ਕੀਤੇ 4 ਨਵੇਂ ਐਂਡਰਾਇਡ TV

06/12/2019 5:33:52 PM

ਗੈਜੇਟ ਡੈਸਕ– ਥਾਮਸਨ ਨੇ ਭਾਰਤ ’ਚ TVs ਦੀ ਨਵੀਂ ਰੇਂਜ ਪੇਸ਼ ਕੀਤੀ ਹੈ। ਇਹ ਸਾਰੇ ਟੀਵੀ ਐਂਡਰਾਇਡ ਟੀਵੀ ਓ.ਐੱਸ. ’ਤੇ ਆਪਰੇਟ ਹੁੰਦੇ ਹਨ। ਥਾਮਸਨ ਦੇ ਟੀਵੀ ਐਂਡਰਾਇਡ 8.1 ਓਰੀਓ ਆਊਟ ਆਫ ਦਿ ਬਾਕਸ ਆਉਂਦੇ ਹਨ। ਕੰਪਨੀ ਨੇ ਟੀਵੀ ਨੂੰ ਚਾਰ ਸਕਰੀਨ ਸਾਈਜ਼ ’ਚ ਪੇਸ਼ ਕੀਤਾ ਹੈ। 43-ਇੰਚ ਟੀਵੀ ਦੀ ਕੀਮਤ 29,999 ਰੁਪਏ ਅਤੇ 49-ਇੰਚ ਟੀਵੀ ਦੀ ਕੀਮਤ 34,999 ਰੁਪਏ ਹੈ। ਉਥੇ ਹੀ 55-ਇੰਚ ਵਾਲੇ ਟੀਵੀ ਦੀ ਕੀਮਤ 38,999 ਰੁਪਏ ਅਤੇ 65-ਇੰਚ ਟੀਵੀ ਦੀ ਕੀਮਤ 59,999 ਰੁਪਏ ਹੈ। ਥਾਮਸਨ ਦੇ ਟੀਵੀ ਵਾਈਸ ਇਨੇਬਲ ਰਿਮੋਟ ਕੰਟਰੋਲ ਦੇ ਨਾਲ ਆਉਂਦੇ ਹਨ। ਇਹ ਰਿਮੋਟ ਗੂਗਲ ਅਸਿਸਟੈਂਟ ਨੂੰ ਸਪੋਰਟ ਕਰਦਾ ਹੈ। ਰਿਮੋਟ ਕੰਟਰੋਲ ’ਚ ਤੁਹਾਨੂੰ ਨੈੱਟਫਲਿਕਟ ਅਤੇ ਗੂਗਲ ਪਲੇਅ ਦੀ ਹੋਟਕੀਜ਼ ਮਿਲਦੀਆਂ ਹਨ। 

ਥਾਮਸਨ 65-ਇੰਚ ਐਂਡਰਾਇਡ ਟੀਵੀ 4ਕੇ ਐਂਡਰਾਇਡ ਦੇ ਨਾਲ ਆਉਂਦਾ ਹੈ। ਇਸ ਨੂੰ ‘ਮੇਕ ਇਨ ਇੰਡੀਆ’ ਤਹਿਤ ਤਿਆਰ ਕੀਤਾ ਗਿਆ ਹੈ। ਇਨ੍ਹਾਂ ਟੀਵੀ ’ਚ inbuilt Chrome-Cast, Dolby sound, 2.5 GB RAM, 16 GB ROM ਵਰਗੇ ਫੀਚਰਜ਼ ਹਨ। 

ਟੀਵੀ 4ਕੇ ਰੈਜ਼ੋਲਿਊਸ਼ਨ ਅਤੇ HDR 10 ਸਪੋਰਟ ਨਾਲ ਆਉਂਦੇ ਹਨ। ਟੀਵੀ ’ਚ ਤੁਹਾਨੂੰ ਕੁਝ ਪ੍ਰੀ-ਲੋਡਿਡ ਐਪਲਸ ਮਿਲ ਰਹੇ ਹਨ। ਇਨ੍ਹਾਂ ’ਚ ਗੂਗਲ ਪਲੇਅ ਸਟੋਰ, ਗੂਗਲ ਪਲੇਅ ਮਿਊਜ਼ਿਕਅਤੇ ਗੂਗਲ ਪਲੇਅ ਮੂਵੀਜ ਵਰਗੀਆਂ ਐਪਸ ਹਨ। ਥਾਮਸਨ ਨੇ ਆਪਣੇ ਟੀਵੀ ਲਈ ਦੇਸ਼ ਦੀ ਸਬ ਤੋਂ ਵੱਡੀ ਈ-ਕਾਮਰਸ ਕੰਪਨੀ ਫਲਿਪਕਾਰਟ ਦੇ ਨਾਲ ਸਾਂਝੇਦਾਰੀ ਕੀਤੀ ਹੈ। ਤੁਸੀਂ ਇਨ੍ਹਾਂ ਟੀਵੀ ਨੂੰ ਫਲਿਪਕਾਰਟ ਤੋਂ ਖਰੀਦ ਸਕਦੇ ਹੋ। SPPL ਦੇ CEO ਅਵਨੀਤ ਸਿੰਗ ਮਵਾਹ ਨੇ ਕਿਹਾ ਸਾਨੂੰ ਭਾਰਤ ’ਚ ਆਪਣੀ ਨਵੀਂ ਟੀਵੀ ਰੇਂਜ ਨੂੰ ਪੇਸ਼ ਕਰਦੇ ਹੋਏ ਬੜਾ ਗਰਵ ਹੋ ਰਿਹਾ ਹੈ। ਅਸੀਂ ਸਾਰੇ ਸੈਗਮੈਂਟ ’ਚ ਆਪਣੇ ਟੀਵੀ ਨੂੰ ਪੇਸ਼ ਕੀਤਾ ਹੈ। 


Related News