ਡਿਊਲ ਸਕ੍ਰੀਨ ਫੀਚਰ ਨਾਲ ਲਾਂਚ ਹੋਇਆ ਇਹ ਸਮਾਰਟਫੋਨ

Monday, Nov 23, 2015 - 04:51 PM (IST)

ਡਿਊਲ ਸਕ੍ਰੀਨ ਫੀਚਰ ਨਾਲ ਲਾਂਚ ਹੋਇਆ ਇਹ ਸਮਾਰਟਫੋਨ

ਜਲੰਧਰ— ਕੋਰੀਆਈ ਸਮਾਰਟਫੋਨ ਕੰਪਨੀ ਸੈਮਸੰਗ ਨੇ ਪਹਿਲਾਂ ਵੀ ਕਈ ਫਲਿੱਪ ਫੋਨ ਲਾਂਚ ਕੀਤੇ ਹਨ ਜਿਨ੍ਹਾਂ ''ਚ ਗਲੈਕਸੀ ਗੋਲਡਨ ਸ਼ਾਮਿਲ ਹੈ ਅਤੇ ਹੁਣ ਕੰਪਨੀ ਨੇ W2016 ਡਿਊਲ ਸਕ੍ਰਨੀ ਫੋਨ ਨੂੰ ਚੀਨ ''ਚ ਲਾਂਚ ਕੀਤਾ ਹੈ। 
ਸੈਮਸੰਗ ਦੇ ਇਸ ਨਵੇਂ ਫਲਿੱਪ ਫੋਨ ''ਚ 3.9 ਇੰਚ ਦੀ ਦੋ ਸੁਪਰ ਐਮੋਲੇਡ ਟੱਚਸਕ੍ਰੀਨ ਦਿੱਤੀ ਗਈ ਹੈ ਜਿਸ ਵਿਚ ਇਕ ਸਕ੍ਰੀਨ ਹੈਂਡਸੈੱਟ ਦੇ ਅੰਦਰ ਵਾਲੇ ਹਿੱਸੇ ''ਚ ਅਤੇ ਦੂਜੀ ਹੈਂਡਸੈੱਟ ਦੇ ਉੱਪਰੀ ਹਿੱਸੇ ''ਚ ਹੈ। ਦੋਵੇਂ ਹੀ ਸਕ੍ਰੀਨਾਂ 768x1280 ਪਿਕਸਲ ਰੈਜ਼ੋਲਿਊਸ਼ਨ ਦਿੰਦੀ ਹੈ। ਡਿਊਲ ਟੱਚਸਕ੍ਰੀਨ ਦੇ ਨਾਲ ਡਿਵਾਈਸ ''ਚ ਟੀ9 ਕੀਬੋਰਡ ਵੀ ਮੌਜੂਦ ਹੈ ਅਤੇ ਇਹ ਐਂਡ੍ਰੀਇਡ 5.1 ਲਾਲੀਪਾਪ ਆਪਰੇਟਿੰਗ ਸਿਸਟਮ ''ਤੇ ਚੱਲਦਾ ਹੈ। 
ਚੀਨ ਦੀ ਇਕ ਵੈੱਬਸਾਈਟ ''ਚ ਕਿਹਾ ਗਿਆ ਹੈ ਕਿ ਇਸ ਹੈਂਡਸੈੱਟ ਨੂੰ ਖਾਸ ਤੌਰ ''ਤੇ ਮੈਟਲ ਅਤੇ ਗਲਾਸ ਨਾਲ ਬਣਾਇਆ ਗਿਆ ਹੈ। ਇਹ ਇਕ ਡਿਊਲ-ਸਿਮ ਡਿਵਾਈਸ ਹੈ ਜੋ 4ਜੀ ਐੱਲ.ਟੀ.ਈ, 3ਜੀ ਅਤੇ 2ਜੀ ਕਨੈਕਟੀਵਿਟੀ ਦੇ ਨਾਲ ਚੱਲਦੀ ਹੈ। ਇਹ ਹੈਂਡਸੈੱਟ 1.5 ਗੀਗਾਹਰਟਜ਼ ਆਕਟਾਕੋਰ ਪ੍ਰੋਸੈਸਰ ਅਤੇ 3ਜੀ.ਬੀ. ਰੈਮ ਨਾਲ ਲੈਸ ਹੈ। 
ਇਸ ਨਵੇਂ ਫਲਿੱਪ ਫੋਨ ''ਚ ਐੱਲ.ਈ.ਡੀ. ਫਲੈਸ਼ ਦੇ ਨਾਲ 16 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਹੈਂਡਸੈੱਟ ਦੀ ਇਨਬਿਲਟ ਸਟੋਰੇਜ਼ 64ਜੀ.ਬੀ. ਹੈ ਅਤੇ ਇਸ ਵਿਚ ਮਾਈਕ੍ਰੋ ਐੱਸ.ਡੀ. ਕਾਰਡ ਲਈ ਸਪੋਰਟ ਮੌਜੂਦ ਨਹੀਂ ਹੈ। ਸਮਾਰਟਫੋਨ ''ਚ 2000 mah ਦੀ ਬੈਟਰੀ ਹੈ ਜੋ ਫਾਸਟ-ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਇਸ ਦੀ ਮਦਦ ਨਾਲ ਸਿਰਫ 30 ਮਿੰਟਾਂ ''ਚ ਫੋਨ ਦੀ ਬੈਟਰੀ 50 ਫੀਸਦੀ ਹੋ ਜਾਵੇਗੀ. ਆਉਣ ਵਾਲੇ ਸਮੇਂ ''ਚ ਸੈਮਸੰਗ w2016 ਨੂੰ ਵੀ ਭਾਰਤ ''ਚ ਵੀ ਲਾਂਚ ਕਰੇਗੀ। ਇਸ ਦੀ ਕੀਮਤ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।


Related News