200MP ਪੈਰੀਸਕੋਪ ਟੈਲੀਫੋਟੋ ਕੈਮਰੇ ਨਾਲ Vivo ਸੀਰੀਜ਼ ਦਾ ਇਹ Smartphone ਜਲਦੀ ਹੋ ਰਿਹਾ ਲਾਂਚ

Friday, Mar 21, 2025 - 12:56 PM (IST)

200MP ਪੈਰੀਸਕੋਪ ਟੈਲੀਫੋਟੋ ਕੈਮਰੇ ਨਾਲ Vivo ਸੀਰੀਜ਼ ਦਾ ਇਹ Smartphone ਜਲਦੀ ਹੋ ਰਿਹਾ ਲਾਂਚ

ਗੈਜੇਟ ਡੈਸਕ - ਵੀਵੋ ਜਲਦ ਹੀ ਆਪਣੀ X200 ਸੀਰੀਜ਼ ਦੇ ਹਾਈ ਐਂਡ ਮਾਡਲ, Vivo X200 Ultra ਨੂੰ ਬਾਜ਼ਾਰ 'ਚ ਪੇਸ਼ ਕਰਨ ਜਾ ਰਿਹਾ ਹੈ। Vivo X200 Ultra ਫੋਨ ਨੂੰ ਲੈ ਕੇ ਕਾਫੀ ਸਮੇਂ ਤੋਂ ਚਰਚਾ ਹੋ ਰਹੀ ਹੈ। ਇਹ ਫੋਨ ਅਗਲੇ ਮਹੀਨੇ ਯਾਨੀ ਅਪ੍ਰੈਲ 'ਚ ਚੀਨੀ ਬਾਜ਼ਾਰ 'ਚ ਆ ਸਕਦਾ ਹੈ। ਫੋਨ ਨੂੰ ਲੈ ਕੇ ਤਾਜ਼ਾ ਲੀਕ ਸਾਹਮਣੇ ਆਇਆ ਹੈ ਜਿਸ 'ਚ ਇਸ ਦੇ ਕੈਮਰੇ ਬਾਰੇ ਅਹਿਮ ਜਾਣਕਾਰੀਆਂ ਮਿਲ ਰਹੀਆਂ ਹਨ। ਕੰਪਨੀ ਫੋਨ 'ਚ ਵਧੀਆ ਕੈਮਰਾ ਲਿਆਉਣ ਜਾ ਰਹੀ ਹੈ। ਖਾਸ ਤੌਰ 'ਤੇ ਇਸ ਦਾ ਟੈਲੀਫੋਟੋ ਕੈਮਰਾ ਸਿਸਟਮ ਵੱਡੇ ਅਪਗ੍ਰੇਡ ਦੇ ਨਾਲ ਆ ਸਕਦਾ ਹੈ ਜੋ ਫੋਟੋਗ੍ਰਾਫੀ ਸਪੈਸੀਫਿਕੇਸ਼ਨਸ 'ਚ ਨਵਾਂ ਪੱਧਰ ਤੈਅ ਕਰ ਸਕਦਾ ਹੈ। ਆਓ ਜਾਣਦੇ ਹਾਂ ਵੇਰਵੇ।

ਪੜ੍ਹੋ ਇਹ ਅਹਿਮ ਖ਼ਬਰ -  Facebook ਵਾਂਗ WhatsApp ਨੂੰ ਵੀ Instagram ਨਾਲ ਕਰ ਸਕਦੇ ਹੋ ਲਿੰਕ, ਬਸ ਕਰ ਲਓ ਇਹ ਕੰਮ

Vivo X200 Ultra ਅਪ੍ਰੈਲ 'ਚ ਚੀਨੀ ਸਮਾਰਟਫੋਨ ਬਾਜ਼ਾਰ 'ਚ ਆ ਸਕਦਾ ਹੈ। ਫੋਟੋਗ੍ਰਾਫੀ ਦੇ ਲਿਹਾਜ਼ ਨਾਲ ਸਮਾਰਟਫੋਨ ਮਜ਼ਬੂਤ ​​ਫੀਚਰਸ ਦੇ ਨਾਲ ਆ ਸਕਦਾ ਹੈ। ਰਿਪੋਰਟ ਅਨੁਸਾਰ ਦੱਸ ਦਈਏ ਕਿ ਇਹ ਜਾਣਕਾਰੀ ਵੀਵੋ ਦੇ ਉਤਪਾਦ ਮੈਨੇਜਰ ਹਾਨ ਬਾਕਸਿਆਓ ਨੇ ਦਿੱਤੀ ਹੈ। ਫੋਨ ਦੀ ਕਥਿਤ ਟੈਸਟ ਯੂਨਿਟ ਦੇ ਵੇਰਵੇ ਸਾਂਝੇ ਕੀਤੇ ਗਏ ਹਨ। Weibo 'ਤੇ ਸ਼ੇਅਰ ਕੀਤੀ ਗਈ ਪੋਸਟ ਦੇ ਆਧਾਰ 'ਤੇ ਕਿਹਾ ਜਾ ਸਕਦਾ ਹੈ ਕਿ ਕੰਪਨੀ ਕੈਮਰਾ ਹਾਰਡਵੇਅਰ ਦੇ ਮਾਮਲੇ 'ਚ ਵੱਡੀ ਛਾਲ ਮਾਰਨ ਜਾ ਰਹੀ ਹੈ। ਫੋਨ ’ਚ ਇਕ ਐਡਵਾਂਸ ਟੈਲੀਫੋਟੋ ਸਿਸਟਮ ਦੇਖਿਆ ਜਾ ਸਕਦਾ ਹੈ ਅਤੇ ਇਕ ਅਪਗਰੇਡ ਅਲਟਰਾਵਾਈਡ ਲੈਂਸ ਵੀ ਦੇਖਿਆ ਜਾ ਸਕਦਾ ਹੈ। ਹਾਲਾਂਕਿ, ਫੋਨ ਦੇ ਪੂਰੇ ਕੈਮਰੇ ਦੇ ਸਪੈਸੀਫਿਕੇਸ਼ਨਜ਼ ਨੂੰ ਅਜੇ ਵੀ ਪਰਦੇ ਦੇ ਪਿੱਛੇ ਰੱਖਿਆ ਗਿਆ ਹੈ ਪਰ ਇਸ ਪੋਸਟ ਦੇ ਜ਼ਰੀਏ ਇਹ ਯਕੀਨੀ ਤੌਰ 'ਤੇ ਕਿਹਾ ਜਾ ਸਕਦਾ ਹੈ ਕਿ ਇਹ ਫੋਨ ਮੋਬਾਈਲ ਫੋਟੋਗ੍ਰਾਫੀ ਨੂੰ ਅਗਲੇ ਪੱਧਰ ਤੱਕ ਲੈ ਜਾ ਸਕਦਾ ਹੈ।

ਪੜ੍ਹੋ ਇਹ ਅਹਿਮ ਖ਼ਬਰ - AI ਫੀਚਰ ਤੇ 5MP ਦੇ ਕੈਮਰੇ ਨਾਲ ਲਾਂਚ ਹੋਇਆ ਵੀਵੋ ਦਾ ਇਹ ਧਾਕੜ ਫੋਨ! ਕੀਮਤ ਜਾਣ  ਹੋ ਜਾਓਗੇ ਹੈਰਾਨ

Vivo X200 Ultra 'ਚ ਟ੍ਰਿਪਲ ਕੈਮਰਾ ਸੈੱਟਅਪ ਦੇਖਿਆ ਜਾ ਸਕਦਾ ਹੈ। ਇਸ ਦੇ ਤਿੰਨ ਲੈਂਸ 14mm, 35mm ਅਤੇ 85mm ਫੋਕਲ ਲੰਬਾਈ ਨੂੰ ਕਵਰ ਕਰ ਸਕਦੇ ਹਨ। ਸਾਰੇ ਤਿੰਨ ਕੈਮਰਿਆਂ ’ਚ ਵੱਡੇ ਸੈਂਸਰ ਹੋਣ ਦੀ ਸੰਭਾਵਨਾ ਹੈ ਜੋ ਹਰ ਕਿਸਮ ਦੀਆਂ ਰੋਸ਼ਨੀ ਸਥਿਤੀਆਂ ’ਚ ਸ਼ਾਨਦਾਰ ਨਤੀਜੇ ਦੇ ਸਕਦੇ ਹਨ। ਇਸ 'ਚ ਕਿਹਾ ਗਿਆ ਹੈ ਕਿ ਤਿੰਨੋਂ ਲੈਂਸ ਇੰਨੇ ਸ਼ਕਤੀਸ਼ਾਲੀ ਹੋਣਗੇ ਕਿ ਵੱਖ-ਵੱਖ ਸ਼ਾਟਸ ਲਈ ਲੈਂਸ ਬਦਲਣ ਦੀ ਜ਼ਰੂਰਤ ਨੂੰ ਖਤਮ ਕੀਤਾ ਜਾ ਸਕੇਗਾ। ਸਾਰੇ ਤਿੰਨ ਕੈਮਰੇ ਉੱਚ ਪੱਧਰੀ ਚਿੱਤਰ ਗੁਣਵੱਤਾ ਪ੍ਰਦਾਨ ਕਰਨ ਦੀ ਸਮਰੱਥਾ ਦੇ ਨਾਲ ਆਉਣਗੇ।

ਪੜ੍ਹੋ ਇਹ ਅਹਿਮ ਖ਼ਬਰ -  6500mAh ਬੈਟਰੀ ਤੇ 50 MP ਦੇ ਕੈਮਰੇ ਨਾਲ ਲਾਂਚ ਹੋਏ OPPO F29 Series ਦੇ ਇਹ ਦੋ ਫੋਨ, ਜਾਣੋ specifications

Vivo X200 Ultra ਦੇ ਕੈਮਰਾ ਸੈੱਟਅਪ ’ਚ ਸਭ ਤੋਂ ਵੱਡਾ ਅਤੇ ਸਭ ਤੋਂ ਸ਼ਕਤੀਸ਼ਾਲੀ ਆਕਰਸ਼ਣ ਇਸ ਦਾ 200 ਮੈਗਾਪਿਕਸਲ ਦਾ ਪੈਰੀਸਕੋਪ ਟੈਲੀਫੋਟੋ ਕੈਮਰਾ ਦੱਸਿਆ ਜਾਂਦਾ ਹੈ। ਇਹ Vivo X100 Ultra ਤੋਂ ਕਾਫੀ ਵੱਡਾ ਹੋਵੇਗਾ। ਇਹ ਪੁਰਾਣੇ ਮੋਡੀਊਲ ਦੇ ਮੁਕਾਬਲੇ 38% ਜ਼ਿਆਦਾ ਰੋਸ਼ਨੀ ਨੂੰ ਸੋਖਣ ਦੇ ਯੋਗ ਹੋਵੇਗਾ, ਜਿਸ ਨਾਲ ਘੱਟ ਰੋਸ਼ਨੀ ’ਚ ਬਿਹਤਰ ਫੋਟੋਆਂ ਲਈਆਂ ਜਾ ਸਕਣਗੀਆਂ। ਨਾਲ ਹੀ ਲੰਬੀ ਰੇਂਜ ਦੇ ਸ਼ਾਟ ਪਹਿਲਾਂ ਨਾਲੋਂ ਬਿਹਤਰ ਹੋਣਗੇ। ਵੀਵੋ ਨੇ ਹਾਲ ਹੀ ਦੇ ਸਮੇਂ ’ਚ ਆਪਣੀ ਆਪਟੀਕਲ ਤਕਨਾਲੋਜੀ ’ਚ ਬਹੁਤ ਤਰੱਕੀ ਕੀਤੀ ਹੈ। ਕੰਪਨੀ ਨੇ ਵਿਸ਼ੇਸ਼ ਲੈਂਸਾਂ, ਨਵੀਂ ਕੋਟਿੰਗਸ, ਆਟੋਫੋਕਸ, ਸਥਿਰਤਾ 'ਤੇ ਕੰਮ ਕੀਤਾ ਹੈ ਅਤੇ ਅਤਿਅੰਤ ਜ਼ੂਮ ਪੱਧਰਾਂ 'ਤੇ ਵੀ ਵੇਰਵੇ ਲਿਆਉਣ ’ਚ ਸਫਲਤਾ ਪ੍ਰਾਪਤ ਕੀਤੀ ਹੈ। ਆਉਣ ਵਾਲਾ ਫੋਨ ਬਾਜ਼ਾਰ 'ਚ ਨਵਾਂ ਮੁਕਾਬਲਾ ਪੈਦਾ ਕਰ ਸਕਦਾ ਹੈ।

ਪੜ੍ਹੋ ਇਹ ਅਹਿਮ ਖ਼ਬਰ -  ਸਾਵਧਾਨ! 1 ਅਪ੍ਰੈਲ ਤੋਂ ਬੰਦ ਹੋ ਜਾਵੇਗੀ ਇਨ੍ਹਾਂ ਮੋਬਾਇਲ ਨੰਬਰਾਂ ’ਤੇ ਬੈਂਕਿੰਗ ਤੇ UPI ਸੇਵਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


 


author

Sunaina

Content Editor

Related News