ਘਰ ਤੋਂ ਬਾਹਰ ਰਹਿਣ ''ਤੇ ਤੁਹਾਡੇ ਗਾਰਡਨ ਦਾ ਖਿਆਲ ਰੱਖੇਗਾ ਇਹ ਰੋਬੋਟ
Sunday, Oct 22, 2017 - 11:01 AM (IST)

ਜਲੰਧਰ- ਘਰ 'ਚ ਬਣਾਏ ਗਾਰਡਨ ਨੂੰ ਹਰਿਆ-ਭਰਿਆ ਰੱਖਣ ਲਈ ਕਾਫੀ ਮਿਹਨਤ ਅਤੇ ਸਮਾਂ ਕੱਢਣਾ ਪੈਂਦਾਹੈ। ਇਸੇ ਗੱਲ 'ਤੇ ਧਿਆਨ ਦਿੰਦੇ ਹੋਏ ਆਸਟ੍ਰੇਲੀਆ ਦੀ ਸਟਾਰਟਅਪ ਕੰਪਨੀ ਨੇ ਗਾਰਡਨ ਸਪੇਸ ਨਾਂ ਦਾ ਰੋਬੋਟ ਬਣਾਇਆ ਹੈ, ਜੋ ਤੁਹਾਡੇ ਘਰ ਨਾ ਹੋਣ 'ਤੇ ਵੀ ਤੁਹਾਡੇ ਗਾਰਡਨ ਦਾ ਖਿਆਲ ਰੱਖੇਗਾ ਅਤੇ ਸਮੇਂ 'ਤੇ ਪੌਦਿਆਂ ਨੂੰ ਪਾਣੀ ਦੇਵੇਗਾ। ਇਸ ਰੋਬੋਟ 'ਚ 360 ਡਿਗਰੀ ਦਾ ਕੈਮਰਾ ਲੱਗਾ ਹੈ ਜੋ ਪਾਲਤੂ ਜਾਨਵਰ ਦੇ ਗਾਰਡਨ 'ਚ ਆਉਣ 'ਤੇ ਉਸ ਨੂੰ ਡਿਟੈਕਟ ਕਰ ਕੇ ਉਸ 'ਤੇ ਪਾਣੀ ਸਪ੍ਰੇਅ ਕਰੇਗਾ, ਜਿਸ ਨਾਲ ਗਾਰਡਨ 'ਚ ਪੌਦਿਆਂ ਨੂੰ ਖਰਾਬ ਹੋਣ ਤੋਂ ਬਚਾਇਆ ਜਾ ਸਕੇਗਾ। ਇਹ ਰੋਬੋਟ ਪਾਣੀ ਨੂੰ ਆਟੋਮੈਟੀਕਲੀ ਮਾਨੀਟਰ ਕਰੇਗਾ, ਨਾਲ ਹੀ ਪੌਦਿਆਂ ਨੂੰ ਐਕਸਟਰਾ ਪਾਣੀ ਦੀ ਲੋੜ 'ਤੇ ਉਨ੍ਹਾਂ 'ਤੇ ਸਪ੍ਰੇਅ ਵੀ ਕਰੇਗਾ।
ਸੋਲਰ ਪੈਨਲ ਨਾਲ ਹੋਵੇਗਾ ਚਾਰਜ
ਗਾਰਡਨ ਸਪੇਸ ਰੋਬੋਟ 'ਚ ਬੈਟਰੀ ਦਿੱਤੀ ਗਈ ਹੈ ਜੋ ਇਸਦੇ ਟਾਪ 'ਤੇ ਲੱਗੇ ਸੋਲਰ ਪੈਨਲ ਨਾਲ ਚਾਰਜ ਹੁੰਦੀ ਹੈ। ਭਾਵ ਇਸ ਦੀ ਵਰਤੋਂ ਕਰਨ ਲਈ ਬਿਜਲੀ ਦੀ ਤਾਰ ਲਾਉਣ ਦੀ ਵੀ ਲੋੜ ਨਹੀਂ ਪਵੇਗੀ। ਯੂਜ਼ਰ ਨੂੰ ਬਸ ਇਸ ਨੂੰ ਗਾਰਡਨ 'ਚ ਲਾਉਣਾ ਹੋਵੇਗਾ ਅਤੇ ਘਰ 'ਚ ਲੱਗੇ ਵਾਈ-ਫਾਈ ਨਾਲ ਪੇਅਰ ਕਰਨਾ ਹੋਵੇਗਾ, ਜਿਸ ਤੋਂ ਬਾਅਦ ਇਹ ਤੁਹਾਡੇ ਫੋਨ ਲਈ ਬਣਾਈ ਗਈ ਖਾਸ ਐਪ ਨਾਲ ਇੰਟਰਨੈੱਟ ਰਾਹੀਂ ਕੁਨੈਕਟ ਹੋ ਜਾਵੇਗਾ। ਇਸ ਰੋਬੋਟ ਨੂੰ ਗਾਰਡਨ 'ਚ ਲਾਉਣ ਤੋਂ ਬਾਅਦ ਬਸ ਇਸ ਨੂੰ ਪਾਣੀ ਦੀ ਸਪਲਾਈ ਦੇਣੀ ਹੋਵੇਗੀ, ਜਿਸ ਤੋਂ ਬਾਅਦ ਇਹ ਕੰਮ ਕਰਨਾ ਸ਼ੁਰੂ ਕਰ ਦੇਵੇਗਾ।
ਖਾਸ ਐਪ
ਇਹ ਰੋਬੋਟ 8 ਫੁੱਟ (ਲਗਭਗ 2.4 ਮੀਟਰ) ਤਕ ਪਾਣੀ ਦਾ ਸਪ੍ਰੇਅ ਕਰੇਗਾ। ਇਸ ਨੂੰ ਯੂਜ਼ ਕਰਨ ਲਈ ਕੰਪਨੀ ਨੇ ਖਾਸ ਐਪ ਬਣਾਈ ਹੈ ਜੋ ਇਸ ਰੋਬੋਟ ਦੇ ਡਾਟਾਬੇਸ 'ਚ ਪਲਾਂਟ ਦੀ ਲੋਕੇਸ਼ਨ ਨੂੰ ਸੈੱਟ ਕਰਨ 'ਚ ਮਦਦ ਕਰੇਗੀ। ਇਹ ਐਪ ਨਵਾਂ ਗਾਰਡਨ ਬਣਾਉਣ 'ਚ ਵੀ ਤੁਹਾਡੇ ਕਾਫੀ ਕੰਮ ਦੀ ਸਾਬਿਤ ਹੋਵੇਗੀ। ਇਸ ਐਪ ਦੇ ਜ਼ਰੀਏ ਤੁਸੀਂ ਲੋਕਲ ਵੈਦਰ ਕੰਡੀਸ਼ਨਸ ਭਾਵ ਮੌਸਮ ਦਾ ਹਾਲ ਵੀ ਜਾਣ ਸਕੋਗੇ।
24x7 ਮਾਨੀਟਰਿੰਗ
ਇਸ ਰੋਬੋਟ 'ਚ ਖਾਸ 360 ਡਿਗਰੀ ਦਾ ਕੈਮਰਾ ਦਿੱਤਾ ਗਿਆ ਹੈ ਜੋ ਗਾਰਡਨ ਨੂੰ 24x7 ਮਾਨੀਟਰ ਕਰੇਗਾ। ਇਸ 'ਚ ਥਰਮਲ ਸੈਂਸਰ ਵੀ ਲੱਗਾ ਹੈ ਜੋ ਇਹ ਚੈੱਕ ਕਰੇਗਾ ਕਿ ਪੌਦਿਆਂ ਨੂੰ ਕਦੋਂ ਐਕਸਟਰਾ ਪਾਣੀ ਚਾਹੀਦਾ ਹੈ, ਉਸੇ ਸਮੇਂ ਉਹ ਉਨ੍ਹਾਂ 'ਤੇ ਸਪ੍ਰੇਅ ਕਰੇਗਾ।
ਮੋਸ਼ਨ ਡਿਟੈਕਟਰ
ਗਾਰਡਨ ਸਪੇਸ ਰੋਬੋਟ 'ਚ ਇਕ ਮੋਸ਼ਨ ਡਿਟੈਕਟਰ ਲੱਗਾ ਹੈ, ਜੋ ਪੈਟ ਭਾਵ ਖਰਗੋਸ਼ ਆਦਿ ਨੂੰ ਗਾਰਡਨ 'ਚ ਆਉਣ 'ਤੇ ਉਸ ਨੂੰ ਡਿਟੈਕਟ ਕਰਦਾ ਹੈ ਅਤੇ ਉਸ ਤੋਂ ਬਾਅਦ ਉਸ 'ਤੇ ਸਪ੍ਰੇਅ ਕਰਦਾ ਹੈ, ਜਿਸ ਨਾਲ ਉਸ ਨੂੰ ਬਿਨਾਂ ਸੱਟ ਲੱਗੇ ਉਥੋਂ ਭਜਾਇਆ ਜਾ ਸਕਦਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ 'ਚ ਇਸ ਨੂੰ 399 ਡਾਲਰ (ਲਗਭਗ 26 ਹਜ਼ਾਰ ਰੁਪਏ) ਦੀ ਕੀਮਤ 'ਚ ਵਿਕਰੀ ਲਈ ਉਪਲਬਧ ਕੀਤਾ ਜਾਵੇਗਾ।