ਸਨਕੀ ਆਸ਼ਕ ਦਾ ਵੱਡਾ ਕਾਰਾ! ਵਿਆਹ ਤੋਂ ਇਨਕਾਰ ਕਰਨ ''ਤੇ ਕੁੜੀ ਦੇ ਘਰ ਬਾਹਰ ਚਲਾਈਆਂ ਗੋਲੀਆਂ
Wednesday, Jun 11, 2025 - 08:40 PM (IST)
ਅੰਮ੍ਰਿਤਸਰ (ਸਾਗਰ) : ਅੰਮ੍ਰਿਤਸਰ 'ਚ ਕੁੜੀ ਦੇ ਘਰ ਗੋਲੀਬਾਰੀ ਕਰਨ ਵਾਲੇ ਨੌਜਵਾਨ ਨੂੰ ਪਿਸਤੌਲ ਅਤੇ ਉਸਦੇ ਸਾਥੀ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਕੁੜੀ ਨੇ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਤੋਂ ਬਾਅਦ ਸਿਰਫਿਰੇ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਮੋਹਕਮਪੁਰਾ ਥਾਣੇ ਦੇ ਅਧਿਕਾਰੀਆਂ ਨੇ ਇਹ ਕਾਰਵਾਈ ਡਾ. ਸ਼ੀਤਲ ਸਿੰਘ ਏਸੀਪੀ ਈਸਟ ਦੀ ਅਗਵਾਈ ਹੇਠ ਕੀਤੀ।
ਪੰਜਾਬ 'ਚ ਵਿਆਹੁਤਾ ਦਾ ਕਾਰਾ! ਇੰਸਟਾਗ੍ਰਾਮ ਦੀ ਦੋਸਤੀ ਮਗਰੋਂ ਘਰ 'ਚ ਵਾੜਿਆ ਆਸ਼ਕ ਤੇ ਫਿਰ...
ਸ਼ਿਕਾਇਤਕਰਤਾ ਦਵਿੰਦਰ ਕੁਮਾਰ ਨੇ ਦੱਸਿਆ ਕਿ ਉਹ ਚੰਡੀਗੜ੍ਹ ਵਿੱਚ ਫਲੈਕਸ ਬੋਰਡਾਂ 'ਤੇ ਕੰਮ ਕਰਦਾ ਹੈ। ਉਹ ਵਿਆਹ ਲਈ ਇੱਕ ਕੁੜੀ ਨਾਲ ਗੱਲਬਾਤ ਕਰ ਰਿਹਾ ਸੀ। ਮੁਲਜ਼ਮ ਗੁਰਪ੍ਰੀਤ ਸਿੰਘ ਉਰਫ਼ ਗੋਪੀ ਜੱਜ ਨਗਰ ਮੋਹਕਮਪੁਰਾ ਦਾ ਰਹਿਣ ਵਾਲਾ ਹੈ। ਪਹਿਲਾਂ ਲੜਕੀ ਦੇ ਵਿਆਹ ਦੀ ਗੱਲ ਗੁਰਪ੍ਰੀਤ ਨਾਲ ਹੋ ਰਹੀ ਸੀ। ਲੜਕੀ ਨੇ ਗੁਰਪ੍ਰੀਤ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਗੁਰਪ੍ਰੀਤ ਲੜਕੀ 'ਤੇ ਵਿਆਹ ਲਈ ਦਬਾਅ ਪਾ ਰਿਹਾ ਸੀ।
26 ਅਪ੍ਰੈਲ ਦੀ ਰਾਤ ਨੂੰ ਲਗਭਗ 2 ਵਜੇ, ਗੁਰਪ੍ਰੀਤ ਆਪਣੇ ਇੱਕ ਸਾਥੀ ਨਾਲ ਬਿਨਾਂ ਨੰਬਰ ਪਲੇਟ ਵਾਲੇ ਕਾਲੇ ਰੰਗ ਦੇ ਮੋਟਰਸਾਈਕਲ 'ਤੇ ਆਇਆ। ਗੁਰਪ੍ਰੀਤ ਦੇ ਹੱਥ ਵਿੱਚ ਪਿਸਤੌਲ ਸੀ। ਉਸਨੇ ਦਵਿੰਦਰ ਦੇ ਘਰ 'ਤੇ ਤਿੰਨ ਗੋਲੀਆਂ ਚਲਾਈਆਂ। ਇਸ ਤੋਂ ਬਾਅਦ, ਉਸਨੇ ਹਵਾ ਵਿੱਚ ਦੋ ਗੋਲੀਆਂ ਚਲਾਈਆਂ ਅਤੇ ਆਪਣੇ ਸਾਥੀ ਨਾਲ ਭੱਜ ਗਿਆ। ਪੁਲਸ ਪਾਰਟੀ ਨੇ ਮਾਮਲੇ ਦੀ ਜਾਂਚ ਕੀਤੀ ਅਤੇ ਮਾਮਲੇ ਦੇ ਮੁੱਖ ਦੋਸ਼ੀ ਗੁਰਪ੍ਰੀਤ ਸਿੰਘ ਉਰਫ਼ ਗੋਪੀ, ਵਾਸੀ ਪਿੰਡ ਜੱਲੂਕੇ, ਜ਼ਿਲ੍ਹਾ ਫਿਰੋਜ਼ਪੁਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਪੰਜਾਬ 'ਚ ਵੱਡੀ ਵਾਰਦਾਤ! ਪਤੀ ਵੱਲੋਂ ਤੇਜ਼ਧਾਰ ਹਥਿਆਰ ਨਾਲ ਪਤਨੀ ਦਾ ਕਤਲ
ਪੁਲਸ ਨੇ ਦੱਸਿਆ ਕਿ ਉਸਨੇ ਆਪਣੇ ਕੋਲ ਮੌਜੂਦ ਪਿਸਤੌਲ ਆਪਣੇ ਦੋਸਤ ਸੰਨੀ ਨੂੰ ਦੇ ਦਿੱਤਾ ਅਤੇ ਘਰੋਂ ਚਲਾ ਗਿਆ। ਸੰਨੀ ਨੂੰ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਸੀ ਅਤੇ 10 ਜੂਨ ਨੂੰ ਉਸਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਸ ਤੋਂ .32 ਬੋਰ ਦਾ ਪਿਸਤੌਲ ਬਰਾਮਦ ਕੀਤਾ ਗਿਆ ਸੀ ਅਤੇ ਆਰੋਪੀ ਸ਼ਰਨਜੀਤ ਸਿੰਘ ਉਰਫ ਸੂਰਜ ਨੂੰ ਅਜੇ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Related News
ਯੂਕੇ ਦੀ ਧਰਤੀ ਤੋਂ ਗੂੰਜਿਆ ਜਥੇ. ਗੜਗੱਜ ਦਾ ਸੰਦੇਸ਼: ਸਿੱਖ ਪਛਾਣ, ਗੁਰਮਤਿ ਕਦਰਾਂ-ਕੀਮਤਾਂ ਤੇ ਏਕਤਾ ਨੂੰ ਬਣਾਓ ਮਜ਼ਬੂਤ
