ਪ੍ਰਿੰਟਿੰਗ ਤੋਂ ਇਲਾਵਾ ਵੀ ਬਹੁਤ ਕੁਝ ਕਰ ਸਕਦੈ ਇਹ ਪ੍ਰਿੰਟਰ

Wednesday, Aug 24, 2016 - 12:49 PM (IST)

ਪ੍ਰਿੰਟਿੰਗ ਤੋਂ ਇਲਾਵਾ ਵੀ ਬਹੁਤ ਕੁਝ ਕਰ ਸਕਦੈ ਇਹ ਪ੍ਰਿੰਟਰ
ਜਲੰਧਰ-ਮਾਰਕੀਟ ''ਚ ਕਈ ਪ੍ਰਿੰਟਰਜ਼ ਮੌਜ਼ੂਦ ਹਨ ਜਿਨ੍ਹਾਂ ਤੋਂ ਰੰਗੀਨ ਈਮੇਜਜ਼ ਤੋਂ ਲੈ ਕੇ ਕਈ ਤਰ੍ਹਾਂ ਦੇ ਡਾਕਿਊਮੈਂਟਜ਼ ਪ੍ਰਿੰਟ ਕੀਤੇ ਜਾਂਦੇ ਹਨ। ਹਾਲ ਹੀ ''ਚ ਬਰਦਰ ਐੱਮ.ਐੱਫ.ਸੀ.-ਜੇ.480ਡੀ.ਡਬਲਿਊ. ਇੰਕਜੈਟ ਪ੍ਰਿੰਟਰ ਨੂੰ ਸਸਤੀ ਕੀਮਤ ਨਾਲ ਪੇਸ਼ ਕੀਤਾ ਗਿਆ ਹੈ। ਇਹ ਇਕ ਮਲਟੀਫਕੰਸ਼ਨ ਪ੍ਰਿੰਟਰ ਹੈ ਜਿਸ ''ਚ ਇਕ ਫੈਕਸ ਮਸ਼ੀਨ, ਕਾਪੀ ਅਤੇ ਸਕੈਨਰ ਨੂੰ ਇਕੋ ਕੰਪੈਕਟ ਮਸ਼ੀਨ ''ਚ ਪੇਸ਼ ਕੀਤਾ ਗਿਆ ਹੈ। ਸਟੈਪਲਜ਼ ਅਤੇ ਆਫਿਸ ਡਿਪੋਟ ਦੋਨਾਂ ਨੂੰ ਹੀ 50 ਡਾਲਰ ਦੀ ਕੀਮਤ ਦੇ ਨਾਲ ਸੇਲ ਕੀਤਾ ਜਾ ਰਿਹਾ ਹੈ, ਜਿਸ ''ਚ ਸ਼ਿਪਿੰਗ ਬਿਲਕੁਲ ਮੁਫਤ ਦਿੱਤੀ ਜਾ ਰਹੀ ਹੈ। ਇਹ ਪੁਰਾਣੇ ਪ੍ਰਿੰਟਰ ਦਾ ਅਪਡੇਟਿਡ ਮਾਡਲ ਹੈ ਜਿਸ ਦੇ ਫੀਚਰਸ ''ਚ ਕੁੱਝ ਬਦਲਾਅ ਲਿਆਂਦਾ ਗਿਆ ਹੈ। 
 
ਇਸ ਨਵੇਂ ਵਰਜਨ ''ਚ ਸਭ ਕੁੱਝ ਦਿੱਤਾ ਗਿਆ ਹੈ ਜਿਸ ''ਚ ਕੁਇਕ ਆਊਟਪੁਟ ਸਪੀਡ, ਇਕ ਆਟੋ-ਡਾਕਿਊਮੈਂਟ ਫੀਡਰ, ਇਕ ਆਟੋ ਡੁਪਲੈਕਸਰ ਜੋ ਪੇਪਰ ਦੀ ਇਕ ਸਿੰਗਲ ਸ਼ੀਟ ਨੂੰ ਦੋਨੋਂ ਸਾਈਡ ਤੋਂ ਪ੍ਰਿੰਟ ਕਰ ਸਕਦਾ ਹੈ, ਇਕ ਅਜਿਹਾ ਸਾਫਟਵੇਅਰ ਵੀ ਦਿੱਤਾ ਗਿਆ ਹੈ ਜਿਸ ਨਾਲ ਰਿਮੋਟ ਤਕਨੀਕ ਨਾਲ ਪ੍ਰਿੰਟ, ਸਕੈਨ ਕੀਤਾ ਜਾ ਸਕਦਾ ਹੈ। ਇੰਨਾ ਹੀ ਨਹੀਂ ਇਸ ਪ੍ਰਿੰਟਰ ਤੋਂ ਆਈ.ਓ.ਐੱਸ. ਅਤੇ ਐਂਡ੍ਰਾਇਡ ਡਿਵਾਈਸਿਜ਼ ਦੀ ਵਰਤੋਂ ਨਾਲ ਵੀ ਡਾਕਿਊਮੈਂਟ ਅਤੇ ਫੋਟੋਜ਼ ਨੂੰ ਪ੍ਰਿੰਟ ਕੀਤਾ ਜਾ ਸਕਦਾ ਹੈ। ਇਹ ਪਹਿਲੇ ਮਾਡਲ ਤੋਂ ਆਕਾਰ ''ਚ ਥੋੜਾ ਛੋਟਾ ਹੈ ਅਤੇ ਇਸ ''ਚ ਇਕ ਯੂ.ਐੱਸ.ਬੀ. ਪੋਰਟ ਵੀ ਦਿੱਤੀ ਗਈ ਹੈ ਜਿਸ ਨਾਲ ਤੁਸੀਂ ਡਾਇਰੈਕਟ ਸਟੋਰੇਜ ਕਾਰਡ ਦੁਆਰਾ ਪ੍ਰਿੰਟ ਕੱਢ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਸਕੈਨ ਕੀਤੇ ਡਾਕਿਊਮੈਂਟਸ ਨੂੰ ਇਕ ਕਾਰਡ ''ਚ ਸਟੋਰ ਵੀ ਕਰ ਸਕਦੇ ਹੋ। ਸਟੈਪਲਜ਼ ਅਤੇ ਆਫਿਸ ਡਿਪੋਟ ''ਤੇ ਇਹ 50 ਡਾਲਰ ''ਚ ਉਪਲੱਬਧ ਹੈ।

Related News