ਓਏ ਛੋਟੂ! ਪੰਜਾਬ ਪੁਲਸ ਖਿਡਾਰੀਆਂ ਦੀ ਸੇਵਾ ਵੀ ਕਰਦੀ ਐ!

Friday, Jul 18, 2025 - 01:24 AM (IST)

ਓਏ ਛੋਟੂ! ਪੰਜਾਬ ਪੁਲਸ ਖਿਡਾਰੀਆਂ ਦੀ ਸੇਵਾ ਵੀ ਕਰਦੀ ਐ!

ਅੱਪਰਾ (ਅਜਮੇਰ) - ਇਥੋਂ ਕੁਝ ਦੂਰ ਪਿੰਡ ਮੰਡੀ ਦੀ ਗਰਾਊਂਡ ’ਚ ਐੱਨ. ਆਰ. ਆਈ. ਸਪੋਰਟਸ ਕਲੱਬ ਮੰਡੀ ਦੇ ਪ੍ਰਧਾਨ ਬਲਵੀਰ ਸਿੰਘ ਢਿੱਲੋਂ ਯੂ. ਐੱਸ. ਏ., ਚੇਅਰਮੈਨ ਜਰਨੈਲ ਸਿੰਘ ਢਿੱਲੋਂ ਕੈਨੇਡਾ, ਜੋਗਿੰਦਰ ਸਿੰਘ ਢਿੱਲੋਂ ਯੂ. ਕੇ., ਅਵਤਾਰ ਸਿੰਘ ਢਿੱਲੋਂ ਕੈਨੇਡਾ, ਰੁਵਿੰਦਰ ਕੌਸ਼ਲ ਯੂ. ਐੱਸ. ਏ., ਰਵਿੰਦਰ ਕੁਮਾਰ ਸਾਬਕਾ ਸਰਪੰਚ, ਪਰਮਜੀਤ ਸਿੰਘ ਐੱਸ. ਡੀ. ਓ., ਜਰਨੈਲ ਸਿੰਘ ਕੋਟ, ਕੁਲਵਿੰਦਰ ਸਿੰਘ, ਪ੍ਰਿੰਸੀਪਲ ਤੇ ਦੀਪਾ ਢਿੱਲੋਂ ਸਪੇਨ ਦੇ ਸਹਿਯੋਗ ਨਾਲ ਕਬੱਡੀ ਕੋਚ ਹਰਜੀਤ ਸਿੰਘ ਮੰਡੀ ਅਤੇ ਦਵਿੰਦਰ ਸਿੰਘ ਵਲੋਂ ਬੱਚਿਆਂ ਨੂੰ ਰੋਜ਼ਾਨਾ ਕਬੱਡੀ ਖੇਡ ਦੀ ਪ੍ਰੈਕਟਿਸ ਕਰਵਾਈ ਜਾਂਦੀ ਹੈ।

ਪਿੰਡਾਂ ਵਿਚ ਗਸ਼ਤ ਦੌਰਾਨ ਪਿੰਡ ਮੰਡੀ ’ਚ ਬੱਚਿਆਂ ਨੂੰ ਖੇਡਦਿਆਂ ਵੇਖ ਕੇ ਪੁਲਸ ਚੌਕੀ ਅੱਪਰਾ ਦੇ ਇੰਚਾਰਜ ਸਬ-ਇੰਸਪੈਕਟਰ ਨਿਰਮਲ ਸਿੰਘ ਗਰਾਊਂਡ ’ਚ ਗਏ। ਉਨ੍ਹਾਂ ਬੱਚਿਆਂ ਦੀ ਹੌਸਲਾ ਅਫਜ਼ਾਈ ਕੀਤੀ। ਉਨ੍ਹਾਂ ਕੋਚ ਹਰਜੀਤ ਸਿੰਘ ਨੂੰ ਪੁੱਛਿਆ ਕਿ ਬੱਚਿਆਂ ਨੂੰ ਕਿਸ ਚੀਜ਼ ਦੀ ਲੋੜ ਹੈ ਤਾਂ ਉਨ੍ਹਾਂ ਦੱਸਿਆ ਕਿ ਬੱਚੇ ਮਿਹਨਤੀ ਪਰਿਵਾਰਾਂ ਦੇ ਹਨ, ਜੇਕਰ ਇਨ੍ਹਾਂ ਨੂੰ ਡਰਾਈਫਰੂਟ ਮਿਲ ਜਾਵੇ ਤਾਂ ਚੰਗੀ ਗੱਲ ਹੈ, ਤਾਂ ਐੱਸ. ਆਈ. ਨਿਰਮਲ ਸਿੰਘ ਨੇ ਉਸੇ ਵੇਲੇ ਡਰਾਈਫਰੂਟ ਮੰਗਵਾ ਕੇ ਬੱਚਿਆਂ ਨੂੰ ਦਿੱਤਾ। ਇਸ ਸੇਵਾ ਲਈ ਹਰਜੀਤ ਸਿੰਘ ਮੰਡੀ ਕਬੱਡੀ ਕੋਚ ਨੇ ਉਨ੍ਹਾਂ ਦਾ ਧੰਨਵਾਦ ਕੀਤਾ।
 


author

Inder Prajapati

Content Editor

Related News