CM ਮਾਨ ਦੀ ਚਿਤਾਵਨੀ, ਆਉਣ ਵਾਲੇ ਦਿਨਾਂ ''ਚ ਬਹੁਤ ਕੁਝ ਸਾਹਮਣੇ ਆਉਣ ਵਾਲਾ, ਤਿਆਰ ਰਹੋ
Saturday, Jul 26, 2025 - 06:58 PM (IST)

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਸਖ਼ਤ ਸ਼ਬਦਾਂ ਵਿਚ ਚਿਤਾਵਨੀ ਦਿੰਦਿਆਂ ਆਖਿਆ ਹੈ ਕਿ ਆਉਣ ਵਾਲੇ ਦਿਨਾਂ ਵਿਚ ਬਹੁਤ ਕੁਝ ਸਾਹਮਣੇ ਆਉਣ ਵਾਲਾ ਹੈ, ਜਿਸ ਜਿਸ ਨੇ ਪੰਜਾਬ ਨੂੰ ਲੁੱਟਿਆ ਅਤੇ ਪੰਜਾਬ ਦੀ ਜਵਾਨੀ ਦਾ ਘਾਣ ਕੀਤਾ ਹੈ, ਉਸ 'ਤੇ ਕੋਈ ਤਰਸ ਨਹੀਂ ਕੀਤਾ ਜਾਵੇਗਾ। ਸਾਰਿਆਂ 'ਤੇ ਪੱਕੇ ਪੈਰੀਂ ਕਾਰਵਾਈ ਕਰਾਂਗੇ। ਤੁਸੀਂ ਸਾਰਿਆਂ ਨੂੰ ਪੰਜਾਬ ਲੁੱਟਿਆ ਹੈ, ਉਸ ਦਾ ਹਿਸਾਬ ਹੋਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਪੰਜਾਬ ਉਪਰ ਰਾਜ ਕਰਨ ਵਾਲਿਆਂ ਨੇ ਹੀ ਪੰਜਾਬ ਦੇ ਮੱਥੇ 'ਤੇ ਚਿੱਟੇ ਦਾ ਦਾਗ ਲਗਾਇਆ। ਇਹ ਲੋਕ ਵੱਡੇ ਸਮੱਗਲਰਾਂ ਦੀਆਂ ਪੁਸ਼ਤਪਨਾਹੀਆਂ ਕਰਦੇ ਰਹੇ, ਉਨ੍ਹਾਂ ਦੀਆਂ ਆਪਣੀਆਂ ਗੱਡੀਆਂ ਵਿਚ ਚਿੱਟਾ ਜਾਂਦਾ ਰਿਹਾ, ਸਮੱਗਲਰ ਉਨ੍ਹਾਂ ਦੇ ਘਰ ਵੀ ਰਹਿੰਦੇ ਰਹੇ। ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਅਸੀਂ ਪੰਜਾਬ ਨੂੰ ਨਸ਼ਾ ਮਕੁਤ ਕਰਾਂਗਾ। ਜਦੋਂ ਅਸੀਂ ਸੱਤਾ 'ਤੇ ਆਏ ਤਾਂ ਕੇਸ ਬਹੁਤ ਜ਼ਿਆਦਾ ਖਰਾਬ ਕੀਤੇ ਹੋਏ ਸਨ, ਜਿਨ੍ਹਾਂ ਨੂੰ ਠੀਕ ਕਰਨ ਲਈ ਸਮਾਂ ਲੱਗ ਗਿਆ।
ਇਹ ਵੀ ਪੜ੍ਹੋ : 25 ਨਵੰਬਰ ਨੂੰ ਸਾਰੇ ਦੇਸ਼ ਵਿਚ ਛੁੱਟੀ ! SGPC ਨੇ ਕੇਂਦਰ ਅੱਗੇ ਰੱਖੀ ਮੰਗ
ਹੁਣ ਅਸੀਂ ਜਦੋਂ ਨਸ਼ੇ ਖਿਲਾਫ ਜੰਗੀ ਪੱਧਰ 'ਤੇ ਕਾਰਵਾਈ ਸ਼ੁਰੂ ਕੀਤੀ ਤਾਂ ਇਨ੍ਹਾਂ ਲੋਕਾਂ ਦੇ ਦੋਗਲੇ ਚਿਹਰੇ ਸਾਹਮਣੇ ਆਉਣ ਲੱਗ ਪਏ ਹਨ। ਕੈਪਟਨ ਅਮਰਿੰਦਰ ਸਿੰਘ ਨਸ਼ਾ ਸਮੱਗਲਰਾਂ ਦੇ ਹੱਕ ਵਿਚ ਬਿਆਨ ਦੇ ਰਹੇ ਹਨ, ਜਿਨ੍ਹਾਂ ਦਾ ਆਖਣਾ ਹੈ ਕਿ ਮਾਨਵੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ, ਬਿਕਰਮ ਮਜੀਠੀਆ ਨੂੰ ਇਸ ਤਰ੍ਹਾਂ ਗ੍ਰਿਫ਼ਤਾਰ ਨਹੀਂ ਕਰਨਾ ਚਾਹੀਦਾ ਸੀ। ਇਸ ਤੋਂ ਪਹਿਲਾਂ ਚਰਨਜੀਤ ਚੰਨੀ ਨੇ ਵੀ ਅਜਿਹਾ ਹੀ ਬਿਆਨ ਦਿੱਤਾ ਸੀ। ਜਦੋਂ ਲੋਕਾਂ ਨੇ ਚੰਨੀ ਦੇ ਇਸ ਬਿਆਨ ਦਾ ਵਿਰੋਧ ਕੀਤਾ ਤਾਂ ਉਹ ਮੁੱਕਰ ਗਏ। ਰਵਨੀਤ ਬਿੱਟੂ ਤੱਕ ਨੇ ਸਮੱਗਲਰਾਂ ਦੀ ਹਮਾਇਤ ਕੀਤੀ। ਸੁਖਪਾਲ ਖਹਿਰਾ ਖੁਦ ਉਨ੍ਹਾਂ ਵਿਚੋਂ ਹੈ, ਜਿਸ ਨੇ ਇਸ ਦੀ ਹਿਮਾਇਤ ਕੀਤੀ। ਪ੍ਰਤਾਪ ਬਾਜਵਾ ਨੇ ਹਿਮਾਇਤ ਕੀਤੀ। ਇਸ ਤੋਂ ਸਾਬਤ ਹੋ ਗਿਆ ਹੈ ਕਿ ਇਹ ਸਾਰੇ ਆਪਸ ਵਿਚ ਮਿਲੇ ਹੋਏ ਹਨ। ਪੰਜਾਬ ਇਨ੍ਹਾਂ ਨੂੰ ਕਦੇ ਮੁਆਫ ਨਹੀਂ ਕਰੇਗਾ।
ਇਹ ਵੀ ਪੜ੍ਹੋ : ਸਰਹਿੰਦ ਨਹਿਰ 'ਚੋਂ 11 ਲੋਕਾਂ ਦੀਆਂ ਜਾਨਾਂ ਬਚਾਉਣ ਵਾਲੇ ਕ੍ਰਿਸ਼ਨ ਤੇ ਜਸਕਰਨ ਲਈ ਵੱਡਾ ਐਲਾਨ
ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਇਹ ਸਪੱਸ਼ਟ ਕਰੇ ਕਿ ਉਨ੍ਹਾਂ ਦੇ ਦੋ ਵੱਡੇ ਲੀਡਰ ਸਮੱਗਲਰਾਂ ਦੇ ਹੱਕ ਵਿਚ ਬਿਆਨ ਦੇ ਰਹੇ ਹਨ ਕਿ ਉਹ ਇਨ੍ਹਾਂ ਦੇ ਨਾਲ ਹੈ। ਕਾਂਗਰਸ ਦੇ ਤਿੰਨ ਵੱਡੇ ਲੀਡਰਾਂ ਨੇ ਸੱਗਲਰਾਂ ਦੇ ਹੱਕ ਵਿਚ ਬਿਆਨ ਦਿੱਤੇ ਹਨ, ਲਿਹਾਜ਼ਾ ਕਾਂਗਰਸ ਨੂੰ ਵੀ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ। ਬਾਬਾ ਬਕਾਲਾ ਸਾਹਿਬ ਵਿਖੇ ਰੈਲੀ ਵਿਚ ਪ੍ਰਤਾਪ ਬਾਜਵਾ ਆਖ ਰਹੇ ਸਨ ਕਿ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਆਖ ਦਿੱਤਾ ਹੈ ਕਿ ਕਾਂਗਰਸ ਦੀ ਸਰਕਾਰ ਆਉਣ 'ਤੇ ਇਨ੍ਹਾਂ ਸਮੱਗਲਰਾਂ ਦੇ ਗਲ ਵਿਚ ਰੱਸਾ ਪਾ ਕੇ ਘੜੀਸਦੇ ਹੋਏ ਲੈ ਕੇ ਜਾਵਾਂਗੇ ਅਤੇ ਅੱਜ ਇਹ ਆਖ ਰਹੇ ਹਨ ਕਿ ਇਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕਰਨਾ ਚਾਹੀਦਾ ਸੀ। ਚਰਨਜੀਤ ਚੰਨੀ ਨੇ ਖੁਦ ਐੱਫ. ਆਈ. ਆਰ. ਦਰਜ ਕਰਵਾਈ ਅੱਜ ਇਹ ਵਿਰੋਧ ਕਰ ਰਹੇ ਹਨ। ਅੱਜ ਚਾਚੇ-ਭਤੀਜੇ ਦੀ ਗੰਢਤੁੱਪ ਦਾ ਪਰਦਾਫਾਸ਼ ਹੋ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਜਾਰੀ ਹੋਏ ਹੁਕਮ, ਇਨ੍ਹਾਂ ਲੋਕਾਂ ਨੂੰ ਤੁਰੰਤ ਪਿੰਡ ਛੱਡਣ ਲਈ ਕਿਹਾ ਗਿਆ
ਆਉਣ ਵਾਲੇ ਦਿਨਾਂ ਵਿਚ ਬਹੁਤ ਕੁਝ ਸਾਹਮਣੇ ਆਉਣ ਵਾਲਾ ਹੈ, ਪੱਕੇ ਪੈਰੀਂ ਕਾਰਵਾਈ ਕਰਾਂਗੇ, ਤੁਸੀਂ ਸਾਰਿਆਂ ਨੇ ਪੰਜਾਬ ਲੁੱਟਿਆ ਹੈ, ਉਸ ਦਾ ਹਿਸਾਬ ਹੋਵੇਗਾ। ਅੱਜ ਦੇ ਇਸ ਬਿਆਨ ਨਾਲ ਸਪੱਸ਼ਟ ਹੋ ਗਿਆ ਹੈ ਕਿ ਸਾਰੇ ਆਪਸ ਵਿਚ ਰਲੇ ਹੋਏ ਹਨ। ਬੱਸ ਇਕ ਦੂਜੇ ਨੂੰ ਉਪਰੋਂ-ਉਪਰੋਂ ਮਾੜਾ ਚੰਗਾ ਆਖ ਕੇ ਕੰਮ ਸਾਰ ਲੈਂਦੇ ਸੀ ਪਰ ਅੰਦਰੋਂ ਇਹ ਪੰਜਾਬ ਦੇ ਵਿਰੁੱਧ ਹਨ। ਮੁੱਖ ਮੰਤਰੀ ਨੇ ਕਿਹਾ ਕਿ ਨੇ ਵੀ ਪੰਜਾਬ ਦਾ ਇਕ ਰੁਪਿਆ ਵੀ ਲੁੱਟਿਆ ਅਤੇ ਜਵਾਨੀ ਦਾ ਘਾਣ ਕੀਤਾ ਉਸ 'ਤੇ ਕੋਈ ਤਰਸ ਨਹੀਂ ਹੋਵੇਗਾ।
ਇਹ ਵੀ ਪੜ੍ਹੋ : ਪੰਜਾਬੀਆਂ ਲਈ ਡਰਾਉਣੀ ਖ਼ਬਰ, ਹੋਸ਼ ਉੱਡਾ ਦੇਣ ਵਾਲੀ ਰਿਪੋਰਟ ਆਈ ਸਾਹਮਣੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e