ਨੈਸ਼ਨਲ ਹਾਈਵੇਅ ''ਤੇ ਪਿਆ ਵੱਡਾ ਟੋਇਆ! ਕਿਸੇ ਵੇਲੇ ਵੀ ਵਾਪਰ ਸਕਦੈ ਹਾਦਸਾ

Monday, Jul 14, 2025 - 12:44 PM (IST)

ਨੈਸ਼ਨਲ ਹਾਈਵੇਅ ''ਤੇ ਪਿਆ ਵੱਡਾ ਟੋਇਆ! ਕਿਸੇ ਵੇਲੇ ਵੀ ਵਾਪਰ ਸਕਦੈ ਹਾਦਸਾ

ਖੰਨਾ (ਬਿਪਨ): ਪੰਜਾਬ ਦੇ ਖੰਨਾ ਇਲਾਕੇ ਵਿਚ ਜਲੰਧਰ-ਪਾਣੀਪਤ ਨੈਸ਼ਨਲ ਹਾਈਵੇਅ ਦੀ ਹਾਲਤ ਵੇਖ ਕੇ ਲੱਗਦਾ ਹੈ ਕਿ ਇੰਜੀਨੀਅਰਿੰਗ ਅਤੇ ਪ੍ਰਸ਼ਾਸਨ ਦੋਵੇਂ ਹੀ ਗਹਿਰੀ ਨੀਂਦ ਵਿਚ ਹਨ। ਕਦੇ ਪੁਲ਼ ਧੱਸ ਜਾਂਦਾ ਹੈ, ਕਦੇ ਪੁਲ਼ ਉੱਪਰੋਂ ਸੜਕ ਟੁੱਟ ਜਾਂਦੀ ਹੈ, ਤੇ ਹੁਣ ਸਮਰਾਲਾ ਪੁਲ ਤੋਂ ਇਕ ਹੋਰ ਖ਼ਤਰਨਾਕ ਖ਼ਬਰ ਆਈ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਹੁੰਮਸ ਭਰੀ ਗਰਮੀ ਵਿਚਾਲੇ ਮੌਸਮ ਵਿਭਾਗ ਦੀ ਨਵੀਂ ਭਵਿੱਖਬਾਣੀ

PunjabKesari

ਸਮਰਾਲਾ ਪੁਲ਼ ਉੱਤੇ ਸੜਕ ਵਿਚ ਮੁੜ ਇਕ ਡੂੰਘਾ ਟੋਇਆ ਪੈ ਗਿਆ ਹੈ- ਜੋ ਸਿਰਫ਼ ਇਕ ਗੱਡੀ ਦਾ ਟਾਇਰ ਨਹੀਂ, ਸਿੱਧਾ ਕਿਸੇ ਦੀ ਜਾਨ ਲੈ ਸਕਦਾ ਹੈ। ਇਹ ਲਾਪਰਵਾਹੀ ਸਿੱਧਾ ਵੱਡੇ ਜਾਨੀ ਨੁਕਸਾਨ ਦਾ ਕਾਰਨ ਬਣ ਸਕਦੀ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਸਮਰਾਲਾ ਪੁਲ਼ ਉੱਤੇ ਤੁਰੰਤ ਮੁਰੰਮਤ ਕੰਮ ਸ਼ੁਰੂ ਕੀਤਾ ਜਾਵੇ। ਰਾਹਗੀਰਾਂ ਨੇ ਮੰਗ ਕੀਤੀ ਕਿ ਇੰਜੀਨੀਅਰਿੰਗ ਟੀਮ ਵੱਲੋਂ ਸਾਰੇ ਹਾਈਵੇਅ ਦੀ ਜਾਂਚ ਕੀਤੀ ਜਾਵੇ ਤੇ ਜਿਨ੍ਹਾਂ ਨੇ ਇਹ ਕੰਮ ਕੀਤਾ, ਉਨ੍ਹਾਂ ਦੀ ਜਵਾਬਦੇਹੀ ਨਿਰਧਾਰਤ ਕੀਤੀ ਜਾਵੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News