ਖ਼ਤਮ ਹੋਈ ਉਡੀਕ! Stylish Design ਤੇ ਸ਼ਾਨਦਾਰ AI ਫੀਚਰਜ਼ ਨਾਲ ਲਾਂਚ ਹੋਣ ਜਾ ਰਿਹੈ Vivo ਦਾ ਇਹ ਧਾਕੜ Smartphone
Thursday, Apr 03, 2025 - 02:32 PM (IST)

ਗੈਜੇਟ ਡੈਸਕ - Vivo ਹੌਲੀ-ਹੌਲੀ ਭਾਰਤ ’ਚ ਆਪਣੇ ਨਵੇਂ V ਸੀਰੀਜ਼ ਦੇ ਸਮਾਰਟਫੋਨ ਲਾਂਚ ਕਰ ਰਿਹਾ ਹੈ। ਇਸ ਸਾਲ ਫਰਵਰੀ ’ਚ, ਕੰਪਨੀ ਨੇ ਕੈਮਰਾ ਅਪਗ੍ਰੇਡ ਦੇ ਨਾਲ Vivo V50 ਪੇਸ਼ ਕੀਤਾ ਸੀ। ਹੁਣ ਕੰਪਨੀ ਨੇ ਇਸੇ ਲੜੀ ਦੇ ਇਕ ਹੋਰ ਮਾਡਲ, Vivo V50e, ਦੇ ਲਾਂਚ ਦਾ ਐਲਾਨ ਕੀਤਾ ਹੈ। ਇਹ ਸਮਾਰਟਫੋਨ ਲੰਬੇ ਸਮੇਂ ਤੋਂ ਖ਼ਬਰਾਂ ’ਚ ਹੈ ਅਤੇ ਹੁਣ ਵੀਵੋ ਨੇ ਇਸ ਨੂੰ ਅਧਿਕਾਰਤ ਤੌਰ 'ਤੇ ਟੀਜ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਵੀਵੋ ਦੇ ਨਵੇਂ ਟੀਜ਼ਰ ’ਚ, ਇਸ ਸਮਾਰਟਫੋਨ ਦੀ ਲਾਂਚ ਮਿਤੀ ਦੇ ਨਾਲ, ਕਈ ਮਹੱਤਵਪੂਰਨ ਫੀਚਰਜ਼ ਦਾ ਵੀ ਖੁਲਾਸਾ ਹੋਇਆ ਹੈ। ਜੇਕਰ ਤੁਸੀਂ ਸਟਾਈਲਿਸ਼ ਡਿਜ਼ਾਈਨ ਅਤੇ ਐਡਵਾਂਸਡ ਕੈਮਰਾ ਸਮਰੱਥਾਵਾਂ ਵਾਲਾ ਫੋਨ ਲੱਭ ਰਹੇ ਹੋ, ਤਾਂ ਜਾਣੋ Vivo V50e ਤੁਹਾਡੇ ਲਈ ਕੀ ਲਿਆ ਰਿਹਾ ਹੈ।
ਪੜ੍ਹੋ ਇਹ ਅਹਿਮ ਖਬਰ - AC ਨੂੰ ਧਿਆਨ ਨਾਲ ਕਰੋ ON, ਨਹੀਂ ਤਾਂ ਹਜ਼ਾਰਾਂ ਰੁਪਏ....
ਭਾਰਤ ’ਚ Vivo V50e ਲਾਂਚ ਦੀ ਮਿਤੀ
ਵੀਵੋ ਇੰਡੀਆ ਨੇ ਆਪਣੇ ਐਕਸ ਅਕਾਊਂਟ 'ਤੇ ਇਕ ਪੋਸਟ ਰਾਹੀਂ ਵੀਵੋ V50e ਦੀ ਲਾਂਚ ਮਿਤੀ ਦੀ ਪੁਸ਼ਟੀ ਕੀਤੀ ਹੈ। ਇਹ ਸਮਾਰਟਫੋਨ ਭਾਰਤ ’ਚ 10 ਅਪ੍ਰੈਲ 2025 ਨੂੰ ਦੁਪਹਿਰ 12 ਵਜੇ ਲਾਂਚ ਕੀਤਾ ਜਾਵੇਗਾ। ਇਸ ਦਾ ਮਤਲਬ ਹੈ ਕਿ ਹੁਣ ਸਾਨੂੰ ਇਸ ਸਮਾਰਟਫੋਨ ਦੇ ਪੂਰੇ ਫੀਚਰਜ਼ ਅਤੇ ਸਪੈਸੀਫਿਕੇਸ਼ਨਜ਼ ਜਾਣਨ ਲਈ ਸਿਰਫ 7 ਦਿਨ ਹੋਰ ਉਡੀਕ ਕਰਨੀ ਪਵੇਗੀ। ਇਸ ਤੋਂ ਇਲਾਵਾ, ਵੀਵੋ ਨੇ ਲਾਂਚ ਤੋਂ ਪਹਿਲਾਂ ਹੀ ਇਸ ਫੋਨ ਦੀਆਂ ਕੁਝ ਮੁੱਖ ਫੀਚਰਜ਼ ਦਾ ਖੁਲਾਸਾ ਕਰ ਦਿੱਤਾ ਹੈ, ਜੋ ਇਸ ਨੂੰ ਮੱਧ-ਰੇਂਜ ਦੇ ਸਮਾਰਟਫੋਨ ਖਰੀਦਦਾਰਾਂ ਲਈ ਇਕ ਆਕਰਸ਼ਕ ਵਿਕਲਪ ਬਣਾਉਂਦੀਆਂ ਹਨ।
ਡਿਸਪਲੇਅ
ਦੱਸ ਦਈਏ ਕਿ ਇਸ ਸਮਾਰਟਫੋਨ ’ਚ ਕਵਾਡ-ਕਵਰਡ AMOLED ਡਿਸਪਲੇਅ ਦਿੱਤੀ ਗਈ ਹੈ ਜੋ 120Hz ਰਿਫ੍ਰੈਸ਼ ਰੇਟ ਦੇ ਨਾਲ ਆਵੇਗਾ, ਇਸ ਦੇ ਨਾਲ ਹੀ ਇਹ ਨਾ ਸਿਰਫ ਸਮੂਦ ਅਤੇ ਫਲੂਡ ਐਕਸਪੀਰੀਅੰਸ ਦੇਵੇਗਾ ਸਗੋਂ ਵੀਡੀਓ ਸਟ੍ਰੀਮਿੰਗ ਅਤੇ ਗੇਮਿੰਗ ਲਈ ਵੀ ਸ਼ਾਨਦਾਰ ਸਾਬਤ ਹੋਵੇਗਾ। ਜੇਕਰ ਗੱਲ ਕੀਤੀ ਜਾਵੇ ਇਸ ਦੇ ਕਲਰ ਦੀ ਤਾਂ ਇਹ ਪਰਲ ਵ੍ਹਾੀਟ ਤੇ ਸਫਾਇਰ ਬਲੂ ’ਚ ਉਪਲਬਧ ਹੋਵੇਗਾ।
\ਪੜ੍ਹੋ ਇਹ ਅਹਿਮ ਖਬਰ - realme ਦੇ ਇਸ ਫੋਨ ’ਤੇ ਮਿਲ ਰਿਹੈ 4000 ਦਾ Discount! ਜਲਦੀ ਚੁੱਕੋ ਫਾਇਦੇ
ਡਸਟ ਤੇ ਵਾਟਰਪਰੂਫ ਡਿਜ਼ਾਇਨ
Vivo V50e ਨੂੰ IP68 ਅਤੇ IP69 ਰੇਟਿੰਗਾਂ ਮਿਲੀਆਂ ਹਨ, ਜਿਸ ਦਾ ਮਤਲਬ ਹੈ ਕਿ ਇਹ ਧੂੜ ਅਤੇ ਪਾਣੀ ਤੋਂ ਸੁਰੱਖਿਅਤ ਰਹੇਗਾ। ਇਹ ਉਨ੍ਹਾਂ ਉਪਭੋਗਤਾਵਾਂ ਲਈ ਖਾਸ ਤੌਰ 'ਤੇ ਵਧੀਆ ਹੋਵੇਗਾ ਜੋ ਯਾਤਰਾ ਦੌਰਾਨ ਜਾਂ ਬਰਸਾਤ ਦੇ ਮੌਸਮ ’ਚ ਵੀ ਬਿਨਾਂ ਕਿਸੇ ਚਿੰਤਾ ਦੇ ਫੋਨ ਦੀ ਵਰਤੋਂ ਕਰਨਾ ਚਾਹੁੰਦੇ ਹਨ।
ਕੈਮਰਾ
ਵੀਵੋ ਨੇ ਆਪਣਾ ਨਵਾਂ ਸਮਾਰਟਫੋਨ ਸਭ ਤੋਂ ਵਧੀਆ ਕੈਮਰਾ ਸੈੱਟਅਪ ਦੇ ਨਾਲ ਪੇਸ਼ ਕਰਨ ਦੀ ਤਿਆਰੀ ਕਰ ਲਈ ਹੈ। ਇਸ ’ਚ ਇਕ ਡਿਊਲ-ਕੈਮਰਾ ਸੈੱਟਅੱਪ ਦੇ ਨਾਲ 50MP Sony IMX882 ਮੁੱਖ ਕੈਮਰਾ ਉੱਚ-ਗੁਣਵੱਤਾ ਵਾਲੀ ਸੈਲਫੀ ਅਤੇ ਵੀਡੀਓ ਕਾਲਿੰਗ ਦਾ ਵਧੀਆ ਅਨੁਭਵ ਹੈ। ਜੋ OIS (ਆਪਟੀਕਲ ਇਮੇਜ ਸਟੈਬੀਲਾਈਜ਼ੇਸ਼ਨ) ਦੇ ਨਾਲ ਆਵੇਗਾ। ਇਸ ਨਾਲ, ਫੋਟੋਆਂ ਅਤੇ ਵੀਡੀਓ ਪਹਿਲਾਂ ਨਾਲੋਂ ਵਧੇਰੇ ਤਿੱਖੇ ਅਤੇ ਸਥਿਰ ਹੋਣਗੇ। ਇਕ ਗੋਲਾਕਾਰ ਔਰਾ ਲਾਈਟ ਜੋ ਰਾਤ ਦੀ ਫੋਟੋਗ੍ਰਾਫੀ ਅਤੇ ਪੋਰਟਰੇਟ ਨੂੰ ਵਧੀਆ ਬਣਾਏਗੀ।
ਪੜ੍ਹੋ ਇਹ ਅਹਿਮ ਖਬਰ - 11 ਅਪ੍ਰੈਲ ਨੂੰ iQOO ਸੀਰੀਜ਼ ਦੇ ਇਹ ਧਾਕੜ Phones ਹੋਣ ਜਾ ਰਹੇ ਲਾਂਚ! ਜਾਣੋ Features
AI ਫੀਚਰਜ਼ ਹੋਣਗੇ ਖਾਸ
- AI ਇਮੇਜ ਐਕਸਪੈਂਡਰ - ਇਮੇਜ ਕੁਆਲਿਟੀ ਨੂੰ ਬਿਹਤਰ ਬਣਾਉਣ ਅਤੇ ਬਿਹਤਰ ਆਉਟਪੁੱਟ ਦੇਣ ’ਚ ਮਦਦ ਕਰੇਗਾ।
- ਸਰਕਲ ਟੂ ਸਰਚ - ਖੋਜ ਅਨੁਭਵ ਨੂੰ ਆਸਾਨ ਬਣਾ ਦੇਵੇਗਾ।
- ਨੋਟ ਅਸਿਸਟ - ਨੋਟਸ ਦੇ ਪ੍ਰਬੰਧਨ ’ਚ ਮਦਦ ਕਰੇਗਾ।
- ਇਸ ਤੋਂ ਇਲਾਵਾ, ਇਸ ’ਚ ਕਈ AI-ਅਧਾਰਿਤ ਸਮਾਰਟ ਵਿਸ਼ੇਸ਼ਤਾਵਾਂ ਹੋਣਗੀਆਂ, ਜੋ ਇਸ ਨੂੰ ਹੋਰ ਉਪਭੋਗਤਾ-ਅਨੁਕੂਲ ਬਣਾਉਣਗੀਆਂ।
ਪੜ੍ਹੋ ਇਹ ਅਹਿਮ ਖਬਰ - AI ਫੀਚਰਜ਼ ਨਾਲ ਲੈਸ motorola ਦਾ ਇਹ Phone ਭਾਰਤ ’ਚ ਹੋਇਆ ਲਾਂਚ! ਜਾਣੋ ਕੀਮਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ