IBM ਦੇ ਵੈਸਟਨ ਸੁਪਰਕੰਪਿਊਟਰ ਦੀ ਵਰਤੋਂ ਕਰੇਗੀ ਇਹ 3D ਪ੍ਰਿੰਟਿਡ ਇਲੈਕਟ੍ਰਿਕ ਕਾਰ
Friday, Jun 17, 2016 - 01:33 PM (IST)

ਜਲੰਧਰ- ਹੁਣ ਤੱਕ ਤੁਸੀਂ ਕਈ ਸੈੱਲਫ ਡ੍ਰਾਈਵਿੰਗ ਕਾਰਾਂ ਬਾਰੇ ਸੁਣਿਆ ਅਤੇ ਦੇਖਿਆ ਹੋਵੇਗਾ। ਇਨ੍ਹਾਂ ਹੀ ਨਹੀਂ ਤੁਸੀਂ ਦੁਨੀਆਂ ਦੀ ਪਹਿਲੀ 3ਡੀ ਪ੍ਰਿੰਟਿਡ ਕਾਰ "Strati" ਬਾਰੇ ਵੀ ਸੁਣਿਆ ਹੋਵੇਗਾ ਜਿਸ ਨੂੰ 2014 ''ਚ ਲੋਕਲ ਮੋਟੋਰਜ਼ ਵੱਲੋਂ ਤਿਆਰ ਕੀਤਾ ਗਿਆ ਸੀ। ਹਾਲ ਹੀ ''ਚ ਲੋਕਲ ਮੋਟਰਜ਼ ਵੱਲੋਂ ਓਲੀ ਨਾਂ ਦੀ ਇਕ ਇਲੈਕਟ੍ਰਿਕ ਅਤੇ ਆਟੋਨੋਮੋਸ ਸ਼ਟਲ ਕਾਰ ਤਿਆਰ ਕੀਤੀ ਗਈ ਹੈ। ਇਕ ਰਿਪੋਰਟ ਦੇ ਅਨੁਸਾਰ ਇਸ ਸ਼ਟਲ ''ਚ ਆਈ.ਬੀ.ਐੱਮ. ਦੇ ਵੈਸਟਨ ਸੁਪਰਕੰਪਿਊਟਰ ਦੀ ਵਰਤੋਂ ਕੀਤੀ ਗਈ ਹੈ ਜਿਸ ਨਾਲ ਯਾਤਰੀ ਇਸ ਕਾਰ ਨੂੰ ਡ੍ਰਾਈਵ ਡਾਊਨਟਾਊਨ ਜਾਂ ਤਾਪਮਾਨ ''ਚ ਬਦਲਾਅ ਕਰਨ ਵਰਗੇ ਆਦੇਸ਼ ਦੇ ਸਕਦੇ ਹਨ।
ਓਲੀ ਪਹਿਲੀ ਅਜਿਹੀ ਸੈਲਫ-ਡ੍ਰਾਈਵਿੰਗ ਕਾਰ ਹੈ ਜਿਸ ''ਚ ਆਈ.ਬੀ.ਐੱਮ. ਦੇ ਵੈਸਟਨ ਦੀ ਵਰਤੋਂ ਕੀਤੀ ਗਈ ਹੈ। ਇਸ ਕਾਰ ''ਚ 12 ਲੋਕ ਫਿੱਟ ਹੋ ਸਕਦੇ ਹਨ ਅਤੇ ਇਸ ''ਚ ਲੀਡਾਰ, ਜੀ.ਪੀ.ਐੱਸ. ਅਤੇ ਐਕਸਟਰਨਲ ਕੈਮਰਿਆਂ ਦੀ ਨੇਵੀਗੇਟਸ਼ਨ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਸ਼ਟਲ ਦੀ ਸਪੀਡ ਦੀ ਗੱਲ ਕੀਤੀ ਜਾਵੇ ਤਾਂ ਇਹ 32 ਮੀਲ ਦੀ ਰੇਂਜ ਨਾਲ 12 ਮੀਲ ਦਾ ਸਫਰ 1 ਘੰਟੇ ''ਚ ਤੈਅ ਕਰ ਸਕਦੀ ਹੈ। ਇਸ ਸ਼ਟਲ ਦੇ ਟਰਿੱਪ ਨੂੰ ਡਿਸਟਰਿਕਟ ਆਫ ਕੋਲੰਬੀਆ ''ਚ ਪਬਲਿਕ ਰੋਡ ''ਤੇ ਲਿਆਂਦਾ ਜਾ ਰਿਹਾ ਹੈ। ਇਸ ਦੇ ਨਾਲ ਹੀ ਇਸ ਦਾ ਟਰਿੱਪ 2016 ਦੇ ਅੰਤ ਤੱਕ ਮਿਆਮੀ ਇਲਾਕੇ ਅਤੇ ਲਾਸ ਵੇਗਾਸ ''ਚ ਵੀ ਲਿਆਂਦਾ ਜਾਵੇਗਾ। ਓਲੀ ਨੂੰ ਨੈਸ਼ਨਲ ਹਾਰਬਰ, ਮੈਰੀਲੈਂਡ ''ਚ ਲੋਕਲ ਮੋਟਰਜ਼ ਦੇ ਨਿਊ ਫੈਸਿਲਿਟੀ ਦੀ ਓਪਨਿੰਗ ਨਾਲ ਜਾਣੂ ਕਰਵਾਇਆ ਗਿਆ ਸੀ।