ਹਵਾ ਤੋਂ ਬਿਜਲੀ ਪੈਦਾ ਕਰੇਗੀ ਇਹ ਛੋਟੀ ਜਿਹੀ ਡਿਵਾਈਸ, ਮੋਬਾਇਲ ਨੂੰ ਮਿਲੇਗੀ ਚਾਰਜਿੰਗ ਤੋਂ ਛੁੱਟੀ

02/20/2020 1:23:39 PM

ਗੈਜੇਟ ਡੈਸਕ– ਊਰਜਾ ਨੂੰ ਲੈ ਕੇ ਹਮੇਸ਼ਾ ਖੋਜ ਹੁੰਦੀ ਰਹੀ ਹੈ। ਊਰਜਾ ਦੇ ਮਾਮਲੇ ’ਚ ਇਹ ਕੋਸ਼ਿਸ਼ ਰਹਿੰਦੀ ਹੈ ਕਿ ਕਾਰਬਨ ਨਿਕਾਸੀ ਨਾ ਹੋਵੇ ਅਤੇ ਬਿਜਲੀ ਪੈਦਾ ਵੀ ਹੋ ਜਾਵੇ। ਇਸੇ ਕੜੀ ’ਚ ਯੂਨੀਵਰਸਿਟੀ ਆਫ ਮੈਸਾਚੁਸੇਟਸ ਐਮਹਰਸਟ ਦੇ ਵਿਗਿਆਨੀਆਂ ਨੇ ਇਕ ਅਜਿਹੀ ਡਿਵਾਈਸ ਤਿਆਰ ਕੀਤੀ ਹੈ ਜੋ ਹਵਾ ਤੋਂ ਬਿਜਲੀ ਬਣਾ ਸਕਦੀ ਹੈ। ਖਾਸ ਗੱਲ ਇਹ ਹੈ ਕਿ ਇਹ ਡਿਵਾਈਸ ਹਵਾ ’ਚ ਮੌਜੂਦ ਨਮੀ ਨੂੰ ਬਿਜਲੀ ’ਚ ਬਦਲਿਆ ਜਾ ਸਕਦਾ ਹੈ। ਇਸ ਡਿਵਾਈਸ ਨੂੰ ਏਅਰ ਜਨਰੇਟਰ ਕਿਹਾ ਜਾ ਰਿਹਾ ਹੈ। ਇਸ ਜਨਰੇਟਰ ’ਚ 10 ਮਾਈਕ੍ਰੋਨ ਤੋਂ ਵੀ ਪਤਲੇ ਇਲੈਕਟ੍ਰੋਡਸ ਲੱਗੇ ਹਨ। ਇਹ ਇਲੈਟ੍ਰੋਡਸ ਵਾਤਾਵਰਣ ’ਚ ਮੌਜੂਦ ਪਾਣੀ ਨੂੰ ਸੋਖਦੇ ਹਨ। ਇਸ ਤੋਂ ਬਾਅਦ ਇਲੈਕਟ੍ਰੋਡ ’ਚ ਮੌਜੂਦ ਪ੍ਰੋਟੀਨ ਪਾਣੀ ਦੇ ਨਾਲ ਪ੍ਰਤੀਕਿਰਿਆ ਕਰਦਾ ਹੈ ਅਤੇ ਫਿਰ ਬਿਜਲੀ ਪੈਦਾ ਹੁੰਦੀ ਹੈ। 

ਹਵਾ ਤੋਂ ਬਿਜਲੀ ਬਣਾਉਣ ਵਾਲੀ ਇਹ ਡਿਵਾਈਸ 0.5 ਵੋਲਟਸ ਦੇ ਕਰੀਬ ਬਿਜਲੀ ਪੈਦਾ ਕਰ ਸਕਦੀ ਹੈ, ਹਾਲਾਂਕਿ ਇਸ ਵਿਚ ਹੋਰ ਡਿਵਾਈਸ ਨੂੰ ਇਕੱਠੇ ਕੁਨੈਕਟ ਕਰਕੇ ਜ਼ਿਆਦਾ ਬਿਜਲੀ ਵੀ ਪੈਦਾ ਕੀਤੀ ਜਾ ਸਕਦੀ ਹੈ। ਇਸ ਡਿਵਾਈਸ ਨੂੰ ਤਿਆਰ ਕਰਨ ਤੋਂ ਬਾਅਦ ਵਿਗਿਆਨੀ ਹੁਣ ਇਸੇ ਤਰ੍ਹਾਂ ਦੀ ਕਮਰਸ਼ੀਅਲ ਡਿਵਾਈਸ ਤਿਆਰ ਕਰਨ ’ਚ ਲੱਗੇ ਹਨ। ਨਾਲ ਹੀ ਇਸ ਤਕਨੀਕ ਦਾ ਇਸਤੇਮਾਲ ਸਮਾਰਟਵਾਚ ਅਤੇ ਸਮਾਰਟਫੋਨ ’ਚ ਕਰਨ ਦੀ ਵੀ ਪਲਾਨਿੰਗ ਚੱਲ ਰਹੀ ਹੈ। ਇਸ ਡਿਵਾਈਸ ਦਾ ਫਾਇਦਾ ਇਹ ਹੋਵੇਗਾ ਕਿ ਚਾਰਜੇਬਲ ਡਿਵਾਈਸ ਨੂੰ ਚਾਰਜ ਕਰਨ ਦੀ ਸਮੱਸਿਆ ਹੀ ਖਤਮ ਹੋ ਜਾਵੇਗੀ। ਇਸ ਦਾ ਸਭ ਤੋਂ ਜ਼ਿਆਦਾ ਫਾਇਦਾ ਵਿਅਰੇਬਲ ਇੰਡਸਟਰੀ ਨੂੰ ਹੋਵੇਗਾ। 


Related News