ਜਿਓ ਨੂੰ ਟੱਕਰ ਦੇਵੇਗੀ ਇਹ ਕੰਪਨੀ, ਲਿਆਵੇਗੀ ਅਲਟਰਾ ਲਾਈਟ AR Glass
Thursday, Jul 23, 2020 - 12:46 AM (IST)

ਗੈਜੇਟ ਡੈਸਕ—ਰਿਲਾਇੰਸ ਜਿਓ ਨੇ ਹਾਲ ਹੀ 'ਚ ਲੇਟੈਸਟ ਇਨੋਵੇਸ਼ਨ ਜਿਓ ਗਲਾਸ ਦਾ ਐਲਾਨ ਕੀਤਾ ਹੈ। ਜਿਓ ਦੇ ਗਲਾਸ ਨੂੰ ਲੈ ਕੇ ਕਾਫੀ ਚਰਚਾ ਚੱਲ ਰਹੀ ਹੈ। ਇਸ ਵਿਚਾਲੇ ਸਾਊਥ ਕੋਰੀਆ ਦੀ ਦਿੱਗਜ ਟੈੱਕ ਕੰਪਨੀ ਐੱਲ.ਜੀ. ਨੇ ਐਲਾਨ ਕਰ ਦਿੱਤਾ ਹੈ ਕਿ ਉਸ ਵੱਲੋਂ ਅਗਲੇ ਸਾਲ ਭਾਵ 2021 'ਚ Ultra Light AR Glass ਲਾਂਚ ਕੀਤਾ ਜਾਵੇਗਾ, ਜਿਸ ਦਾ ਸਿੱਧਾ ਮੁਕਾਬਲਾ ਹਾਲ ਹੀ 'ਚ ਲਾਂਚ ਹੋਏ Jio Glass ਨਾਲ ਹੋਣ ਦੀ ਉਮੀਦ ਹੈ। ਐੱਲ.ਜੀ. ਦਾ ਏ.ਆਰ. ਗਲਾਸ ਕਾਫੀ ਲਾਈਵੇਟ ਭਾਵ 79.38 ਗ੍ਰਾਮ ਦਾ ਹੋਵੇਗਾ। ਹਾਲਾਂਕਿ ਜਿਓ ਗਲਾਸ ਦਾ ਵਜ਼ਨ 75 ਗ੍ਰਾਮ ਹੋਣ ਦਾ ਦਾਅਵਾ ਕੀਤਾ ਗਿਆ ਹੈ, ਜੋ ਕਿ ਐੱਲ.ਜੀ. ਗਲਾਸ ਤੋਂ ਕਰੀਬ 4 ਗ੍ਰਾਮ ਘੱਟ ਹੋਵੇਗਾ। ਨਾਲ ਹੀ ਐੱਲ.ਜੀ. ਗਲਾਸ ਮਾਰਕੀਟ 'ਚ ਮੌਜੂਦ ਬਾਕੀ ਏ.ਆਰ. ਅਤੇ ਵੀ.ਆਰ. ਹੈਂਡਸੈੱਟ ਤੋਂ ਕਾਫੀ ਹਲਕਾ ਹੋਵੇਗਾ।
ਐੱਲ.ਜੀ. ਗਲਾਸ ਨੂੰ ਬਣਾਉਣ ਲਈ ਜੀ.ਐੱਲ. ਕੰਪਨੀ ਨੇ NTT DoCoMo ਨਾਲ ਸਾਂਝੇਦਾਰੀ ਕੀਤੀ ਹੈ ਅਤੇ ਮੌਜੂਦਾ ਸਮੇਂ 'ਚ ਐੱਲ.ਜੀ. ਗਲਾਸ ਦੇ ਫੀਚਰ ਨੂੰ ਲੈ ਕੇ ਅੰਤਿਮ ਦੌਰ 'ਚ ਚਰਚਾ 'ਚ ਹੈ। ਦੋਵੇਂ ਕੰਪਨੀਆਂ ਪਹਿਲੇ ਵੀ 5ਜੀ ਅਤੇ ਐੱਲ.ਜੀ.ਈ. ਨੈੱਟਵਰਕਿੰਗ ਨੂੰ ਲੈ ਕੇ ਸਾਂਝੇਦਾਰੀ ਕਰ ਚੁੱਕੀ ਹੈ। ਹਾਲਾਂਕਿ ਦੋਵਾਂ ਕੰਪਨੀਆਂ ਨੇ ਫਿਲਹਾਲ ਐੱਲ.ਜੀ. ਗਲਾਸ ਨੂੰ ਲੈ ਕੇ ਕੋਈ ਵੀ ਖੁਲਾਸਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਪਰ ਇੰਨਾ ਜ਼ਰੂਰ ਸਾਫ ਕੀਤਾ ਹੈ ਕਿ ਕੰਪਨੀ ਜੀ.ਐੱਲ. ਗਲਾਸ ਨੂੰ ਅਗਲੇ ਸਾਲ ਤੱਕ ਲਾਂਚ ਕਰ ਸਕਦਾ ਹੈ। ਐਪਲ ਕੰਪਨੀ ਵੀ ਐਪਲ ਗਲਾਸ 'ਤੇ ਕੰਮ ਕਰ ਰਹੀ ਹੈ। ਇਹ ਕੰਪਨੀ ਵੀ ਅਗਲੇ ਸਾਲ ਤੱਕ ਇਸ ਡਿਵਾਈਸ ਨੂੰ ਪੇਸ਼ ਕਰ ਸਕਦੀ ਹੈ। ਅਜਿਹੇ 'ਚ ਸਾਲ 2021 'ਚ ਕਈ ਤਰ੍ਹਾਂ ਦੇ AR, VR Glass ਲਾਂਚ ਹੋਣ ਵਾਲੇ ਹਨ।
ਜੇਕਰ ਜਿਓ ਗਲਾਸ ਦੀ ਗੱਲ ਕਰੀਏ ਤਾਂ ਇਸ ਦੀ ਮਦਦ ਨਾਲ 3ਡੀ ਵੀਡੀਓ ਕਾਲਿੰਗ ਕੀਤੀ ਜਾ ਸਕੇਗੀ। ਨਾਲ ਹੀ ਕਲਾਸ ਰੂਮ ਨੂੰ 3ਡੀ ਵਰਚੁਅਲ ਰੂਮ 'ਚ ਬਦਲਿਆ ਜਾ ਸਕੇਗਾ। ਜਿਓ ਗਲਾਸ ਨੂੰ ਵਾਇਰਲੈਸ ਤਰੀਕੇ ਨਾਲ ਕੁਨੈਕਟ ਕੀਤਾ ਜਾ ਸਕੇਗਾ। ਜਿਓ ਗਲਾਸ ਦੇ ਇਕ ਵਾਰ ਇੰਟਰਨੈੱਟ ਨਾਲ ਕੁਨੈਕਟ ਹੋਣ ਤੋਂ ਬਾਅਦ ਇਸ ਨੂੰ ਲਗਾਤਾਰ 3ਡੀ ਵੀਡੀਓ ਕਾਨਫਰੰਸਿੰਗ ਕੀਤੀ ਜਾ ਸਕੇਗੀ।