ਇਹ ਐਪ ਤੁਹਾਨੂੰ ਦੇਵੇਗੀ ਇਸ ਬੈਂਕ ਨਾਲ ਜੁੜੀਆਂ ਸਾਰੀਆਂ ਜਾਣਕਾਰੀਆਂ
Saturday, Mar 11, 2017 - 05:11 PM (IST)
.jpg)
ਜਲੰਧਰ : ਹੁਣ ਤੱਕ ਵੇਖਿਆ ਹੋਵੇਗਾ ਕਿ ਅਕਾਊਂਟ ਖੇਤਰ ਨਾਲ ਜੁੜੀ ਕੋਈ ਵੀ ਜਾਣਕਾਰੀ ਲੈਣ ਲਈ ਤੁਹਾਨੂੰ ਬੈਂਕਾਂ ਦੀਆਂ ਲਾਈਨਾਂ ''ਚ ਖੜੇ ਹੋਣਾ ਪੈਂਦਾ ਸੀ ਪਰ ਯੂਜ਼ਰਸ ਦੀ ਇਸ ਪਰੇਸ਼ਾਨੀ ਨੂੰ ਧਿਆਨ ''ਚ ਰੱਖ ਦੇ ਹੋਏ ਭਾਰਤ ਦੀ ਪ੍ਰਮੁੱਖ ਬੈਂਕ RBI ਨੇ ਆਪਣੀ ਵੈਬਸਾਈਟ www.rbi.org.in ਦਾ ਮੋਬਾਇਲ ਐਪ ਲਾਂਚ ਕਰ ਦਿੱਤਾ ਹਨ। ਜਿਸ ਦੇ ਨਾਲ ਯੂਜ਼ਰਸ ਰਿਜ਼ਰਵ ਬੈਂਕ ਆਫ ਇੰਡੀਆ ਤੋਂ ਜੁੜੀ ਕੋਈ ਵੀ ਜਾਣਕਾਰੀ ਆਪਣੇ ਸਮਾਰਟਫੋਨ ''ਤੇ ਪ੍ਰਾਪਤ ਕਰ ਸਕਣਗੇ।
ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ RBI ਨੇ ਆਪਣੀ ਇਸ ਐਪ ਨੂੰ ਐਂਡ੍ਰਾਇਡ ਅਤੇ ਆਈ. ਓ. ਐੱਸ ਦੋਨ੍ਹਾਂ ਲਈ ਜਾਰੀ ਕੀਤਾ ਹਨ। ਜਿਸ ਦੇ ਜਰੀਏ ਤੁਸੀਂ RBI ਦੇ ਸਾਰੇ ਪ੍ਰੈਸ ਰੀਲੀਜ, ਆਈ. ਐੱਫ. ਐੱਸ. ਸੀ/ਐੱਮ. ਆਈ. ਸੀ. ਆਰ ਕੋਡ, ਛੁੱਟੀਆਂ ਦੀ ਜਾਣਕਾਰੀ ਦੇ ਨਾਲ-ਨਾਲ ਕ੍ਰੈਡਿਟ ਪਾਲਿਸੀ ਦੇ ਤਹਿਤ ਬਦਲਨ ਵਾਲੇ ਰੇਟ ਦੀ ਵੀ ਜਾਣਕਾਰੀ ਮਿਲੇਗੀ।