2 ਜੂਨ ਨੂੰ ਲਾਂਚ ਹੋਣਗੇ ਸੈਮਸੰਗ ਦੇ ਇਹ ਦੋ ਨਵੇਂ ਸਮਾਰਟਫੋਨਸ
Saturday, May 30, 2020 - 10:58 PM (IST)
 
            
            ਗੈਜੇਟ ਡੈਸਕ—ਸੈਮਸੰਗ 2 ਜੂਨ ਨੂੰ ਆਪਣੇ ਨਵੇਂ ਗਲੈਕਸੀ ਐੱਮ11 ਅਤੇ ਗਲੈਕਸੀ ਐੱਮ01 ਸਮਾਰਟਫੋਨਸ ਨੂੰ ਲਾਂਚ ਕਰਨ ਵਾਲੀ ਹੈ। ਇਸ ਦਾ ਖੁਲਾਸਾ ਫਲਿੱਪਕਾਰਟ 'ਤੇ ਜਾਰੀ ਇਕ ਟੀਜ਼ਰ ਇਮੇਜ ਤੋਂ ਹੋਇਆ ਹੈ। ਆਨਲਾਈਨ ਸ਼ਾਪਿੰਗ ਵੈੱਬਸਾਈਟ ਨੇ ਪੁਸ਼ਟੀ ਕਰ ਦਿੱਤੀ ਹੈ ਕਿ ਸੈਮਸੰਗ ਇਨ੍ਹਾਂ ਦੋਵਾਂ ਸਮਾਰਟਫੋਨਸ ਨੂੰ ਭਾਰਤ 'ਚ ਲਾਂਚ ਕਰਨ ਲਈ ਤਿਆਰ ਹੈ।
ਕੀਮਤ
ਗਲੈਕਸੀ ਐੱਮ11 ਦੇ 3ਜੀ.ਬੀ. ਰੈਮ+32ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 10,999 ਰੁਪਏ ਹੋਵੇਗੀ।
ਜਦਕਿ 4ਜੀ.ਬੀ. ਰੈਮ ਅਤੇ 64ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਨੂੰ 12,999 ਰੁਪਏ 'ਚ ਲਾਂਚ ਕੀਤਾ ਜਾਵੇਗਾ।
ਉੱਥੇ ਗਲੈਕਸੀ ਐੱਮ01 ਦੇ 3ਜੀ.ਬੀ. ਰੈਮ+32ਜੀ.ਬੀ. ਸਟੋਰੇਜ਼ ਵੇਰੀਐਂਟ ਦੀ ਕੀਮਤ 8,999 ਰੁਪਏ ਹੋਣ ਦਾ ਅਨੁਮਾਨ ਹੈ।
Samsung Galaxy M11 ਦੇ ਸਪੈਸੀਫਿਕੇਸ਼ਨਸ
| ਡਿਸਪਲੇਅ | 6.4 ਇੰਚ ਦੀ HD+ | 
| ਪ੍ਰੋਸੈਸਰ | ਆਕਟਾ-ਕੋਰ ਪ੍ਰੋਸੈਸਰ | 
| ਰੈਮ | 4ਜੀ.ਬੀ. | 
| ਇੰਟਰਨਲ ਸਟੋਰੇਜ਼ | 64ਜੀ.ਬੀ. | 
| ਟ੍ਰਿਪਲ ਰੀਅਰ ਕੈਮਰਾ ਸੈਟਅਪ- | 13MP (ਪ੍ਰਾਈਮਰੀ)+ 5MP(ਵਾਇਡ-ਐਂਗਲ)+ 2MP (ਡੈਪਥ ਸੈਂਸਰ) | 
| ਸੈਲਫੀ | 8 ਮੈਗਾਪਿਕਸਲ | 
| ਬੈਟਰੀ | 5000mAh | 
| ਕੁਨੈਕਟੀਵਿਟੀ- | 4G VoLTE ,ਵਾਈ-ਫਾਈ, ਬਲੂਟੁੱਥ,GPS ਅਤੇ USB ਪੋਰਟ | 
Samsung Galaxy M01 ਦੇ ਸਪੈਸੀਫਿਕੇਸ਼ਨਸ
| ਡਿਸਪਲੇਅ | 5.7 ਇੰਚ ਦੀ HD+ ਵਾਟਰ ਡਰਾਪ ਨੌਚ | 
| ਪ੍ਰੋਸੈਸਰ | ਆਕਟਾ-ਕੋਰ ਕੁਆਲਕਾਮ ਸਨੈਪਡਰੈਗਨ 439 | 
| ਰੈਮ | 3ਜੀ.ਬੀ. | 
| ਇੰਟਰਨਲ ਸਟੋਰੇਜ | 32ਜੀ.ਬੀ. | 
| ਡਿਊਲ ਰੀਅ ਕੈਮਰਾ | 13MP (ਪ੍ਰਾਈਮਰੀ) +2MP | 
| ਸੈਲਫੀ | 5 ਮੈਗਾਪਿਕਸਲ | 
| ਬੈਟਰੀ | 4000mAh | 
| ਕੁਨੈਕਟੀਵਿਟੀ | 4G VoLTE, ਵਾਈ-ਫਾਈ- ਬਲੂਟੁੱਥ, GPS ਅਤੇ USB ਪੋਰਟ | 
 

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            