ਇਹ ਟਿੱਪਸ ਬਣਾਉਣਗੇ ਤੁਹਾਡੇ ਸਮਾਰਟਫੋਨ ਦੇ ਕੈਮਰੇ ਹੋਰ ਵੀ ਸਮਾਰਟ
Sunday, Jun 26, 2016 - 05:30 PM (IST)

ਜਲੰਧਰ-ਸਮਾਰਟਫੋਨ ਦੀ ਗੱਲ ਕਰੀਏ ਤਾਂ ਅੱਜੋਕੇ ਸਮੇਂ ''ਚ ਹਰ ਕਿਸੇ ਕੋਲ ਕੋਈ ਨਾ ਕੋਈ ਸਮਾਰਟਫੋਨ ਹੈ ਅਤੇ ਜ਼ਿਆਦਾਤਰ ਲੋਕ ਇਸ ਦੀ ਵਰਤੋਂ ਫੋਟੋ ਜਾਂ ਸੈਲਫੀ ਲੈਣ ਲਈ ਕਰਦੇ ਹਨ। ਸਮਾਰਟਫੋਨ ਨਾਲ ਵਧੀਆ ਫੋਟੋ ਖਿੱਚ ਸਕਣਾ ਕੈਮਰੇ ''ਤੇ ਨਿਰਭਰ ਕਰਦਾ ਹੈ ਪਰ ਕੁੱਝ ਅਜਿਹੇ ਟਿਪਸ ਵੀ ਹਨ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਆਪਣੇ ਸਮਾਰਟਫੋਨ ਦੇ ਕੈਮਰੇ ਨਾਲ ਵਧੀਆ ਅਤੇ ਪ੍ਰੋਫੈਸ਼ਨਲ ਫੋਟੋਜ਼ ਲੈ ਸਕਦੇ ਹੋ। ਆਓ ਜਾਣਦੇ ਹਾਂ ਉਨ੍ਹਾਂ ਪੰਜ ਟਿਪਸ ਬਾਰੇ-
ਸਟੋਕ ਐਪ ਦੀ ਵਰਤੋਂ ਨਾ ਕਰੋ -ਸਟੋਕ ਫੋਟੋਗ੍ਰਾਫੀ ਐਪ ਆਈਫੋਨ ਅਤੇ ਐਂਡ੍ਰਾਇਡ ਹੈੱਡਸੈੱਟ ਦੋਨਾਂ ਲਈ ਹੀ ਉਪਲੱਬਧ ਹੁੰਦੇ ਹਨ ਪਰ ਵਧੀਆ ਐਪ ਦੀ ਚੋਣ ਕਰਨਾ ਆਪਣੇ ਹੱਥ ਹੈ। ਆਈਫੋਨ ਲਈ ਕੈਮਰਾ ਪਲੱਸ ਐਪ ਫੋਟੋਗ੍ਰਾਫੀ ਲਈ ਵਧੀਆ ਹੈ, ਹਾਲਾਂਕਿ ਇਹ ਐਪ ਫ੍ਰੀ ਨਹੀਂ ਹੈ ਅਤੇ ਇਸ ਦੀ ਕੀਮਤ 2.99 ਡਾਲਰ ਹੈ ਜਿਸ ''ਚ ਪ੍ਰੋਫੈਸ਼ਨਲ ਗ੍ਰੇਡ ਫੀਚਰਸ ਦਿੱਤੇ ਗਏ ਹਨ।
ਐਂਡ੍ਰਾਇਡ ਦੁਆਰਾ ਲਈ ਓਪਨ ਕੈਮਰਾ ਐਪ ਵਧੀਆ ਆਪਸ਼ਨ ਹੋ ਸਕਦੀ ਹੈ ਅਤੇ ਇਹ ਬਿਲਕੁਲ ਫ੍ਰੀ ਐਪ ਹੈ।
ਐੱਚ.ਡੀ.ਆਰ. ਵੀ ਕਰਦਾ ਹੈ ਮਦਦ-
ਜ਼ਿਆਦਾਤਰ ਫੋਟੋਗ੍ਰਾਫੀ ਐਪਸ ''ਚ ਐੱਚ.ਡੀ.ਆਰ. ਫੀਚਰ ਜ਼ਰੂਰ ਦਿੱਤਾ ਜਾਂਦਾ ਹੈ ਜੋ ਹਾਈ ਡਾਈਨਾਮਿਕ ਰੇਂਜ ਲਈ ਸਟੈਂਡ ਕਰਦਾ ਹੈ। ਇਹ ਫੀਚਰ ਤੁਹਾਡੀ ਲੈਂਡਸਕੇਪ ਫੋਟੋਜ਼, ਲੋਅ-ਲਾਈਟ ਦੌਰਾਨ, ਬੈਕਲਿਟ ਸੀਨ ਅਤੇ ਸੂਰਜ ਦੀ ਰੌਸ਼ਨੀ ''ਚ ਪੋਰਟਰੇਟਸ ਲੈਣ ''ਚ ਮਦਦ ਕਰ ਸਕਦਾ ਹੈ।
ਬ੍ਰਸਟ ਮੋਡ-ਇਹ ਵੀ ਇਕ ਤਰ੍ਹਾਂ ਦਾ ਬੇਹੱਤਰ ਫੀਚਰ ਹੈ। ਜ਼ਿਆਦਾਤਰ ਇਹ ਹਰ ਕੈਮਰਾ ਐਪ ''ਚ ਮੌਜੂਦ ਹੈ। ਇਹ ਤੁਹਾਡੀ ਸ਼ਟਰ ਬਟਨ ਨੂੰ ਪ੍ਰੈੱਸ ਕਰ ਕੇ ਰੱਖਣ ''ਚ ਮਦਦ ਕਰ ਸਕਦਾ ਹੈ ਤਾਂ ਜਿਸ ਨਾਲ ਤੁਸੀਂ ਵਧੀਆ ਸ਼ਾਟ ਲੈ ਸਕਦੇ ਹੋ।
ਟ੍ਰਾਈਪੋਡ ਦੀ ਵਰਤੋਂ- ਇਹ ਦੋ ਤਰਾਂ ਨਾਲ ਸਮਾਰਟਫੋਨ ''ਚ ਕੰਮ ਕਰ ਸਕਦਾ ਹੈ। ਪਹਿਲਾ ਇਕ ਸਮਾਲ ਪਾਕਿਟ ਵਜੋਂ ਜਿਸ ਨਾਲ ਤੁਸੀਂ ਫੋਨ ਨੂੰ ਟੇਬਲ ਜਾਂ ਕਾਰ ਦੇ ਫਰੰਟ ''ਤੇ ਰੱਖ ਕੇ ਕੁਇਕ ਸ਼ਾਟ ਲੈ ਸਕਦੇ ਹੋ। ਦੂਸਰਾ ਇਕ ਅਡਪਰ ਦੇ ਤੌਰ ''ਤੇ ਜੋ ਤੁਹਾਡੇ ਸਮਾਰਟਫੋਨ ਨੂੰ ਫੁਲ ਸਾਈਜ਼ ਟ੍ਰਾਈਪੋਡ ਨਾਲ ਅਟੈਚ ਕਰਨ ''ਚ ਮਦਦ ਕਰਦਾ ਹੈ।
ਕਲਿੱਪ ਓਨ ਲੈਂਜ਼ਿਜ਼- ਫੋਟੋ ਲੈਣ ਦੇ ਇਕ ਹੋਰ ਤਰੀਕੇ ''ਚ ਕਲਿੱਪ-ਓਨ ਲੈਂਜ਼ਿਜ਼ ਅਗਲੇ ਲੈਵਲ ਦੀ ਆਪਸ਼ਨ ਹੈ। ਇਸ ਨੂੰ ਕੈਮਰੇ ਦੇ ਮੌਜੂਦਾ ਲੈਂਜ਼ ''ਤੇ ਫਿੱਟ ਕੀਤਾ ਜਾ ਸਕਦਾ ਹੈ। ਇਸ ''ਚ ਕਈ ਤਰ੍ਹਾਂ ਦੇ ਲੈਂਜ਼ਿਜ਼ ਜਿਵੇਂ ਟੈਲੀਫੋਟੋ, ਵਾਇਡ ਐਂਗਲ ਅਤੇ ਮਾਰਕੋ ਸ਼ਾਮਿਲ ਹਨ।