19 ਮਾਰਚ ਨੂੰ ਲਾਂਚ ਹੋ ਸਕਦੇ ਹਨ ਨੋਕੀਆ ਦੇ ਇਹ ਸਮਾਰਟਫੋਨਸ
Tuesday, Mar 03, 2020 - 11:56 PM (IST)
ਗੈਜੇਟ ਡੈਸਕ—HMD Global 19 ਮਾਰਚ ਨੂੰ ਆਪਣੇ ਅਗਲੇ ਸਮਾਰਟਫੋਨ ਨੂੰ ਲਾਂਚ ਕਰਨ ਵਾਲੀ ਹੈ। ਕੰਪਨੀ ਦੇ ਚੀਫ ਪ੍ਰੋਡਕਟ ਆਫਿਸਰ ਜੂਹੋ ਸਰਵਿਕਾਸ ਨੇ ਆਪਣੇ ਆਧਿਕਾਰਤ ਟਵਿਟਰ ਹੈਂਡਲ ਤੋਂ ਇਸ ਲਾਂਚ ਈਵੈਂਟ ਦੀ ਵੀਡੀਓ ਟੀਜ਼ ਕੀਤੀ ਹੈ। ਇਸ 9 ਸੈਕਿੰਡ ਦੀ ਵੀਡੀਓ 'ਚ 19 ਮਾਰਚ ਦੀ ਤਾਰਿਕ ਨੂੰ ਸੇਵ ਕਰਨ ਲਈ ਕਿਹਾ ਗਿਆ ਹੈ।
No Time To Wait. We have something very special lined up for you. #nokiamobilelive pic.twitter.com/xQAZWok0v6
— Juho Sarvikas (@sarvikas) March 3, 2020
HMD Global ਦਾ ਇਹ ਲਾਂਚ ਈਵੈਂਟ ਲੰਡਨ 'ਚ ਆਯੋਜਿਤ ਕੀਤਾ ਜਾਵੇਗਾ। ਪਿਛਲੇ ਦਿਨੀਂ ਸਾਹਮਣੇ ਆਈ ਲੀਕਸ ਅਤੇ ਸਪੈਸੀਫਿਕੇਕਸ਼ਨ 'ਤੇ ਧਿਆਨ ਦੇਈਏ ਤਾਂ ਕੰਪਨੀ ਨੋਕੀਆ 5.2, ਨੋਕੀਆ 9.2 ਪਿਊਰਵਿਊ 5ਜੀ, ਨੋਕੀਆ ਸੀ2, ਨੋਕੀਆ ਐਕਸਪ੍ਰੈੱਸ ਮਿਊਜ਼ਿਕ4ਜੀ ਫੀਚਰ ਫੋਨ ਆਦਿ ਨੂੰ ਲਾਂਚ ਕਰ ਸਕਦੀ ਹੈ। ਹਾਲਾਂਕਿ ਇਸ ਵੀਡੀਓ 'ਚ ਕਿਹੜੇ ਸਮਾਰਟਫੋਨ ਨੂੰ ਲਾਂਚ ਕੀਤਾ ਜਾਵੇਗਾ ਇਸ ਦੇ ਬਾਰੇ 'ਚ ਕੋਈ ਜਾਣਕਾਰੀ ਰਿਲੀਵ ਨਹੀਂ ਕੀਤੀ ਗਈ ਹੈ।
ਨੋਕੀਆ 5.2 ਨੂੰ 6ਜੀ.ਬੀ. ਰੈਮ+64ਜੀ.ਬੀ. ਇੰਟਰਲ ਸਟੋਰੇਜ਼ ਆਪਸ਼ਨ ਨਾਲ ਲਾਂਚ ਕੀਤਾ ਜਾ ਸਕਦਾ ਹੈ। ਇਸ 'ਚ ਵਾਟਰਡਰਾਪ ਨੌਚ, ਰੀਅਰ ਮਾਊਂਟੇਡ ਫਿਰਗਪ੍ਰਿੰਟ ਸੈਂਸਰ ਨਾਲ ਬਜਟ ਰੇਂਜ 'ਚ ਲਾਂਚ ਕੀਤਾ ਜਾ ਸਕਦਾ ਹੈ। ਫੋਨ ਦੇ ਹੋਰ ਫੀਚਸ ਦੀ ਗੱਲ ਕਰੀਏ ਤਾਂ ਇਸ ਦੇ ਬੈਕ 'ਚ ਕਵਾਡ ਰੀਅਰ ਕੈਮਰਾ ਸੈਟਅਪ ਦੇਖਣ ਨੂੰ ਮਿਲ ਸਕਦਾ ਹੈ। ਫੋਨ ਨੂੰ TA-1234 ਮਾਡਲ ਨੰਬਰ ਨਾਲ ਲਿਸਟ ਕੀਤਾ ਗਿਆ ਸੀ।
ਨੋਕੀਆ ਦੇ ਪਿਛਲੇ ਸਾਲ ਲਾਂਚ ਹੋਏ ਪੰਜ ਕੈਮਰੇ ਵਾਲੇ ਸਮਾਰਟਫੋਨ ਨੋਕੀਆ 9 ਪਿਊਰਵਿਊ ਦੇ ਅਗਲੇ ਮਾਡਲ ਨੂੰ 19 ਮਾਰਚ ਨੂੰ ਲਾਂਚ ਕੀਤਾ ਜਾ ਸਕਦਾ ਹੈ। Nokia 9.2 PureView ਨੂੰ 5ਜੀ ਫੀਚਰ ਨਾਲ ਲਾਂਚ ਕੀਤਾ ਜਾ ਸਕਦਾ ਹੈ। ਫੋਨ ਨੂੰ ਕੁਆਲਕਾਮ ਦੇ ਲੇਟੈਸਟ ਪ੍ਰੋਸੈਸਰ ਨਾਲ ਲਾਂਚ ਕੀਤਾ ਜਾ ਸਕਦਾ ਹੈ। ਹਾਲਾਂਕਿ, ਇਸ ਸਮਾਰਟਫੋਨ ਦੇ ਬਾਰੇ 'ਚ ਫਿਲਹਾਲ ਕੋਈ ਜਾਣਕਾਰੀ ਅਜੇ ਉਪਲੱਬਧ ਨਹੀਂ ਹੈ।
ਇਨ੍ਹਾਂ ਦੋਵਾਂ ਸਮਾਰਟਫੋਨਸ ਤੋਂ ਇਲਾਵਾ ਕੰਪਨੀ ਨੋਕੀਆ ਸੀ2 ਨੂੰ ਵੀ 19 ਮਾਰਚ ਨੂੰ ਆਯੋਜਿਤ ਹੋਣ ਵਾਲੇ ਈਵੈਂਟ 'ਚ ਲਾਂਚ ਕਰ ਸਕਦੀ ਹੈ। ਇਸ ਦੇ ਵੀ ਕੁਝ ਫੀਚਰਸ ਸਾਹਮਣੇ ਆ ਚੁੱਕੇ ਹਨ। ਇਹ ਨਹੀਂ, ਨੋਕੀਆ ਦੇ ਪਿਛਲੇ ਦਹਾਕੇ 'ਚ ਮਸ਼ਹੂਰ ਰਹੇ ਫੀਚਰ ਫੋਨ Nokia Xpress Music ਨੂੰ 4ਜੀ ਸਪੋਰਟ ਨਾਲ ਲਾਂਚ ਕੀਤਾ ਜਾ ਸਕਦਾ ਹੈ। ਪਿਛਲੇ ਦਿਨੀਂ ਹੀ ਇਸ ਫੀਚਰ ਫੋਨ ਦੇ ਬਾਰੇ 'ਚ ਜਾਣਕਾਰੀ ਸਾਹਮਣੇ ਆਈ ਸੀ।