ਇਸ ਮਹੀਨੇ ਭਾਰਤ 'ਚ ਦਸਤਕ ਦੇਣਗੇ ਇਹ ਸ਼ਾਨਦਾਰ ਸਮਾਰਟਫੋਜ਼, ਜਾਣੋ ਖੂਬੀਆਂ

11/10/2018 1:13:35 PM

ਗੈਜੇਟ ਡੈਸਕ-ਦਿਵਾਲੀ ਤੋਂ ਬਾਅਦ ਵੀ ਨਵੇਂ ਸਮਾਰਟਫੋਨਜ਼ ਦਾ ਆਉਣਾ ਜਾਰੀ ਰਹੇਗਾ। ਇਸ ਨਵੰਬਰ ਮਹੀਨੇ ਵੀ ਕੁਝ ਸਮਾਰਟਫੋਨਜ਼ ਕੰਪਨੀਆਂ ਆਪਣੇ ਸਮਾਰਟਫੋਨ ਨੂੰ ਲਾਂਚ ਕਰਣਗੀਆਂ। ਇਨ੍ਹਾਂ ਕੰਪਨੀਆਂ 'ਚ ਹੁਵਾਵੇ, ਸੈਮਸੰਗ, ਨੋਕੀਆ ਤੋਂ ਲੈ ਕੇ ਸ਼ਾਓਮੀ ਤੱਕ ਦਾ ਨਾਂ ਹੈ। ਅੱਜ ਤੁਹਾਨੂੰ ਇਸ ਰਿਪੋਰਟ 'ਚ ਉਨ੍ਹਾਂ ਸਮਾਰਟਫੋਨਜ਼ ਦੀ ਜਾਣਾਕਰੀ ਦੇਵਾਗੇਂ ਜੋ ਇਸ ਮਹੀਨੇ ਲਾਂਚ ਹੋਣ ਦੇ ਨਾਲ ਨਾਲ ਤੁਹਾਡੀ ਪਹਿਲੀ ਪਸੰਦ ਵੀ ਬਣ ਸਕਦੇ ਹਨ। 

ਸੈਮਸੰਗ ਗਲੈਕਸੀ A9 
ਵਿਸ਼ਵ ਦੀ ਦਿੱਗਜ ਕੰਪਨੀਆਂ 'ਚੋਂ ਇਕ ਸੈਮਸੰਗ ਦਾ ਨਵਾਂ ਗਲੈਕਸੀ 19 ਸਮਾਰਟਫੋਨ 21 ਨਵੰਬਰ ਨੂੰ ਭਾਰਤ ਆਉਣ ਦੀ ਉਮੀਦ ਹੈ। ਇਸ 'ਚ 6.3 ਇੰਚ ਦੀ ਸੁਪਰ ਐਮੋਲੇਡ ਡਿਸਪਲੇਅ ਹੋ ਸਕਦੀ ਹੈ। ਫੋਨ ਸਨੈਪਡ੍ਰੈਗਨ 660ਐੱਸ. ਓ. ਸੀ ਪ੍ਰੋਸੈਸਰ ਤੇ 8 ਜੀ. ਬੀ ਰੈਮ ਦੇ ਨਾਲ ਆ ਸਕਦਾ ਹੈ। ਡਾਟਾ ਸਟੋਰੇਜ ਲਈ ਇਸ 'ਚ 128 ਜੀ. ਬੀ ਦੀ ਇੰਟਰਨਲ ਮੈਮੋਰੀ ਹੋਵੇਗੀ, ਜਿਸ ਨੂੰ ਐੱਸ. ਡੀ ਕਾਰਡ ਦੀ ਮਦਦ ਨਾਲ 512 ਜੀ. ਬੀ ਤੱਕ ਵਧਾਈ ਜਾ ਸਕਦੀ ਹੈ। ਇਸ ਸਮਾਰਟਫੋਨ ਦੀ ਸਭ ਤੋਂ ਵੱਡੀ ਖਾਸੀਅਤ ਇਸ ਦੇ ਰੀਅਰ ਕੈਮਰੇ ਹਨ ਕਿਊਂਕਿ ਇਸ ਡਿਵਾਈਸ ਦੇ ਬੈਕ 'ਚ ਇਕ , ਦੋ ਨਹੀਂ ਚਾਰ ਕੈਮਰੇ ਹੋ ਸਕਦੇ ਹਨ। ਫਰੰਟ 'ਚ 8 ਮੈਗਾਪਿਕਸਲ ਤੇ 5 ਮੈਗਾਪਿਕਸਲ ਦਾ ਡਿਊਲ ਸੈਲਫੀ ਕੈਮਰਾ ਹੈ। ਕੁੱਲ ਮਿਲਾ ਕੇ 6 ਕੈਮਰੇ ਦੇਖਣ ਨੂੰ ਮਿਲ ਸਕਦੇ ਹਨ। ਇਸ ਸਮਾਟਫੋਨ ਦੀ ਕੀਮਤ ਲਗਭਗ 39,000 ਹੋ ਸਕਦੀ ਹੈ। ਬਲੈਕ, ਬਲੂ ਤੇ ਪਿੰਕ ਆਪਸ਼ਨੀ ਹੋਣਗੇ।PunjabKesari ਹੁਆਵੇਈ ਮੈਟ 20 ਪ੍ਰੋ 
ਹੁਆਵੇਈ ਦਾ ਇਹ ਸਮਾਰਟਫੋਨ ਯੂਜ਼ਰਸ ਲਈ ਬੇਹੱਦ ਹੀ ਖਾਸ ਹੋਣ ਵਾਲਾ ਹੈ। ਇਹ ਡਿਵਾਈਸ ਲੇਟੈਸਟ ਈ. ਐੱਮ. ਯੂ. ਆਈ 9.0 'ਤੇ ਐਂਡ੍ਰਾਇਡ 9.0 ਪਾਈ 'ਤੇ ਕੰਮ ਕਰਦਾ ਹੈ। 6.39 ਇੰਚ ਦੀ ਕੁਆਡ ਐੱਚ. ਡੀ+ ਕਰਵਡ ਓਲੇਡ ਡਿਸਪਲੇਅ ਦਿੱਤੀ ਗਈ ਹੈ। ਇਸ ਸਮਾਰਟਫੋਨ ਦੀ ਬਿਹਤਰੀਨ ਪਰਫਾਰਮੈਂਸ ਲਈ ਹਾਈ-ਸਿਲੀਕਾਨ ਕਿਰਨ 980 ਪ੍ਰੋਸੈਸਰ ਦਿੱਤਾ ਗਿਆ ਹੈ। ਕੰਪਨੀ ਆਪਣੇ ਮਾਰਟਫੋਨ ਦੇ ਅਨਲਾਕ ਕਰਨ ਦੇ ਐਕਸਪੀਰਿਅੰਸ ਨੂੰ ਹੋਰ ਖਾਸ ਬਣਾਉਣ ਲਈ ਇਸ 'ਚ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਸਪੋਰਟ ਦਿੱਤੀ ਹੈ। ਵਾਇਰਲੈੱਸ ਰਿਵਰਸ ਚਾਰਜਿੰਗ ਨੂੰ ਵੀ ਸਪੋਰਟ ਕਰੇਗਾ। ਫੋਟੋਗਰਾਫੀ ਲਈ ਫੋਨ 'ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਹੈ। 24 ਮੈਗਾਪਿਕਸਲ ਦਾ ਆਰ. ਜੀ. ਬੀ ਸੈਲਫੀ ਕੈਮਰਾ ਹੈ। ਇਨ ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਸਪੋਰਟ ਦੇ ਨਾਲ ਇਸ 'ਚ ਫੋਨ ਨੂੰ ਅਨਲਾਕ ਕਰਨ ਲਈ ਥ੍ਰੀ. ਡੀ. ਫੇਸ ਅਨਲਾਕ ਵੀ ਮੌਜੂਦ ਹੈ।PunjabKesari ਰੈਡਮੀ ਨੋਟ 6 ਪ੍ਰੋ 
ਸ਼ਾਓਮੀ ਰੈਡਮੀ ਨੋਟ ਪ੍ਰੋਅ 'ਚ ਕੰਪਨੀ ਨੇ 6.26 ਇੰਚ ਦੀ ਫੁਲ ਵਿਊ ਡਿਸਪਲੇਅ ਹੈ। ਫੋਟਜ਼ ਨੂੰ ਖਾਸ ਬਣਾਉਣ ਲਈ ਇਸ 'ਚ 12+5 ਮੈਗਾਪਿਕਸਲ ਦਾ ਡਿਊਲ ਰੀਅਰ ਕੈਮਰਾ ਸੈੱਟਅਪ ਹੈ। ਫਰੰਟ 'ਚ 20+2 ਮੈਗਾਪਿਕਸਲ ਦਾ ਡਿਊਲ ਕੈਮਰਾ ਹੈ। ਸ਼ਾਓਮੀ ਦੇ ਇਸ ਸਮਾਰਟਫੋਨ 'ਚ 4,000 ਐੱਮ. ਏ. ਐੱਚ ਦੀ ਬੈਟਰੀ ਦਿੱਤੀ ਗਈ ਹੈ। ਐਂਡ੍ਰਾਇਡ ਓਰੀਓ 8.1 ਬੈਸਟ M9”9 9.6 ਆਪਰੇਟਿੰਗ ਸਿਸਟਮ ਹੈ। 4 ਜੀ. ਬੀ ਰੈਮ ਤੇ 64 ਜੀ. ਬੀ ਦਾ ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਇਹ ਫੋਨ 14,999 ਰੁਪਏ ਦੀ ਕੀਮਤ 'ਤੇ ਲਾਂਚ ਹੋ ਸਕਦਾ ਹੈ। 20 ਨਵੰਬਰ ਦੇ ਪਹਿਲੇ ਭਾਰਤ 'ਚ ਐਂਟਰੀ ਹੋ ਜਾਵੇਗੀ।PunjabKesari ਨੋਕੀਆ 7.1 
ਨੋਕੀਆ 7.1 ਦੀ ਵੀ ਭਾਰਤ 'ਚ ਐਂਟਰੀ ਇਸ ਮਹੀਨੇ ਹੋਣਾ ਤੈਅ ਹੈ। ਇਹ ਕੁਆਲਕਾਮ ਸਨੈਪਡ੍ਰੈਗਨ 636 ਚਿੱਪਸੈੱਟ ਪ੍ਰੋਸੈਸਰ 'ਤੇ ਕੰਮ ਕਰਦਾ ਹੈ। ਐਂਡ੍ਰਾਇਡ ਓਰੀਓ 8.1 ਆਪਰੇਟਿੰਗ ਸਿਸਟਮ ਹੈ ਜਿਸ ਨੂੰ 9.0 ਪਾਈ 'ਚ ਅਪਡੇਟ ਕੀਤਾ ਜਾ ਸਕਦਾ ਹੈ। 5.84 ਇੰਚ ਦੀ ਫੁੱਲ ਐੱਚ. ਡੀ+ ਡਿਸਪਲੇਅ ਹੈ, ਆਸਪੈਕਟ ਰੈਸ਼ਿਓ 19:9 ਹੈ। ਸਕ੍ਰੀਨ ਰੈਜ਼ੋਲਿਊਸ਼ਨ 2280x1080 ਪਿਕਸਲ ਹੈ। 12+5 ਮੈਗਾਪਿਕਸਲ ਦਾ ਡਿਊਲ ਰੀਅਰ ਕੈਮਰਾ ਦਿੱਤਾ ਹੈ।PunjabKesari  


Related News