ਸਾਵਧਾਨ! ਪੰਜਾਬ ਦੇ ਇਸ ਜ਼ਿਲ੍ਹੇ ''ਚ ਫੈਲੀ ਗੰਭੀਰ ਬੀਮਾਰੀ, ਪਿੰਡ ''ਚ ਮਚੀ ਹਾਹਾਕਾਰ (ਵੀਡੀਓ)

Sunday, Jul 06, 2025 - 02:10 PM (IST)

ਸਾਵਧਾਨ! ਪੰਜਾਬ ਦੇ ਇਸ ਜ਼ਿਲ੍ਹੇ ''ਚ ਫੈਲੀ ਗੰਭੀਰ ਬੀਮਾਰੀ, ਪਿੰਡ ''ਚ ਮਚੀ ਹਾਹਾਕਾਰ (ਵੀਡੀਓ)

ਪਟਿਆਲਾ : ਪਟਿਆਲਾ ਦੇ ਸਰਹੰਦ ਬਾਈਪਾਸ 'ਤੇ ਪਿੰਡ ਅਲੀਪੁਰ ਦੇ ਲੋਕਾਂ 'ਤੇ ਵੱਡਾ ਖ਼ਤਰਾ ਮੰਡਰਾ ਰਿਹਾ ਹੈ। ਦਰਅਸਲ ਇੱਥੇ ਪੂਰੇ ਪਿੰਡ 'ਚ ਡਾਇਰੀਆ ਫੈਲ ਗਿਆ ਹੈ ਅਤੇ ਇਕੱਠੇ 35 ਮਾਮਲੇ ਸਾਹਮਣੇ ਆ ਗਏ ਹਨ, ਜਿਸ ਤੋਂ ਬਾਅਦ ਲੋਕ ਘਬਰਾ ਗਏ ਹਨ। ਇਨ੍ਹਾਂ 'ਚੋਂ 8 ਦੇ ਕਰੀਬ ਲੋਕਾਂ ਨੂੰ ਪਟਿਆਲਾ ਦੇ ਮਾਤਾ ਕੌਸ਼ੱਲਿਆ ਹਸਪਤਾਲ ਵਿਖੇ ਦਾਖ਼ਲ ਕਰਾਇਆ ਗਿਆ, ਜਿਨ੍ਹਾਂ 'ਚੋਂ ਫਿਲਹਾਲ 5 ਮਰੀਜ਼ ਠੀਕ ਹੋ ਕੇ ਘਰ ਆ ਗਏ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਾਣੀ ਖ਼ਰਾਬ ਆਉਣ ਕਾਰਨ ਲੋਕ ਬੁਰੀ ਤਰ੍ਹਾਂ ਬੀਮਾਰ ਹੋ ਰਹੇ ਹਨ, ਜਿਸ ਕਾਰਨ ਲੋਕ ਪਾਣੀ ਬਾਹਰੋਂ ਲੈ ਕੇ ਆ ਰਹੇ ਹਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਇਸ ਬਾਰੇ ਸੀਨੀਅਰ ਮੈਡੀਕਲ ਅਫ਼ਸਰ ਡਾ. ਗੁਰਪ੍ਰੀਤ ਸਿੰਘ ਨਾਗਰਾ ਨੇ ਕਿਹਾ ਕਿ ਬੀਤੇ ਦਿਨ ਤੋਂ ਹੀ ਡਾਕਟਰਾਂ ਦੀਆਂ ਪੱਕੀਆਂ ਟੀਮਾਂ ਇੱਥੇ ਬਿਠਾਈਆਂ ਹੋਈਆਂ ਹਨ ਅਤੇ ਘਰ-ਘਰ ਜਾ ਕੇ ਲੋਕਾਂ ਦੇ ਸੈਂਪਲ ਵੀ ਲੈ ਰਹੇ ਹਾਂ।

ਇਹ ਵੀ ਪੜ੍ਹੋ : ਪਾਸਪੋਰਟ ਬਣਵਾਉਣ ਵਾਲਿਆਂ ਲਈ ਬੇਹੱਦ ਜ਼ਰੂਰੀ ਖ਼ਬਰ, 7 ਜੁਲਾਈ ਤੋਂ ਬਾਅਦ...

ਪਹਿਲਾਂ ਪਿੰਡ 'ਚ ਸਿਰਫ ਡਾਇਰੀਆ ਦੇ 1-2 ਕੇਸ ਸਨ ਪਰ ਪਰਸੋਂ ਤੋਂ ਜ਼ਿਆਦਾ ਮਰੀਜ਼ ਵਧੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਪਿੰਡ 'ਚ 30 ਦੇ ਕਰੀਬ ਸ਼ੱਕੀ ਮਰੀਜ਼ ਮਿਲੇ ਸਨ, ਜਿਨ੍ਹਾਂ ਨੂੰ ਉਲਟੀਆਂ ਅਤੇ ਦਸਤ ਲੱਗੇ ਹੋਏ ਸਨ। ਅਜਿਹੇ ਮਰੀਜ਼ਾਂ ਨੂੰ ਦਵਾਈ ਦਿੱਤੀ ਗਈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਲੋਕ ਉਬਾਲ ਕੇ ਪਾਣੀ ਪੀਣ ਜਾਂ ਟੈਂਕਰ ਦਾ ਪਾਣੀ ਪੀਣ ਅਤੇ ਖਾਣ-ਪੀਣ ਦੀਆਂ ਚੀਜ਼ਾਂ ਦਾ ਪਰਹੇਜ਼ ਕਰਨ।

ਇਹ ਵੀ ਪੜ੍ਹੋ : ਪੰਜਾਬ 'ਚ ਐਤਵਾਰ ਨੂੰ 10 ਜ਼ਿਲ੍ਹਿਆਂ 'ਚ ਭਾਰੀ ਮੀਂਹ ਦੀ ਚਿਤਾਵਨੀ, ਪੜ੍ਹੋ IMD ਦੀ ਤਾਜ਼ਾ UPDATE

ਉਨ੍ਹਾਂ ਨੇ ਦੱਸਿਆ ਕਿ ਲੋਕਾਂ ਨੂੰ ਓ. ਆਰ. ਐੱਸ ਦਾ ਘੋਲ ਅਤੇ ਗੋਲੀਆਂ ਘਰ-ਘਰ ਵੰਡੀਆਂ ਹਨ ਅਤੇ ਲੋਕਾਂ ਨੂੰ ਆਪਣੀ ਸਿਹਤ ਦਾ ਪੂਰੀ ਤਰ੍ਹਾਂ ਖ਼ਿਆਲ ਰੱਖਣ ਦੀ ਅਪੀਲ ਕੀਤੀ ਗਈ ਹੈ। ਡਾ. ਗੁਰਪ੍ਰੀਤ ਸਿੰਘ ਨੇ ਕਿਹਾ ਕਿ ਅਸੀਂ ਕੱਲ੍ਹੀ ਹੀ ਨਗਰ ਨਿਗਮ ਨੂੰ ਸੀਵਰੇਜ ਅਤੇ ਪੀਣ ਵਾਲੇ ਪਾਣੀ ਦੀ ਮਿਕਸਿੰਗ ਹੋਣ ਦੇ ਖ਼ਦਸ਼ੇ ਸਬੰਧੀ ਇਕ ਪੱਤਰ ਲਿਖਿਆ ਸੀ, ਜਿਸ ਤੋਂ ਬਾਅਦ ਨਗਰ ਨਿਗਮ ਦੀਆਂ ਟੀਮਾਂ ਵਲੋਂ ਕੁਨੈਕਸ਼ਨ ਕੱਟ ਦਿੱਤੇ ਗਏ ਹਨ। ਫਿਲਹਾਲ ਹੁਣ ਹਾਲਾਤ ਕੰਟਰੋਲ ਹੇਠ ਹਨ ਅਤੇ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਦਸਤ ਜਾਂ ਉਲਟੀਆਂ ਦੀ ਸ਼ਿਕਾਇਤ ਆਉਂਦੀ ਹੈ ਤਾਂ ਤੁਰੰਤ ਆਪਣੇ ਨਜ਼ਦੀਕੀ ਡਿਸਪੈਂਸਰੀ ਨੂੰ ਸੰਪਰਕ ਕਰਨ ਅਤੇ ਇਸ ਮੌਸਮ 'ਚ ਉਬਾਲ ਕੇ ਹੀ ਪਾਣੀ ਪੀਣ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News