ਮਾਈਲੇਜ ਦੇ ਮਾਮਲੇ ''ਚ ਸਭ ਤੋਂ ਬਿਹਤਰ ਹਨ ਇਹ ਪਾਵਰਫੁੱਲ ਕਾਰਾਂ

01/16/2017 7:34:39 AM

ਜਲੰਧਰ- ਮਾਈਲੇਜ ਦੀ ਚਿੰਤਾ ਹਮੇਸ਼ਾਂ ਮਹਿੰਗੀ, ਦਮਦਾਰ ਅਤੇ ਪਾਵਰਫੁੱਲ ਗੱਡੀ ਖਰੀਦਣ ਵਾਲੇ ਲੋਕ ਕਰਦੇ ਹਨ, ਕਿਉਂਕਿ ਜ਼ਿਆਦਾ ਸੀ. ਸੀ. ਵਾਲਾ ਇੰਜਣ ਮਾਈਲੇਜ ਦੇ ਮਾਮਲੇ ''ਚ ਪਿੱਛੇ ਰਹਿ ਜਾਂਦਾ ਹੈ। ਆਓ ਜਾਣਦੇ ਹਾਂ ਕੁਝ ਅਜਿਹੀਆਂ ਕਾਰਾਂ ਦੇ ਬਾਰੇ ''ਚ ਜੋ ਤੁਹਾਨੂੰ ਬਿਹਤਰ ਪਾਵਰ ਦੇ ਨਾਲ-ਨਾਲ ਬਿਹਤਰ ਮਾਈਲੇਜ ਦੇਣ ਦਾ ਦਾਅਵਾ ਕਰ ਰਹੀ ਹੈ। 
ਮਾਰੂਤੀ ਭਾਰਤੀ ਬਾਜ਼ਾਰ ''ਚ ਬਿਕਰੀ ਨੂੰ ਲੈ ਕੇ ਹਮੇਸ਼ਾਂ ਟਾਪ ''ਤੇ ਰਹੀ ਹੈ, ਇਸ ਦੇ ਪਿੱਛੇ ਅਹਿਮ ਵਜ੍ਹਾ ਹੈ ਇਨ੍ਹਾਂ ਦੀ ਲੋ ਮੇਂਟੇਨੇਂਸ ਅਤੇ ਸ਼ਾਨਦਾਰ ਮਾਈਲੇਜ। ਮਾਰੂਤੀ ਸੁਜ਼ੂਕੀ ਸਿਆਜ਼ ਡੀਜ਼ਲ ਮਿਡ-ਸਾਈਜ਼ ਸਿਡਾਨ ਕਾਰ ਹੈ, ਜੋ 89 ਵੀ. ਐੱਚ. ਪੀ. ਕੀ ਪਾਵਰ ਅਤੇ ਕਰੀਬ 28,09 ਕਿਮੀ/ਲੀਟਰ ਦੀ ਮਾਈਲੇਜ ਦਿੰਦੀ ਹੈ। 
ਟਾਟਾ ਟਿਆਗੋ ਡੀਜ਼ਲ -
ਪੈਸੇਂਜਰ ਵੀਕਲ ਕੈਟੇਗਰੀ ''ਚ ਟਾਟਾ ਦੀ ਟਿਆਗੋ ਨੂੰ ਭਾਰਤੀ ਗਾਹਕਾਂ ਵੱਲੋਂ ਕਾਫੀ ਸਰਾਹਿਆ ਜਾ ਰਿਹਾ ਹੈ। 69 ਬੀ. ਐੱਚ. ਪੀ. ਦੀ ਪਾਵਰ ਨਾਲ ਇਹ ਗੱਡੀ ਤੁਹਾਨੂੰ 27.28 ਕਿਮੀ/ਲੀਟਰ ਦੀ ਸ਼ਾਨਦਾਰ ਮਾਈਲੇਜ ਦੇ ਰਹੀ ਹੈ। 
ਹੋਂਡਾ ਜੈਜ਼ ਡੀਜ਼ਲ -
ਹੋਡਾ ਦੀ ਇਹ ਗੱਡੀ ਪਹਿਲਾਂ ਭਾਰਤੀ ਮਾਰਕੀਟ ''ਚ ਸਫਲ ਨਹੀਂ ਪਰ ਕੰਪਨੀ ਨੇ ਇਸ ਨੂੰ ਡੀਜ਼ਲ ਵੇਰਿਅੰਟ 
ਨਾਲ ਪਹਿਲਾਂ ਸਸਤੀਆਂ ਕੀਮਤਾਂ ''ਤੇ ਭਾਰਤੀ ਬਾਜ਼ਾਰ ''ਚ ਉਤਾਰਿਆ। ਗੱਡੀ ਨੂੰ ਹੁਣ ਮਾਰਕੀਟ ''ਚ ਕਾਫੀ ਸਰਾਹਿਆ ਜਾ ਰਿਹਾ ਹੈ। ਇਹ ਗੱਡੀ ਕਰੀਬ 27.3 ਕਿਮੀ/ਲੀਟਰ ਦੀ ਮਾਈਲੇਜ ਦਿੰਦੀ ਹੈ। 
ਫੋਰਡ ਫੀਗੋ/ਅਸਪਾਇਰ ਡੀਜ਼ਲ - 
ਅਮਰੀਕੀ ਕੰਪਨੀ ਵਾਹਨ ਨਿਰਮਾਤਾ ਕੰਪਨੀ ਫੋਰਡ ਨੇ ਪਿਛਲੇ ਸਾਲ ਫੋਰਡ ਫੀਗੋ ਅਤੇ ਐਸਪਾਇਰ ਡੀਜ਼ਲ ਵੇਰਿਅੰਟ ਨੂੰ ਭਾਰਤ ''ਚ ਲਾਂਚ ਕੀਤਾ ਸੀ। ਦੋਵੇਂ ਹੀ ਗੱਡੀਆਂ ''ਚ 99 ਬੀ. ਐੱਚ. ਪੀ. ਦੀ ਪਾਵਰ ਪੈਦਾ ਕਰਨ ਵਾਲਾ ਇੰਜ਼ਣ ਲੱਗਾ ਹੈ ਅਤੇ ਕਾਰਾਂ ਨੂੰ ਲੈ ਕੇ ਕੰਪਨੀ ਕਰੀਬ 25.8 ਕਿਮੀ/ਲੀਟਰ ਦੀ ਮਾਈਲੇਜ ਦੇਣ ਦਾ ਦਾਅਵਾ ਕਰ ਰਹੀ ਹੈ। 
ਹੋਂਡਾ ਸਿਟੀ ਡੀਜ਼ਲ -
ਜਾਪਾਨ ਦੀ ਵਾਹਨ ਨਿਰਮਾਤਾ ਕੰਪਨੀ ਦੀ ਭਾਰਤ ''ਚ ਇਹ ਸਭ ਤੋਂ ਪ੍ਰਸਿੱਧ ਗੱਡੀਆਂ ''ਚ ਇਕ ਹੈ। ਕੰਪਨੀ ਨੇ ਇਸ ਗੱਡੀ ਦਾ ਜੋ ਵੀ ਮਾਡਲ ਮਾਰਕੀਟ ''ਚ ਉਤਾਰਿਆ ਹੈ, ਉਸ ਨੂੰ ਭਾਰਤੀ ਗਾਹਕਾਂ ਵੱਲੋਂ ਖੂਬ ਸਰਾਹਿਆ ਗਿਆ ਹੈ। 99 ਬੀ. ਐੱਚ. ਪੀ ਦੀ ਪਾਵਰ ਪੈਦਾ ਕਰਨ ਵਾਲੀ ਇਹ ਗੱਡੀ ਤੁਹਾਨੂੰ ਕਰੀਬ 26 ਕਿਮੀ/ਲੀਟਰ ਦੀ ਮਾਈਲੇਜ ਦੇ ਸਕਦੀ ਹੈ।  

Related News