2017 ''ਚ ਸਭ ਤੋਂ ਜ਼ਿਆਦਾ ਵਿਕਣ ਵਾਲੇ ਇਹ ਹਨ 5 ਸਮਾਰਟਫੋਨਜ਼
Saturday, Jun 03, 2017 - 02:51 PM (IST)

ਜਲੰਧਰ- ਸਮਾਰਟਫੋਨ ਬਾਜ਼ਾਰ 'ਚ ਕਈ ਤਰ੍ਹਾਂ ਦੇ ਹੈਂਡਸੈੱਟਸ ਪੇਸ਼ ਕੀਤੇ ਗਏ ਹਨ। ਬਜਟ ਸਮਾਰਟਫੋਨਜ਼ ਤੋਂ ਲੈ ਕੇ ਹਾਈ-ਐਂਡ ਸਮਾਰਟਫੋਨਜ਼ ਤੱਕ ਮਾਰਕੀਟ 'ਚ ਹਰ ਤਰ੍ਹਾਂ ਦੇ ਫੋਨ ਉਪਲੱਬਧ ਹਨ। ਅਜਿਹੇ 'ਚ ਅੱਜ ਤੁਹਾਨੂੰ ਅਜਿਹੇ 5 ਸਮਾਰਟਫੋਨਜ਼ ਦੇ ਬਾਰੇ 'ਚ ਦੱਸਣ ਜਾ ਰਹੇ ਹਣ, ਜੋ 2017 ਦੇ ਪਹਿਲੇ ਕਵਾਰਟਰ ਜਨਵਰੀ ਤੋਂ ਮਾਰਚ 'ਚ ਸਭ ਤੋਂ ਜ਼ਿਆਦਾ ਵਿਕਣ ਵਾਲੇ ਸਮਾਰਟਫੋਨਜ਼ ਰਹੇ। ਸਮਾਰਟਫੋਨਜ਼ ਦੀ ਵਿਕਰੀ ਵਾਲੇ ਦੇਸ਼ਾਂ 'ਚ ਭਾਰਤ ਵੀ ਸ਼ਾਮਿਲ ਹੈ।
1. Apple iPhone 7 -
2017 ਦੇ ਪਹਿਲੇ ਕਵਾਰਟਰ ਜਨਵਰੀ ਤੋਂ ਮਾਰਚ 'ਚ ਇਸ ਫੋਨ ਦੇ 2 ਕਰੋੜ ਯੂਨਿਟਸ ਵੇਚੇ ਗਏ। ਮਾਰਕੀਟ ਸ਼ੇਅਰ ਦੀ ਗੱਲ ਕਰੀਏ ਤਾਂ ਇਸ ਫੋਨ ਨੇ 6 ਫੀਸਦੀ ਹਿੱਸਾ ਕੈਪਚਰ ਕੀਤਾ ਹੈ। ਇਸ 'ਚ 4.7 ਇੰਚ ਦਾ ਡਿਸਪਲੇ ਦਿੱਤਾ ਗਿਆ ਹੈ। ਇਹ ਫੋਨ ਕਵਾਡ-ਕੋਰ ਐਪਲ ਏ10 ਫਿਊਜ਼ਨ ਪ੍ਰੋਸੈਸਰ ਅਤੇ 2 ਜੀ. ਬੀ. ਰੈਮ ਨਾਲ ਲੈਸ ਹੈ। ਨਾਲ ਹੀ ਇਸ 'ਚ 32 ਜੀ. ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 1960 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ। ਇਸ ਫੋਨ ਦੀ ਕੀਮਤ 46,990 ਰੁਪਏ ਹੈ।
2. Apple iPhone 7 Plus -
ਇਸ ਫੋਨ ਦੀ 5 ਫੀਸਦੀ ਮਾਰਕੀਟ ਸ਼ੇਅਰ ਨਾਲ 1 ਕਰੋੜ 70 ਲੱਖ ਯੂਨਿਟ ਵੇਚੇ ਗਏ ਹਨ। ਇਸ 'ਚ 5.5 ਇੰਚ ਦਾ ਡਿਸਪਲੇ ਦਿੱਤਾ ਗਿਆ ਹੈ। ਇਹ ਫੋਨ ਕਵਾਡ-ਕੋਰ ਐਪਲ ਏ10 ਫਿਊਜ਼ਨ ਪ੍ਰੋਸੈਸਰ ਅਤੇ 3 ਜੀ. ਬੀ. ਰੈਮ ਨਾਲ ਲੈਸ ਹੈ। ਨਾਲ ਹੀ ਇਸ 'ਚ 32 ਜੀ. ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 2900 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ। ਇਸ ਫੋਨ ਦੀ ਕੀਮਤ 58,600 ਰੁਪਏ ਹੈ।
3. Oppo R9s -
ਇਹ ਫੋਨ ਅਕਤੂਬਰ 2016 'ਚ ਚੀਨ 'ਚ ਲਾਂਚ ਕੀਤਾ ਗਿਆ ਸੀ। ਇਸ ਫੋਨ ਦੇ 80 ਲੱਖ ਤੋਂ ਜ਼ਿਆਦਾ ਯੂਨਿਟ ਵੇਚੇ ਗਏ ਹਨ। ਜੇਕਰ ਮਾਰਕੀਟ ਸ਼ੇਅਰ ਦੀ ਗੱਲ ਕਰੀਏ ਤਾਂ ਇਸ ਫੋਨ ਕੋਲ 2.5 ਫੀਸਦੀ ਹਿੱਸੇਦਾਰੀ ਹੈ। ਇਸ 'ਚ 5.5 ਇੰਚ ਦਾ ਡਿਸਪਲੇ ਦਿੱਤਾ ਗਿਆ ਹੈ। ਇਹ ਫੋਨ 2 ਗੀਗਾਹਟਰਜ਼ ਆਕਟਾ-ਕੋਰ ਪ੍ਰੋਸੈਸਰ ਅਤੇ 4 ਜੀ. ਬੀ. ਰੈਮ ਨਾਲ ਲੈਸ ਹੈ। ਨਾਲ ਹੀ ਇਸ 'ਚ 64 ਜੀ. ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 3010 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ। ਇਹ ਫੋਨ ਐਂਡਰਾਇਡ ਮਾਰਸ਼ਮੈਲੋ 'ਤੇ ਕੰਮ ਕਰਦਾ ਹੈ।
4. Samsung Galaxy J3 (2016) -
ਇਸ ਫੋਨ ਦੇ 6.1 ਲੱਖ ਯੂਨਿਟਸ ਸੇਲ ਕੀਤੀ ਗਈ ਹੈ। ਇਸ 'ਚ 5,00 ਇੰਚ ਦਾ ਡਿਸਪਲੇ ਦਿੱਤਾ ਗਿਆ ਹੈ। ਇਹ ਫੋਨ 1.5 ਗੀਗਾਹਟਰਜ਼ ਕਵਾਡ-ਕੋਰ ਪ੍ਰੋਸੈਸਰ ਅਤੇ 1.5 ਜੀ. ਬੀ. ਰੈਮ ਨਾਲ ਲੈਸ ਹੈ। ਨਾਲ ਹੀ ਇਸ 'ਚ 8 ਜੀ. ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 2600 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ। ਇਸ ਫੋਨ ਦੀ ਕੀਮਤ 8,990 ਰੁਪਏ ਹੈ। ਇਹ ਫੋਨ 5.1 ਲਾਲੀਪਾਪ 'ਤੇ ਕੰਮ ਕਰਦਾ ਹੈ।
5. Samsung Galaxy J5 (2016) -
ਸੈਮਸੰਗ ਦੇ ਇਸ ਫੋਨ ਦੇ 50 ਲੱਖ ਯੂਨਿਟਸ ਵੇਚੇ ਗਏ ਹਨ। ਇਸ 'ਚ 5.20 ਇੰਚ ਦਾ ਡਿਸਪਲੇ ਦਿੱਤਾ ਗਿਆ ਹੈ। ਇਹ ਫੋਨ 1.5 ਗੀਗਾਹਟਰਜ਼ ਕਵਾਡ-ਕੋਰ ਪ੍ਰੋਸੈਸਰ ਅਤੇ 2 ਜੀ. ਬੀ. ਰੈਮ ਨਾਲ ਲੈਸ ਹੈ। ਨਾਲ ਹੀ ਇਸ 'ਚ 16 ਜੀ. ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 3100 ਐੱਮ. ਏ. ਐੈੱਚ. ਦੀ ਬੈਟਰੀ ਦਿੱਤੀ ਗਈ ਹੈ। ਇਹ ਫੋਨ ਐਂਡਰਾਇਡ ਮਾਰਸ਼ਮੈਲੋ 'ਤੇ ਕੰਮ ਕਰਦਾ ਹੈ।