IOS 11 ''ਚ ਮਿਲਣਗੇ ਇਹ 7 ਖਾਸ ਫੀਚਰਸ

06/06/2017 4:11:42 PM

ਜਲੰਧਰ-ਐਪਲ ਦੁਆਰਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਯੋਜਿਤ ਕੀਤਾ ਗਏ ਡਿਵੈਲਪਰਸ ਪ੍ਰੋਗਰਾਮ WWDC 2017 'ਚ ਕੰਪਨੀ ਨੇ ਕਈ ਹਾਰਡਵੇਅਰ ਅਤੇ ਸਾਫਟਵੇਅਰ ਡਿਵਾਇਸ ਦਾ ਪ੍ਰਦਰਸ਼ਨ ਕੀਤਾ  ਸਭ ਦੀ ਨਜ਼ਰਾਂ 'ਚ ਇਸ ਇਵੇਂਟ 'ਚ ਲਾਂਚ ਕੀਤੇ ਜਾਣ ਗਏ IOS 11 'ਤੇ ਟਿਕੀ ਹੋਈ ਹੈ। ਕੰਪਨੀ ਨੇ ਆਈ. ਓ. ਐੱਸ. 11 ਦਾ ਡਿਵੈਲਪਰਸ ਪ੍ਰੀਵਿਊ ਪੇਸ਼ ਕਰ ਦਿੱਤਾ ਹੈ। ਜਦਕਿ ਇਸ ਦੇ ਪਬਲਿਕ ਬੀਟਾ ਵਰਜ਼ਨ ਨੂੰ ਇਸੇ ਮਹੀਨੇ ਜਾਰੀ ਕੀਤਾ ਗਿਆ ਸੀ ios11 ਦਾ ਅਪਡੇਟ iPhone 5s ਅਤੇ ਇਸ ਦੇ ਬਾਅਦ ਦੇ ਡਿਵਾਇਸ ਦੇ ਲਈ ਮੁਫਤ ਉਪਲੱਬਧ ਹੈ। ਸਾਰੇ  iPad Air, iPad Pro  ਮਾਡਲ, iPad 5th generation, iPad mini 2  ਅਤੇ iPod touch 6th generation  'ਤੇ ਇਸ ਦਾ ਮੁਫਤ ਅਪਡੇਟ ਪ੍ਰਾਪਤ ਕੀਤਾ ਜਾ ਸਕਦਾ ਹੈ। ਇਹ ਹਨ ios 11 'ਚ ਉਪਲੱਬਧ ਹੋਣ ਵਾਲੇ 7 ਖਾਸ ਫੀਚਰਸ।
 

1. Sierra ਹੋਇਆ ਪਹਿਲਾਂ ਤੋਂ ਜਿਆਦਾ ਸਮਾਰਟ—
IOS 11 'ਚ ਐਂਪਲ ਦੇ ਵਰਚੂਅਲ  ਅਸਿਸਟੈਂਟ ਸੀਰੀ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਸੀਰੀ ਨੂੰ ਮਿਲੇ ਨਵੇਂ ਅਪਡੇਟ ਦੇ ਬਾਅਦ ਜਦੋਂ ਵੀ ਇਹ ਕਿਸੇ ਯੂਜ਼ਰ ਦਾ ਸਵਾਲ ਦਾ ਜਵਾਬ ਦੇਵੇਗੀ ਤਾਂ ਉਸ ਦੀ ਵਾਇਸ ਬਿਲਕੁਲ ਹਿਊਮਨ ਵਰਗੀ  ਹੋਵੇਗੀ। ਇਸ ਦੇ ਇਲਾਵਾ ਸੀਰੀ 'ਚ ਟ੍ਰਾਂਸਲੇਂਸ਼ਨ ਫੀਚਰ ਜੋੜਿਆ ਗਿਆ ਹੈ। ਜਿਸ ਤੋਂ ਹੁਣ ਸੀਰੀ ਕਈ ਅਲੱਗ-ਅਲੱਗ ਭਾਸ਼ਾਵਾਂ 'ਚ ਵੀ ਟ੍ਰਾਂਸਲੇਸ਼ਨ ਕਰਨ ਦੇ ਸਮੱਰਥ ਹੋਵੇਗਾ। ਜਿਨ੍ਹਾਂ 'ਚ ਇੰਗਲਿਸ਼, ਚਾਈਨਜ਼, ਫ੍ਰੈਂਚ, ਜਰਮਨ, ਇੰਟੈਲੀਅਨ ਅਤੇ ਸਪੈਨਿਸ਼ ਭਾਸ਼ਾ ਸ਼ਾਮਿਲ ਹੈ। ਨਾਲ ਹੀ ਇਸ 'ਚ ਇਕ ਮਸ਼ੀਨ ਲਰਨਿੰਗ ਦਾ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਜੋ ਯੂਜ਼ਰ ਨੂੰ ਐਪਲੀਕੇਸ਼ਨ ਉਪਯੋਗ ਕਰਨ ਦੀ ਸਲਾਹ ਦਿੰਦਾ ਹੈ। ਉਦਾਹਰਣ ਦੇ ਤੌਰ 'ਤੇ ਜੋਕਰ ਤੁਸੀਂ ਸਫਾਰੀ 'ਤੇ ਬ੍ਰਾਊਜ਼ਿੰਗ ਕਰ ਰਹੇ ਹੈ ਤਾਂ ਇਹ ਤੁਹਾਨੂੰ ਨਿਊਜ਼ ਐਪ, ਮੇਲ ਮੈਸੇਜ਼ ਆਦਿ ਕਈ ਐਪਸ ਨੂੰ ਉਪਯੋਗ ਕਰਨ ਦੀ ਸਲਾਹ ਦੇਵੇਗਾ।
 

2. ਲਾਕ ਸਕਰੀਨ (lock screen)-
IOS11 'ਚ ਯੂਜ਼ਰਸ ਨੂੰ ਖਾਸ ਫੀਚਰ ਦੇ ਤੌਰ 'ਤੇ ਇਕ ਲਾਕ ਸਕਰੀਨ ਦਾ ਆਪਸ਼ਨ ਮਿਲੇਗਾ। ਕੰਟਰੋਲ ਸੈਂਟਰ ਪੈਨਲ 'ਤੇ ਕਈ ਸਾਰੇ ਆਈਕਨ ਦਿੱਤੇ ਜਾਣਗੇ। ਇਸ 'ਚ ਇਕ ਹੀ ਪੇਜ  'ਤੇ  ਸਾਰੇ ਆਪਸ਼ਨ ਦੇਖ ਸਕਦੇ ਹੈ। ਪਰ ਜੇਕਰ ਤੁਸੀਂ ਇਨ੍ਹਾਂ ਆਪਸ਼ਨ ਨੂੰ ਆਪਣੇ ਹਿਸਾਬ ਨਾਲ ਸੈਟ ਕਰਨਾ ਚਾਹੁੰਦੇ ਹੈ ਤਾਂ ਆਸਾਨੀ ਨਾਲ ਕਰ ਸਕਦੇ ਹੈ। ਜਿਸਦੇ ਬਾਅਦ ਲਾਕ ਸਕਰੀਨ ਦਿਸਣ ਲੱਗੇਗੀ ਅਤੇ ਤੁਸੀਂ ਨੀਚੇ ਸਕਰਾਲ ਕਰਕ ਫਿਰ ਤੋਂ ਸਾਰੇ ਨੋਟੀਫਿਕੇਸ਼ਨ ਇਕੱਠੇ ਦੇਖ ਸਕਦੇ ਹੈ।
 

3. iMessage ਨੂੰ ਮਿਲਿਆ  iCloud sync-
IOS 11 'ਤੇ  iMessage  ਨੂੰ iCloud  ਸਿੰਕ੍ਰਨਾਈਜ ਕਰ ਦਿੱਤਾ ਜਾਵੇਗਾ ਤਾਂ ਕਿ ਜਦੋਂ ਤੁਸੀਂ ਸਾਈਨ ਇੰਨ ਕਰੋ ਤਾਂ ਤੁਹਾਨੂੰ ਸਟੋਰ ਕੀਤੇ ਗਏ  ਮੈਸੇਜ਼ ਹੋਰ ਡਿਵਾਇਸਜ਼ 'ਤੇ ਉਪਲੱਬਧ ਹੋਣਗੇ।  iCloud  'ਚ ਸਾਰੇ ਡਿਵਾਇਜ਼ ਸਿੰਕ ਹੋਣ ਦੀ ਵਜ੍ਹਾਂ ਕਰਕੇ ਕਈ ਵਾਰ ਤੁਹਾਨੂੰ ਅਜਿਹੇ ਮੈਸੇਜ਼ ਆਉਦੇ ਹੈ ਜਿਸ ਨੂੰ ਤੁਸੀਂ ਇਗਨੋਰ ਕਰਨਾ ਚਾਹੁੰਦੇ ਹੈ ਤਾਂ ਅਜਿਹੇ 'ਚ ਹੁਣ ਤੁਸੀਂ ਮਲਟੀਪਲ ਡਿਵਾਇਜ਼ ਨਾਲ ਤੁਸੀਂ ਮੈਸੇਜ਼ ਨੂੰ ਅਲੱਗ-ਅਲੱਗ ਡੀਲੀਟ ਕਰ ਸਕਦੇ ਹੈ। ਇਸ ਨਾਲ ਹਰ ਡਿਵਾਇਸ 'ਚ ਇਕ ਹੀ ਮੈਸੇਜ਼ ਦੀ ਨੋਟੀਫਿਕੇਸ਼ਨ ਤੋਂ ਬਚ ਸਕਦੇ ਹੈ।
 

4. Apple Pay ਦਾ ਉਪਯੋਗ ios11 'ਤ ਪਰ ਸਿਰਫ ਯੂ.ਐੱਸ. ਦੇ ਲਈ-
ios 11 'ਚ ਐਂਪਲ ਇਹ ਸਰਵਿਸ ਨੂੰ ਪਹਿਲਾਂ ਦੀ ਤੁਲਨਾਂ 'ਚ ਕਾਫੀ ਬਿਹਤਰ ਕੀਤਾ ਗਿਆ ਹੈ. ਜਿਸ ਦੇ ਬਾਅਦ ਯੂਜ਼ਰਸ ਮੈਸੇਜ਼ ਐਪ 'ਚ ਭੁਗਤਾਨ ਕਰਨ ਦੇ ਲਈ ਸਮੱਰਥ ਹੋਣਗੇ।  ios11 ਯੂਜ਼ਰਸ ਸਿਰੀ ਨੂੰ ਆਪਣੇ ਵਾਲਿਟ 'ਚ ਸੇਵ ਕੀਤੇ ਗਏ ਕ੍ਰੈਡਿਟ ਜਾਂ ਡੈਬਿਟ ਦੇ ਉਪਯੋਗ ਕਰਕੇ ਭੁਗਤਾਨ ਕਰਨ ਦੇ ਲਈ ਕਹਿ ਸਕਦੇ ਹੈ। ਇਸ ਦੇ ਬਾਅਦ ਪ੍ਰਾਪਤਕਰਤਾ ਦਾ ਪੈਸਾ ਐਪਲ ਪੇਅ ਕੈਸ਼ ਅਕਾਊਟ 'ਚ ਜਮ੍ਹਾਂ ਹੋਵੇਗਾ। ਜੋ ਕਿ ਕਦੀ ਵੀ ਕਿਸੇ ਨੂੰ ਵੀ ਟ੍ਰਾਂਸਫਰ ਕੀਤਾ ਜਾ ਸਕਦਾ ਹੈ। ਐਪਲ ਪੇਅ ਦੇ ਮਾਧਿਅਮ ਨਾਲ ਯੂਜ਼ਰਸ ਵੈੱਬ 'ਤੇ ਵੀ ਖਰੀਦ ਕਰ ਸਕਦੇ ਹੈ।
 

5. ਐਂਪਲ ਮੈਪ ਨੂੰ ਮਿਲਿਆ ਨੇਵੀਗੇਸ਼ਨ ਫੀਚਰ-
IOS 11 'ਚ ਮੈਪ ਫੀਚਰ ਨੂੰ ਵੀ ਬਿਹਤਰ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਇਸ 'ਚ ਬਿਹਤਰ ਨੇਵੀਗੇਸ਼ਨ, ਸਪੀਡ ਲਿਮਿਟ ਅਤੇ ਲੇਨ ਗਾਈਡੈਂਸ ਦੀ ਸੁਵਿਧਾ ਪ੍ਰਾਪਤ ਹੋਵੇਗੀ। ਮੈਪ 'ਚ ਡਰਾਈਵਿੰਗ ਮੋਡ ਦੋ ਦੌਰਾਨ  Do Not Disturb ਦਾ ਫੀਚਰ ਜੋੜਿਆ ਗਿਆ ੈਹੈ। ਜਿਸ 'ਚ ਜੇਕਰ ਤੁਸੀਂ ਕਾਰ ਨਾਲ ਵੀ ਕੁਨੈਕਟ ਹੈ ਜਾਂ ਡਰਾਈਵ ਕਰ ਰਹੇ ਹੈ ਤਾਂ ਫੋਨ ਦੇ ਸਾਰੇ ਨੋਟੀਫਿਕੇਸ਼ਨ ਆਟੋਮੈਟੀਕਲੀ ਬੰਦ ਹੋ ਜਾਵੇਗੀ।
 

6. iPad 'ਚ  iOS 11 ਦੇਵੇਗਾ ਖਾਸ ਸੁਵਿਧਾ-iPad ਦੇ ਲਈ iOS 11 'ਚ Drag and Drop ਫੀਚਰ ਪੇਸ਼ ਕੀਤਾ ਗਿਆ ਹੈ। ਜਿਸ ਤੋਂ ਹੁਣ ਫੋਟੋ, ਟੈਕਸਟ ਨੂੰ ਸਕਰੀਨ 'ਤੇ ਕਿਤੇ ਵੀ ਡ੍ਰੈਗ ਕੀਤਾ ਜਾ ਸਕਦਾ ਹੈ। ਇਸ 'ਚ ਇਕ ਨੇਟਿਵ ਐਪ ਫਾਈਲ ਵੀ ਪਹਿਲਾਂ ਤੋਂ ਹੀ ਮੌਜ਼ੂਦ ਹੋਵੇਗਾ। ਜਿਸ ਨਾਲ ਯੂਜ਼ਰਸ ਸਾਰੀ ਫਾਈਲਜ਼ ਨੂੰ ਇਕ ਜਗ੍ਹਾਂ ਤੋਂ ਐਕਸੈਸ ਕਰ ਸਕਦੇ ਹੈ। ਇਹ ਸਰਵਿਸ ਸਿਰਫ iPad ਦੇ ਲਈ ਨਹੀਂ ਬਲਕਿ iCloud, Google Drive  ਅਤੇ ਹੋਰ ਵੀ ਬਾਕੀ Cloud service   ਦੇ ਲਈ ਉਪਲੱਬਧ ਹੋਣਗੇ।
 

7.  iOS  11 'ਚ ਮਿਲੇਗਾ Portrait Mode-
ਹੁਣ   iOS  11 ਯੂਜ਼ਰਸ Portrait Mode ਇਮੇਜ਼ ਦੇ ਨਾਲ ਆਪਟੀਕਲ ਇਮੇਜ਼ ਸਟੈਬਲਾਈਜ਼ੇਂਸ਼ਨ, ਟਰੂ ਟੋਨ ਫਲੈਸ਼ ਅਤੇ ਐੱਚ. ਡੀ. ਆਰ. ਵਰਗੇ ਫੀਚਰਸ ਦੇ ਲਾਭ ਉਠਾ ਸਕਦੇ ਹੈ। ਐਂਪਲ 'ਚ ਪਹਿਲਾਂ ਤੋਂ ਮੌਜ਼ੂਦ ਲਾਈਵ ਫੋਟੋ ਫੀਚਰ ਨੂੰ ਅਪਡੇਟ ਕੀਤਾ ਗਿਆ ਹੈ। ਯੂਜ਼ਰ ਹੁਣ ਲਾਈਵ ਫੋਟੋ 'ਚ ਫ੍ਰੇਮ ਦੀ ਚੋਣ ਕਰਕ ਉਸ ਨੂੰ ਫ੍ਰੰਟ ਫ੍ਰੇਮ ਦੀ ਤਰ੍ਹਾਂ ਉਪਯੋਗ ਕਰ ਸਕਦੇ ਹੈ। ਐਂਪਲ ਫੋਟੋ ਦੇ ਲੂਪ ਨੂੰ ਪਰਫੈਕਟ ਬਣਾਉਣ ਦੇ ਲਈ ਕੰਪਿਊਟਰ ਵਿਜਨ ਦਾ ਉਪਯੋਗ ਕਰੇਗਾ। ਜਿਸ 'ਚ ਤੁਹਾਨੂੰ ਬੂਮਬਰਗ ਐਨੀਮੇਂਸ਼ਨ 'ਚ ਸਬਜੈਕਟ  ਨੂੰ ਹਾਈਲਾਈਟ ਕਰਨ ਦਾ ਵੀ ਆਪਸ਼ਨ ਹੈ।  iPhone 7 ਅਤੇ  iPhone 7 ਪਲੱਸ ਯੂਜ਼ਰਸ ਨੂੰ ਇਕ ਹੋਰ ਨਵੀਂ ਸੁਵਿਧਾ ਪਰਾਪਤ ਹੋਵੇਗੀ। ਇਸ ਫੀਚਰ ਨੂੰHigh Efficiency Image File Format (HEIF)  ਨਾਮ ਦਿੱਤਾ ਗਿਆ ਹੈ। ਇਸ ਤਕਨੀਕ 'ਚ ਦੋ ਡਿਵਾਇਸ ਤੋਂ ਲਏ ਗਏ ਫੋਟੋ ਦੇ ਫਾਇਲ ਸਾਇਜ਼ ਨੂੰ ਘੱਟ ਕਰ ਸਕਦੇ ਹੈ।
 


Related News