ਡਾਟਾ ਲੀਕ ਨੂੰ ਰੋਕਣ ਲਈ ਫੇਸਬੁੱਕ ਨੇ ਕੀਤੇ ਇਹ 6 ਵੱਡੇ ਐਲਾਨ

03/22/2018 3:44:26 PM

ਜਲੰਧਰ- ਲਗਾਤਾਰ ਕਈ ਦਿਨਾਂ ਤੋਂ ਫੇਸਬੁੱਕ ਡਾਟਾ ਲੀਕ ਬਹਿਸ ਤੋਂ ਬਾਅਦ ਹੁਣ ਇਹ ਤਾਂ ਸਾਫ ਹੋ ਗਿਆ ਹੈ ਕਿ ਫੇਸਬੁੱਕ ਦੇ ਕਰੋੜਾਂ ਯੂਜ਼ਰਸ ਦੇ ਡਾਟਾ ਦੀ ਗਲਤ ਵਰਤੋਂ ਕੀਤੀ ਗਈ ਹੈ। ਹੁਣ ਇਸ ਲਈ ਭਲੇ ਹੀ ਫੇਸਬੁੱਕ ਕੈਂਬਰਿਜ ਐਨਾਲਿਟਿਕਾ ਨੂੰ ਭਰੋਸਾ ਤੋੜਨ ਲਈ ਜ਼ਿੰਮੇਵਾਰ ਠਹਿਰਾਓ ਪਰ ਸੱਚ ਤਾਂ ਇਹੀ ਹੈ ਕਿ ਇਹ ਫੇਸਬੁੱਕ ਦੀ ਹੀ ਗਲਤੀ ਕਾਰਨ ਹੋਇਆ ਹੈ। ਹਾਲਾਂਕਿ ਇਸ ਗੱਲ ਨੂੰ ਕਿਤੇ ਨਾ ਕਿਤੇ ਫੇਸਬੁੱਕ ਸੀ.ਈ.ਓ. ਮਾਰਕ ਜ਼ੁਕਰਬਰਗ ਖੁਦ ਵੀ ਮੰਨਦੇ ਹਨ। 
ਭਵਿੱਖ 'ਚ ਅਜਿਹਾ ਨਾ ਹੋਵੇ ਇਸ ਲਈ ਫੇਸਬੁੱਕ ਸੀ.ਈ.ਓ. ਮਾਰਕ ਜ਼ੁਕਰਬਰਗ ਨੇ ਕੁਝ ਮਹੱਤਵਪੂਰਨ ਕਦਮਾਂ ਬਾਰੇ ਦੱਸਿਆ ਹੈ। ਸਭ ਤੋਂ ਪਹਿਲਾਂ ਫੇਸਬੁੱਕ ਇਕ ਅਜਿਹਾ ਟੂਲ ਲਿਆਏਗੀ ਜਿਸ ਨਾਲ ਯੂਜ਼ਰ ਇਹ ਜਾਣ ਸਕਣਗੇ ਕਿ ਉਨ੍ਹਾਂ ਦੇ ਡਾਟਾ ਦਾ ਗਲਤ ਇਸਤੇਮਾਲ ਹੋਇਆ ਹੈ ਜਾਂ ਨਹੀਂ। 

ਪਲੇਟਫਾਰਮ ਰੀਵਿਊ- ਫੇਸਬੁੱਕ ਉਨ੍ਹਾਂ ਸਾਰੇ ਐਪਸ ਦੀ ਜਾਂਚ ਕਰੇਗੀ ਜੋ 2014 ਤੋਂ ਪਹਿਲਾਂ ਲੋਕਾਂ ਦਾ ਜ਼ਿਆਦਾ ਡਾਟਾ ਇਕੱਠਾ ਕਰਦੇ ਸਨ। ਕਿਉਂਕਿ 2014 'ਚ ਕੰਪਨੀ ਨੇ ਐਪ ਦੁਆਰਾ ਕੀਤੇ ਜਾਣ ਵਾਲੇ ਡਾਟਾ ਐਕਸੈਸ ਨੂੰ ਘੱਟ ਕੀਤਾ ਸੀ। ਇਸ ਲਈ ਫੇਸਬੁੱਕ ਨੇ ਕਿਹਾ ਹੈ ਕਿ ਕਿਸੇ ਵੀ ਐਪ ਜਿਸ 'ਤੇ ਸ਼ੱਕ ਹੋਵੇਗਾ ਫੁੱਲ ਐਡਿਟ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਬੈਨ ਵੀ ਕੀਤਾ ਜਾਵੇਗਾ। 

ਡਾਟਾ ਦੇ ਗਲਤ ਇਸਤੇਮਾਲ ਬਾਰੇ ਲੋਕਾਂ ਨੂੰ ਦੱਸਣਾ- ਫੇਸਬੁੱਕ ਨੇ ਕਿਹਾ ਹੈ ਕਿ ਕੰਪਨੀ ਹੁਣ ਉਨ੍ਹਾਂ ਲੋਕਾਂ ਨੂੰ ਉਨ੍ਹਾਂ ਐਪਸ ਬਾਰੇ ਦੱਸੇਗੀ ਜਿਨ੍ਹਾਂ ਨੇ ਉਨ੍ਹਾਂ ਦੇ ਡਾਟਾ ਦਾ ਗਲਤ ਇਸਤੇਮਾਲ ਕੀਤਾ ਹੈ। ਜੇਕਰ ਫੇਸਬੁੱਕ ਅਜਿਹੇ ਐਪਸ ਨੂੰ ਹਟਾਉਂਦੀ ਹੈ ਜੋ ਯੂਜ਼ਰ ਡਾਟਾ ਦਾ ਗਲਤ ਇਸਤੇਮਾਲ ਕਰਦੇ ਹਨ ਤਾਂ ਅਜਿਹੀ ਹਾਲਤ 'ਚ ਉਹ ਸਾਰੇ ਯੂਜ਼ਰਸ ਨੂੰ ਇਸਦੀ ਜਾਣਕਾਰੀ ਦੇਵੇਗੀ। 

ਜਿਨ੍ਹਾਂ ਐਪਸ ਦੀ ਤੁਸੀਂ ਵਰਤੋਂ ਨਹੀਂ ਕਰਦੇ ਉਨ੍ਹਾਂ ਦਾ ਐਕਸੈਸ ਖਤਮ ਕੀਤਾ ਜਾਵੇਗਾ- ਜੇਕਰ ਕਿਸੇ ਨੇ ਪਿਛਲੇ ਤਿੰਨ ਮਹੀਨੇ ਤੋਂ ਫੇਸਬੁੱਕ 'ਤੇ ਕਿਸੇ ਐਪ ਦਾ ਇਸਤੇਮਾਲ ਨਹੀਂ ਕੀਤਾ ਹੈ ਤਾਂ ਉਸ ਦਾ ਐਕਸੈਸ ਖਤਮ ਕੀਤਾ ਜਾਵੇਗਾ ਤਾਂ ਜੋ ਜਾਣਕਾਰੀ ਉਸ ਦੇ ਨਾਲ ਸ਼ੇਅਰ ਨਾ ਹੋ ਸਕੇ। 

ਫੇਸਬੁੱਕ ਲਾਗ-ਇਨ ਡਾਟਾ ਨੂੰ ਰੈਸਟ੍ਰਿਕਟ ਕੀਤਾ ਜਾਵੇਗਾ- ਫੇਸਬੁੱਕ ਲਾਗ-ਇਨ 'ਚ ਬਦਲਾਅ ਹੋ ਰਿਹਾ ਹੈ, ਤਾਂ ਜੋ ਅਗਲੇ ਵਰਜਨ 'ਚ ਐਪਸ ਬਿਨਾਂ ਰੀਵਿਊ ਦੇ ਯੂਜ਼ਰਸ ਤੋਂ ਜ਼ਿਆਦਾ ਡਾਟਾ ਦੀ ਮੰਗ ਹੀ ਨਾ ਕਰ ਸਕਣ। ਇਸ ਵਿਚ ਯੂਜ਼ਰ ਦਾ ਨਾਂ, ਪ੍ਰੋਫਾਇਲ ਫੋਟੋ ਅਤੇ ਈ-ਮੇਲ ਐਡਰੈੱਸ ਸ਼ਾਮਿਲ ਹੈ। ਇਸ ਤੋਂ ਇਲਾਵਾ ਦੂਜੇ ਡਾਟਾ ਲਈ ਉਨ੍ਹਾਂ ਐਪਸ ਨੂੰ ਫੇਸਬੱਕ ਦੇ ਅਪਰੂਵਲ ਦੀ ਲੋੜ ਹੋਵੇਗੀ। 

ਲੋਕਾਂ ਨੂੰ ਐਪਸ ਨੂੰ ਮੈਨੇਜ ਕਰਨ ਲਈ ਦੱਸਣਾ- ਅਸੀਂ ਅਜੇ ਵੀ ਲੋਕਾਂ ਨੂੰ ਇਹੀ ਦਿਖਾਉਂਦੇ ਹਾਂ ਕਿ ਉਨ੍ਹਾਂ ਦੇ ਅਕਾਊਂਟ ਨਾਲ ਕਿੰਨੇ ਐਪਸ ਕੁਨੈਕਟਿਡ ਹਨ ਅਤੇ ਯੂਜ਼ਰਸ ਨੇ ਜਿਨ੍ਹਾਂ ਜਾਣਕਾਰੀਆਂ ਨੂੰ ਉਨ੍ਹਾਂ ਐਪਸ ਦੇ ਨਾਲ ਸ਼ੇਅਰ ਕੀਤਾ ਹੈ ਉਸ ਨੂੰ ਕੰਟਰੋਲ ਕਰ ਸਕਦੇ ਹਨ। ਹੁਣ ਇਸ ਨੂੰ ਅਸੀਂ ਪਹਿਲਾਂ ਨਾਲੋਂ ਆਸਾਨ ਅਤੇ ਬਿਹਤਰ ਬਣਾਵਾਂਗੇ। 

ਫੇਸਬੁੱਕ 'ਚ ਖਾਮੀ ਲੱਭਣ ਵਾਲੇ ਨੂੰ ਇਨਾਮ- ਫੇਸਬੁੱਕ ਬਗ ਬਾਊਂਟੀ ਪ੍ਰੋਗਰਾਮ ਦਾ ਦਾਇਰਾ ਵਧਾਇਆ ਜਾਵੇਗਾ। ਐਪ ਡਿਵੈਲਪਰਜ਼ ਦੁਆਰਾ ਐਪਸ ਰਾਹੀਂ ਡਾਟਾ ਦੇ ਗਲਤ ਇਸਤੇਮਾਲ ਬਾਰੇ ਅਸੀਂ ਕੋਈ ਵੀ ਰਿਪੋਰਟ ਕਰ ਸਕਦੇ ਹਾਂ।


Related News