8 ਜੀ.ਬੀ ਰੈਮ ਦੇ ਨਾਲ ਲਾਂਚ ਹੋਇਆ ਦੁਨੀਆ ਦਾ ਪਹਿਲਾਂ ਸਮਾਰਟਫੋਨ Nubia Z17

Friday, Jun 02, 2017 - 10:58 AM (IST)

8 ਜੀ.ਬੀ ਰੈਮ ਦੇ ਨਾਲ ਲਾਂਚ ਹੋਇਆ ਦੁਨੀਆ ਦਾ ਪਹਿਲਾਂ ਸਮਾਰਟਫੋਨ Nubia Z17

ਜਲੰਧਰ-ਚੀਨ ਦੀ ਰਾਜਧਾਨੀ ਬੀਜ਼ਿੰਗ 'ਚ ਵੀਰਵਾਰ ਨੂੰ ZTE ਨੇ ਆਪਣੇ Nubia Z17  ਸਮਾਰਟਫੋਨ ਤੋਂ ਪਰਦਾ ਚੁਕਿਆ ਹੈ। ਕੰਪਨੀ ਦੇ ਇਸ ਫਲੈਗਸ਼ਿਪ ਸਮਾਰਟਫੋਨ ਨੂੰ ਲੈ ਕੇ ਕਾਫੀ ਸਮਾਂ ਤੋਂ ਜਾਣਕਾਰੀ ਦਾ ਖੁਲਾਸਾ ਸਾਹਮਣੇ ਆ ਰਿਹਾ ਸੀ। ਇਸ ਸਮਾਰਟਫੋਨ ਨੂੰ ਬਲੈਕ, ਬਲੈਕ-ਗੋਲਡ, ਗੋਲਡ, ਰੈੱਡ ਅਤੇ ਬਲੂ ਕਲਰ ਆਪਸ਼ਨ 'ਚ ਪੇਸ਼ ਕੀਤਾ ਗਿਆ ਹੈ। ਇਸ ਫੋਨ ਨੂੰ ਲਗਭਗ 26,439 ਰੁਪਏ ਦੀ ਕੀਮਤ 'ਚ ਪੇਸ਼ ਕੀਤਾ ਗਿਆ ਹੈ।
ਫੋਨ ਦੀ ਖਾਸੀਅਤ ਇਸ 'ਚ ਦਿੱਤਾ ਗਿਆ ਲੇਂਟੈਸਟ ਕਵਾਲਕਾਮ ਸਨੈਪਡ੍ਰੈਗਨ 835 ਚਿਪਸੈਟ ਹੈ ਜੋ ਕਿ 8GB ਰੈਮ ਅਤੇ 128GB ਸਟੋਰੇਜ਼ ਦੇ ਨਾਲ ਪੇਸ਼ ਕੀਤਾ ਗਿਆ ਹੈ। ਫੋਨ ਨੂੰ ਤਿੰਨ ਵਰਜ਼ਨ 'ਚ ਪੇਸ਼ ਕੀਤਾ ਗਿਆ ਹੈ।  ਫੋਨ 'ਚ ਕ੍ਰਿਸਪ ਸਾਊਂਡ ਦੇ ਲਈ Dolby Atmos ਸਪੀਕਰ ਅਤੇ ਆਈਬਾਰ ਬਲਾਸਟਰ ਦਿੱਤਾ ਗਿਆ ਹੈ ਜਦੋਂ ਤੁਸੀਂ Nubia Z17  ਨੂੰ ਇਕ ਰਿਮੋਟ ਦੀ ਤਰ੍ਹਾ ਇਸਤੇਮਾਲ ਕਰਦੇ ਹੈ। ਇਸ ਦੇ ਇਲਾਵਾ ਫੋਨ ਆਈ.ਪੀ 67 ਸਰਟੀਫਿਕੇਸ਼ਨ ਦੇ ਨਾਲ ਆਉਦਾ ਹੈ।
Nubia Z17 ਦੇ ਸਪੈਸੀਫਿਕੇਸ਼ਨ ਅਤੇ ਫੀਚਰਸ-
ਜੇਕਰ ਗੱਲ ਕਰੀਏ Nubia Z17  ਸਮਾਰਟਫੋਨ ਦੇ ਸਪੈਸੀਫਿਕੇਸ਼ਨ ਦੀ ਤਾਂ ਇਸ 'ਚ 5.5 ਇੰਚ ਡਿਸਪਲੇ ਦਿੱਤਾ ਗਿਆ ਹੈ। ਜੋ ਕਿ ਕਾਰਨਰ ਗੋਰਿਲਾ ਗਲਾਸ ਨਾਲ ਲੈਸ ਹੈ ਇਸ ਦੇ ਨਾਲ ਹੀ ਕੰਪਨੀ ਨੇ ਇਸ ਸਮਾਰਟਫੋਨ 'ਚ ਲੇਂਟੈਸਟ ਸਨੈਪਡ੍ਰੈਗਨ 835SOC ਦਾ ਪ੍ਰਯੋਗ ਕੀਤਾ ਹੈ। ਇਸ ਦੇ ਇਲਾਵਾ ਫੋਟੋਗ੍ਰਾਫੀ ਦੇ ਲਈ ਫੋਨ 'ਚ 23 ਮੈਗਾਪਿਕਸਲ +12 ਮੈਗਾਪਿਕਸਲ ਦਾ ਡਿਊਲ ਰਿਅਰ ਕੈਮਰਾ ਦਿੱਤਾ ਗਿਆ ਹੈ ਜੋ ਕਿ 2x ਆਪਟੀਕਲ ਜੂਮ ਅਤੇ 10x ਡਾਈਨਾਮਿਕ ਡੂਮ ਸਪੋਟ ਦੇ ਨਾਲ ਆਉਦਾ ਜਿਵੇਂ  ਆਈਫੋਨ 7 ਪਲੱਸ 'ਚ ਦੇਖਣ ਨੂੰ ਮਿਲਿਆ ਸੀ। ਵੀਡੀਓ ਕਾਲਿੰਗ ਅਤੇ ਸੈਲਫੀ ਦੇ ਲਈ ਫੋਨ 'ਚ  ਐੱਫ/2.0 ਅਪਚਰ ਅਤੇ 80-ਡਿਗਰੀ ਵਾਇਡ-ਐਂਗਲ ਲੈਂਸ ਦੇ ਨਾਲ 16 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ।
ਇਹ ਡਿਵਾਇਸ ਐਂਡਰਾਈਡ 7.1.1 ਨਾਗਟ ਦੇ ਨਾਲ Nubia UI 5.0 'ਤੇ ਕੰਮ ਕਰਦਾ ਹੈ। ਪਾਵਰ ਬੈਕਅਪ ਦੇ ਲਈ ਫੋਨ 'ਚ 3200mAh ਦੀ ਬੈਟਰੀ ਦਿੱਤੀ ਗਈ ਹੈ।
ਕੀਮਤ ਅਤੇ ਉਪਲੱਬਧਤਾ-
ਕੰਪਨੀ ਨੇ ਇਸ ਫੋਨ ਨੂੰ ਵਰਜ਼ਨ 'ਚ ਪੇਸ਼ ਕੀਤਾ ਗਿਆ ਹੈ। ਇਸ ਫੋਨ ਦਾ 6GB ਰੈਮ+64GB ਸਟੋਰੇਜ਼ ਵੇਂਰੀਅੰਟ ਦੀ ਕੀਮਤ 2799 ਯੂਆਨ (ਲਗਭਗ 26,439 ਰੁਪਏ), 6GB ਰੈਮ+128GB ਸਟੋਰੇਜ਼ ਵੇਂਰੀਅੰਟ ਦੀ ਕੀਮਤ 3399 ਯੂਆਨ (ਲਗਭਗ 32,107 ਰੁਪਏ) ਆਖਿਰ 'ਚ 8 GB +128 GB ਵੇਂਰੀਅੰਟ ਦੀ ਕੀਮਤ 3999 ਯੂਆਨ (ਲਗਭਗ  37,774 ਰੁਪਏ) ਹੈ। ਇਸ ਫੋਨ ਦੇ ਲਈ ਪ੍ਰੀ-ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਹੈ। ਇਸ ਦੇ ਇਲਾਵਾ   Nubia Z17  6 ਜੂਨ ਨੂੰ ਕੰਪਨੀ ਦੀ ਆਫਿਸ਼ੀਅਲ ਵੈੱਬਸਾਈਟ ਅਤੇ  JD.Com 'ਤੇ ਸੇਲ ਦੇ ਲਈ ਉਪਲੱਬਧ ਕਰਵਾਇਆ ਜਾਵੇਗਾ।


Related News