ਜ਼ੋਪੋ ਦੇ ਇਸ ਸਮਾਰਟਫੋਨ ''ਚ ਹੈ ਐਂਡ੍ਰਾਇਡ ਮਾਰਸ਼ਮੈਲੋ ਅਤੇ ਫਿੰਗਰਪ੍ਰਿੰਟ ਸੈਂਸਰ
Friday, Jul 08, 2016 - 04:13 PM (IST)

ਜਲੰਧਰ- ਮੋਬਾਇਲ ਡਿਵਾਈਸਿਸ ਨਿਰਮਾਤਾ ਕੰਪਨੀ ਜ਼ੋਪੋ ਨੇ ਬਾਜ਼ਾਰ ''ਚ ਆਪਣਾ ਇਕ ਨਵਾਂ ਫ਼ੋਨ ਕਲਰ F5 ਪੇਸ਼ ਕੀਤਾ ਹੈ। ਫ਼ਿਲਹਾਲ ਇਹ ਸਮਾਰਟਫ਼ੋਨ ਯੂਰੋਪ ਦੇ ਬਜ਼ਾਰਾਂ ''ਚ ਜੂਲਾਈ ਮਹੀਨੇ ਦੇ ਵਿਚਕਾਰ ਤੋਂ ਸੇਲ ਲਈ ਉਪਲੱਬਧ ਹੋਵੇਗਾ। ਇਹ ਸਮਾਰਟਫ਼ੋਨ ਵਾਈਟ, ਗੋਲਡ ਅਤੇ ਬਲੈਕ ਰੰਗ ''ਚ ਮਿਲੇਗਾ।
ਜ਼ੋਪੋ ਕਲਰ F5 ਸਮਾਰਟਫ਼ੋਨ ਮੇਟਲ ਫਰੇਮ ਬਾਡੀ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਸ ''ਚ 5- ਇੰਚ ਦੀ HD ਡਿਸਪਲੇ ਮੌਜੂਦ ਹੈ। ਇਸ ਡਿਸਪਲੇ ਦਾ ਰੈਜ਼ੋਲਿਊਸ਼ਨ 1280x720 ਪਿਕਸਲ ਹੈ। ਇਹ 2.5D ਕਰਵਡ ਗਲਾਸ ਨਾਲ ਲੈਸ ਹੈ। ਇਸ ''ਚ ਕਵਾਡ-ਕੋਰ 64-ਬਿਟ ਮੀਡਿਆਟੈੱਕ (MT6737) ਪ੍ਰੋਸੈਸਰ ਮੌਜੂਦ ਹੈ। ਨਾਲ ਹੀ ਇਹ ARM ਮਾਲੀ T720 - MP1 650MHZ GPU ਨਾਲ ਲੈਸ ਹੈ। ਇਸ ''ਚ 1GB ਦੀ ਰੈਮ ਅਤੇ 16GB ਦੀ ਇੰਟਰਨਲ ਸਟੋਰੇਜ਼ ਵੀ ਦਿੱਤੀ ਗਈ ਹੈ। ਇਹ ਸਮਾਰਟਫ਼ੋਨ ਐਂਡ੍ਰਾਇਡ 6.0 ਮਾਰਸ਼ਮੈਲੋ ਆਪ੍ਰੇਟਿੰਗ ਸਿਸਟਮ ਨਾਲ ਲੈਸ ਹੈ ਇਸ ''ਚ ਇੱਕ ਫਿੰਗਰਪਿੰ੍ਰਟ ਸੈਂਸਰ ਵੀ ਮੌਜੂਦ ਹੈ, ਫਿੰਗਰਪ੍ਰਿੰਟ ਸੈਂਸਰ ਫ਼ੋਨ ''ਚ ਪਿੱਛੇ ਦੀ ਵੱਲ ਮੌਜੂਦ ਹੈ।
ਇਸ ਸਮਾਰਟਫ਼ੋਨ ''ਚ 8 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 2 ਮੈਗਾਪਿਕਸਲ ਦਾ ਫ੍ਰੰਟ ਫੇਸਿੰਗ ਕੈਮਰਾ ਮੌਜੂਦ ਹੈ। ਦੋਨਾਂ ਹੀ ਕੈਮਰੇ LED ਫ਼ਲੈਸ਼ ਦੇ ਨਾਲ ਪੇਸ਼ ਕੀਤੇ ਗਏ ਹਨ। ਇਸ ਸਮਾਰਟਫ਼ੋਨ ''ਚ 2100mAh ਦੀ ਬੈਟਰੀ ਦਿੱਤੀ ਗਈ ਹੈ। ਇਹ ਇਕ ਡਿਊਲ-ਸਿਮ ਸਮਾਰਟਫ਼ੋਨ ਹੈ। ਇਸ ''ਚ 4G, ਵਾਈ-ਫਾਈ, ਬਲੂਟੁੱਥ, GPS, ਮਾਇਕ੍ਰੋ-USB ਪੋਰਟ OTG ਦੇ ਨਾਲ ਮੌਜੂਦ ਹੈ। ਇਸ ਫ਼ੋਨ ਦਾ ਸਾਇਜ਼ 144x72.3x8.5mm ਅਤੇ ਭਾਰ 157 ਗਰਾਮ ਹੈ।