ਇਸ ਸਮਾਰਟਫੋਨ ''ਚ ਚੱਲਣਗੇ ਇਕੱਠੇ ਦੋ WhatsApp, 20 ਮਈ ਨੂੰ ਭਾਰਤ ''ਚ ਹੋਵੇਗਾ ਲਾਂਚ
Tuesday, May 17, 2016 - 12:12 PM (IST)

ਜਲੰਧਰ : ਹਾਲ ਹੀ ''ਚ ਪੇਸ਼ ਕੀਤਾ ਗਿਆ ਕੂਲਪੈਡ ਮੈਕਸ ਹੁਣ ਭਾਰਤ ''ਚ ਲਾਂਚ ਹੋਣ ਵਾਲਾ ਹੈ। ਕੰਪਨੀ ਨੇ ਦਿੱਲੀ ''ਚ ਹੋਣ ਵਾਲੇ ਇਕ ਈਵੈਂਟ ''ਚ ਇਸ ਨੂੰ 20 ਮਈ ਨੂੰ ਲਾਂਚ ਕਰੇਗੀ ਜਿਸ ਦਾ ਮੀਡੀਆ ਇੰਵਾਈਟ ਵੀ ਭੇਜਣਾ ਸ਼ੁਰੂ ਕਰ ਦਿੱਤਾ ਹੈ ।ਇਸ ਸਮਾਰਟਫੋਨ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ''ਚ ਇਕਠੇ 2 ਵਾਟਸਐਪ ਨੂੰ ਚਲਾਇਆ ਜਾ ਸਕਦਾ ਹੈ।
ਕੰਪਨੀ ਦੇ ਪ੍ਰਵਕਤਾ ਮੁਤਾਬਕ ਕੰਪਨੀ ਮੈਕਸ ਸਮਾਰਟਫੋਨ ਨੂੰ ਕੇਵਲ ਭਾਰਤ ''ਚ ਇਕ ਈਵੈਂਟ ਦੌਰਾਨ ਲਾਂਚ ਕੀਤਾ ਜਾਵੇਗਾ। ਇਸ ਦੀ ਕੀਮਤ ਬਾਰੇ ''ਚ ਤਾਂ ਜ਼ਿਆਦਾ ਜਾਣਕਾਰੀ ਨਹੀਂ ਹੈ ਰਿਪੋਰਟ ਮੁਤਾਬਕ ਇਸ ਸਮਾਰਟਫੋਨ ਦੀ ਕੀਮਤ 10 ਤੋਂ 15 ਹਜ਼ਾਰ ਰੁਪਏ ਵਿਚਕਾਰ ਹੋ ਸਕਦੀ ਹੈ। ਕੰਪਨੀ ਮੁਤਾਬਕ ਵਾਟਸਐਪ ਇਲਾਵਾ ਫੇਸਬੁੱਕ, ਲਾਈਨ, ਬੀ. ਬੀ.ਐੱਮ ਅਤੇ ਹੋਰ ਮੀਡੀਆ ਐਪਸ ਦੇ ਦੋ ਅਕਾਊਂਟਸ ਨੂੰ ਇਸ ''ਚ ਚਲਾਇਆ ਜਾ ਸਕੇਗਾ।
ਕੂਲਪੈਡ ਮੈਕਸ ਦੇ ਫੀਚਰਸ -
5.5 ਇੰਚ ਦੀ ਫੁੱਲ ਐੱਚ. ਡੀ ਕਰਵਡ 2.5ਡੀ ਡਿਸਪਲੇ
ਐਂਡ੍ਰਾਇਡ 5.1 ਲਾਲੀਪਾਪ ਦੇ ''ਤੇ ਕੂਲ ਯੂ. ਆਈ
ਕਵਾਲਕਾਮ ਸਨੈਪਡ੍ਰੈਗਨ 615 ਪ੍ਰੋਸੈਸਰ, 32ਜੀ. ਬੀ ਸਟੋਰੇਜ਼ ਅਤੇ 3ਜੀ. ਬੀ ਰੈਮ
ਕਵਾਲਕਾਮ ਸਨੈਪਡ੍ਰੈਗਨ 617 ਪ੍ਰੋਸੈਸਰ, 64ਜੀ. ਬੀ ਸਟੋਰੇਜ ਅਤੇ 4ਜੀ.ਬੀ ਰੈਮ
13 ਮੈਗਾਪਿਕਸਲ ਰਿਅਰ ਕੈਮਰਾ, 5 ਮੈਗਾਪਿਕਸਲ ਫ੍ਰੰਟ ਕੈਮਰਾ
2,800 ਐੱਮ. ਏ. ਐੱਚ ਦੀ ਬੈਟਰੀ
ਡੁਅਲ ਸਿਮ, 4ਜੀ ਐੱਲ. ਟੀ. ਈ ਸਪੋਰਟ, ਬਲੂਟੁੱਥ ਅਤੇ ਵਾਈ-ਫਾਈ