7 ਜਨਵਰੀ ਨੂੰ ਲਾਂਚ ਹੋਵੇਗਾ OnePlus Concept ਸਮਾਰਟਫੋਨ

12/17/2019 6:51:21 PM

ਗੈਜੇਟ ਡੈਸਕ—7 ਜਨਵਰੀ 2020 ਤੋਂ ਅਮਰੀਕਾ ਦੇ ਲਾਸ ਵੇਗਾਸ 'ਚ ਕੰਪਿਊਟਰ ਇਲੈਕਟ੍ਰਾਨਿਕ ਸ਼ੋਅ ਭਾਵ CES 2020 ਦੀ ਸ਼ੁਰੂਆਤ ਹੋ ਰਹੀ ਹੈ। ਚੀਨੀ ਸਮਾਰਟਫੋਨ ਮੇਕਰ ਵਨਪਲੱਸ ਨੇ ਕਿਹਾ ਕਿ CES 2020 ਦੌਰਾਨ ਕੰਪਨੀ  Concept One ਪੇਸ਼ ਕਰੇਗੀ। ਵਨਪਲੱਸ ਨੇ ਸੋਸ਼ਲ ਮੀਡੀਆ 'ਤੇ ਇਕ ਛੋਟੀ ਵੀਡੀਓ ਕਲਿੱਪ ਸ਼ੇਅਰ ਕੀਤੀ ਹੈ। ਪਰ ਇਸ ਵੀਡੀਓ ਤੋਂ ਕੁਝ ਸਾਫ ਨਹੀਂ ਹੋ ਰਿਹਾ ਹੈ। ਕੰਪਨੀ ਇਸ ਦਿਨ ਕੀ ਲਾਂਚ ਕਰੇਗੀ ਫਿਲਹਾਲ ਇਸ ਦੀ ਵੀ ਕੋਈ ਜਾਣਕਾਰੀ ਨਹੀਂ ਹੈ।

ਵਨਪਲੱਸ ਨੇ ਕਿਹਾ ਕਿ ਇਹ ਪਹਿਲਾਂ ਕਾਨਸੈਪਟ ਫੋਨ ਕੰਪਨੀ ਦੀ 6ਵੀਂ ਵਰ੍ਹੇਗੰਢ ਦੀ ਸੈਲੀਬ੍ਰੇਸ਼ਨ ਦੇ ਪਾਰਟ ਦੇ ਤੌਰ 'ਤੇ ਪੇਸ਼ ਕੀਤਾ ਜਾ ਰਿਹਾ ਹੈ। ਇਸ ਕਾਨਸੈਪਟ ਫੋਨ ਦਾ ਨਾਂ ਕਾਨਪੈਸਟ ਵਨ ਰੱਖਿਆ ਜਾਵੇਗਾ। 7 ਜਨਵਰੀ ਨੂੰ ਲਾਸ ਵੇਗਸ 'ਚ CES 2020 ਦੌਰਾਨ ਕੰਪਨੀ ਇਕ ਸਪੈਸ਼ਲ ਈਵੈਂਟ ਆਯੋਜਿਤ ਕਰੇਗੀ ਜਿਥੇ ਕਾਨਸੈਪਟ ਵਨ ਨੂੰ ਪੇਸ਼ ਕੀਤਾ ਜਾਵੇਗਾ। ਵਨਪਲੱਸ ਨੇ ਕਿਹਾ ਕਿ ਪਿਛਲੇ 6 ਸਾਲ 'ਚ ਕੰਪਨੀ ਨੇ ਟੋਟਲ 13 ਸਮਾਰਟਫੋਨਸ ਲਾਂਚ ਕੀਤੇ ਹਨ। ਕੰਪਨੀ ਹੁਣ ਇਕ ਕਾਨਸੈਪਟ ਸਮਾਰਟਫੋਨ ਲਿਆਉਣ ਦੀ ਤਿਆਰੀ 'ਚ ਹੈ। ਇਸ ਸਮਾਰਟਫੋਨ 'ਚ ਫਿਊਚਰਿਸਟਿਕ ਤਕਨਾਲੋਜੀ ਦੀ ਵਰਤੋਂ ਕੀਤੀ ਜਾ ਸਕਦੀ ਹੈ ਅਤੇ ਉਮੀਦ ਹੈ ਕਿ ਇਸ ਦਾ ਡਿਜ਼ਾਈਨ ਪਿਛਲੇ ਸਾਰੇ ਵਨਪਲੱਸ ਸਮਾਰਟਫੋਨਸ ਦੇ ਡਿਜ਼ਾਈਨ ਤੋਂ ਕਾਫੀ ਵੱਖ ਹੋਵੇਗਾ।

ਵਨਪਲੱਸ ਨੇ ਇਕ ਪ੍ਰੈੱਸ ਸਟੇਟਮੈਂਟ 'ਚ ਕਿਹਾ ਕਿ ‘Concept One, ਜਿਵੇਂ ਕੀ ਨਾਂ ਤੋਂ ਹੀ ਸਾਫ ਹੈ ਕਿ ਇਹ ਡਿਵਾਈਸ ਇਸ ਸੀਰੀਜ਼ ਦਾ ਪਹਿਲਾ ਹੈ ਅਤੇ ਇਹ ਵਨਪਲੱਸ ਦੇ ਇਨੋਵੇਟਿਵ ਤਕਨਾਲੋਜੀ ਲਈ ਕਮਿਟਮੈਂਟ ਨੂੰ ਦਰਸ਼ਾਉਂਦਾ ਹੈ। ਇਹ ਯੂਜ਼ਰਸ ਲਈ ਫਾਸਟਰ, ਸਮੂਥਰ ਅਤੇ ਬਰਡੇਨਲੈਸ ਐਕਸਪੀਰੀਅੰਸ ਲੈ ਕੇ ਆਵੇਗਾ।
ਵਨਪਲੱਸ ਨੇ ਇਸ਼ਾਰਾ ਕੀਤਾ ਹੈ ਕਿ ਕਾਨਸੈਪਟ ਵਨ ਡਿਜ਼ਾਈਨ ਦੇ ਮਾਮਲੇ 'ਚ ਵੱਖ ਹੋਵੇਗਾ ਅਤੇ ਇਸ 'ਚ ਟਾਪ ਦੇ ਸਪੈਸੀਫਿਕੇਸ਼ਨਸ ਦਿੱਤੇ ਜਾਣਗੇ। ਕੰਪਨੀ ਨੇ ਇਥੇ ਫਿਊਚਰ ਸਮਾਰਟਫੋਨ ਅਪ੍ਰੋਚ ਦੀ ਵੀ ਗੱਲ ਕੀਤੀ ਹੈ ਕਿ ਭਾਵ ਮੁਮਕਿਨ ਹੈ ਕਿ ਕੰਪਨੀ ਫੋਲਡੇਬਲ ਡਿਸਪਲੇਅ ਵਾਲਾ ਸਮਾਰਟਫੋਨਸ ਕਾਨਸੈਪਟ ਦਾ ਸ਼ੋਕੇਸ ਕਰ ਸਕਦੀ ਹੈ।


Karan Kumar

Content Editor

Related News